ਪੰਜਾਬ ‘ਚ ਕੁੱਲ ਮੌਤਾਂ ਦਾ ਅੰਕੜਾ ਹੋਇਆ 2 ਹਜ਼ਾਰ ਪਾਰ

0
Corona

ਨਵੇਂ ਆਏ 2137 ਮਾਮਲੇ ਤਾਂ 1231 ਠੀਕ ਹੋ ਕੇ ਪਰਤੇ ਘਰਾਂ ਨੂੰ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਲਗਾਤਾਰ ਕੋਰੋਨਾ ਨਾਲ ਮੌਤਾਂ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟੇ ਵਿੱਚ ਮੁੜ ਤੋਂ ਕੋਈ ਰਾਹਤ ਨਾ ਮਿਲਦੇ ਹੋਏ 71 ਮੌਤਾਂ ਹੋ ਗਈਆਂ ਹਨ, ਜਿਸ ਨਾਲ ਪੰਜਾਬ ਵਿੱਚ ਕੁੱਲ ਮੌਤਾਂ ਦਾ ਅੰਕੜਾ 2061 ਹੋ ਗਿਆ ਹੈ। ਲੁਧਿਆਣਾ ਵਿੱਚ ਲਗਾਤਾਰ ਹੀ ਦੋ ਅੰਕਾਂ ਵਿੱਚ ਮੌਤਾਂ ਹੋ ਰਹੀਆਂ ਹਨ ਤਾਂ ਇਸ ਲਾਈਨ ਵਿੱਚ ਹੁਣ ਜਲੰਧਰ ਅਤੇ ਪਟਿਆਲਾ ਵੀ ਸ਼ਾਮਲ ਹੁੰਦਾ ਨਜ਼ਰ ਆ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਜਲੰਧਰ ਅਤੇ ਪਟਿਆਲਾ ਵਿਖੇ ਵੀ ਜਿਆਦਾ ਮੌਤਾਂ ਹੋ ਰਹੀਆਂ ਹਨ, ਜਿਹੜਾ ਕਿ ਇੱਕ ਭਿਆਨਕ ਸਥਿਤੀ ਦਿਖਾ ਰਿਹਾ ਹੈ।

ਬੁੱਧਵਾਰ ਨੂੰ ਹੋਈਆਂ 71 ਮੌਤਾਂ ਵਿੱਚ ਅੰਮ੍ਰਿਤਸਰ ਵਿਖੇ 3, ਬਠਿੰਡਾ ਵਿਖੇ 5, ਫਤਿਹਗੜ ਸਾਹਿਬ ਵਿਖੇ 4, ਲੁਧਿਆਣਾ ਵਿਖੇ 13, ਪਟਿਆਲਾ ਵਿਖੇ 8, ਜਲੰਧਰ ਵਿਖੇ 11, ਫਾਜਿਲਕਾ ਵਿਖੇ 1, ਫਿਰੋਜ਼ਪੁਰ ਵਿਖੇ 1, ਗੁਰਦਾਸਪੁਰ ਵਿਖੇ 2, ਹੁਸ਼ਿਆਰਪੁਰ ਵਿਖੇ 4, ਕਪੂਰਥਲਾ ਵਿਖੇ 6, ਮਾਨਸਾ ਵਿਖੇ 1, ਮੋਗਾ ਵਿਖੇ 1, ਐਸਬੀਐਸ ਨਗਰ ਵਿਖੇ 4, ਪਠਾਨਕੋਟ ਵਿਖੇ 1, ਰੋਪੜ ਵਿਖੇ 1 ਅਤੇ ਸੰਗਰੂਰ ਵਿਖੇ 5 ਸ਼ਾਮਲ ਹਨ।

ਨਵੇਂ ਆਏ 2137 ਮਾਮਲਿਆਂ ਵਿੱਚ ਲੁਧਿਆਣਾ ਤੋਂ 240, ਜਲੰਧਰ ਤੋਂ 210, ਪਟਿਆਲਾ ਤੋਂ 159, ਅੰਮ੍ਰਿਤਸਰ ਤੋਂ 311, ਮੁਹਾਲੀ ਤੋਂ 319, ਸੰਗਰੂਰ ਤੋਂ 57, ਬਠਿੰਡਾ ਤੋਂ 130, ਗੁਰਦਾਸਪੁਰ ਤੋਂ 173, ਫਿਰੋਜ਼ਪੁਰ ਤੋਂ 49, ਮੋਗਾ ਤੋਂ 37, ਹੁਸ਼ਿਆਰਪੁਰ ਤੋਂ 94, ਪਠਾਨਕੋਟ ਤੋਂ 19, ਬਰਨਾਲਾ ਤੋਂ 15, ਫਤਿਹਗੜ ਸਾਹਿਬ ਤੋਂ 22, ਕਪੂਰਥਲਾ ਤੋਂ 45, ਫਰੀਦਕੋਟ ਤੋਂ 54, ਤਰਨਤਾਰਨ ਤੋਂ 35, ਰੋਪੜ ਤੋਂ 8 ਫਾਜਿਲਕਾ ਤੋਂ 52, ਐਸਬੀਐਸ ਨਗਰ ਤੋਂ 24, ਮੁਕਤਸਰ ਤੋਂ 53 ਅਤੇ ਮਾਨਸਾ ਤੋਂ 31 ਸ਼ਾਮਲ ਹਨ।

ਠੀਕ ਹੋਏ 1231 ਵਿੱਚ ਲੁਧਿਆਣਾ ਤੋਂ 314, ਜਲੰਧਰ ਤੋਂ 160, ਪਟਿਆਲਾ ਤੋਂ 128, ਅੰਮ੍ਰਿਤਸਰ ਤੋਂ 131, ਸੰਗਰੂਰ ਤੋਂ 22, ਬਠਿੰਡਾ ਤੋਂ 113, ਗੁਰਦਾਸਪੁਰ ਤੋਂ 53, ਮੋਗਾ ਤੋਂ 64, ਹੁਸ਼ਿਆਰਪੁਰ ਤੋਂ 24, ਪਠਾਨਕੋਟ ਤੋਂ 11, ਬਰਨਾਲਾ ਤੋਂ 20, ਫਤਿਗਹੜ ਸਾਹਿਬ 20, ਕਪੂਰਥਲਾ ਤੋਂ 27, ਫਰੀਦਕੋਟ ਤੋਂ 35, ਤਰਨਤਾਰਨ ਤੋਂ 2, ਰੋਪੜ ਤੋਂ 23, ਫਾਜਿਲਕਾ ਤੋਂ 32, ਐਸਬੀਐਸ ਨਗਰ ਤੋਂ 15 ਅਤੇ ਮੁਕਤਸਰ ਤੋਂ 37 ਸ਼ਾਮਲ ਹਨ।

Corona

ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 69684 ਹੋ ਗਈ ਹੈ, ਜਿਸ ਵਿੱਚੋਂ 50558 ਠੀਕ ਹੋ ਗਏ ਹਨ ਅਤੇ 2061 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 17065 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਅਤੇ ਖ਼ੁਦ ਦੇ ਘਰਾਂ ਵਿੱਚ ਚਲ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.