Breaking News

ਅਮਰੀਕਾ ਨੇ ਪਾਕਿਸਤਾਨ ਦੀ ਫੌਜੀ ਸਹਾਇਤਾ ਰੋਕੀ

US,  Stopped, Pakistan, Military, Assistance

ਏਜੰਸੀ
ਵਾਸ਼ਿੰਗਟਨ, 5 ਜਨਵਰੀ।
ਅਮਰੀਕਾ ਨੇ ਕਿਹਾ ਕਿ ਜਦੋਂ ਤੱਕ ਅਫਗਾਨ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਦੇ ਖਿਲਾਫ਼ ਪਾਕਿਸਤਾਨ ਉੱਚਿਤ ਕਾਰਵਾਈ ਨਹੀਂ ਕਰਦਾ, ਉਦੋਂ ਤੱਕ ਉਸ ਨੂੰ ਮਿਲਣ ਵਾਲੀ 900 ਮਿਲੀਅਨ ਅਮਰੀਕੀ ਡਾਲਰ ਦੀ ਸੁਰੱਖਿਆ ਸਹਾਇਤਾ ‘ਤੇ ਰੋਕ ਰਹੇਗੀ।

ਅਮਰੀਕੀ ਵਿਦੇਸ਼ ਮੰਤਰਾਲੇ ਨੇ ਕੱਲ੍ਹ ਇੱਕ ਬਿਆਨ ਜਾਰੀ ਕਰਕੇ ਇਹ ਐਲਾਨ ਕਰਅਿਦਾ ਕਿਹਾ ਕਿ ਅਮਰੀਕਾ ਮੰਨਦਾ ਹੈ ਕਿ ਇਨ੍ਹਾਂ ਅੱਤਵਾਦੀ ਟੋਲਿਆਂ ਖਿਲਾਫ਼ ਉੱਚਿਤ ਕਾਰਵਾਈ ਨਾ ਹੋਣ ਨਾਲ ਟਰੰਪ ਪ੍ਰਸ਼ਾਸਨ ਕਾਫ਼ੀ ਨਿਰਾਸ਼ ਹੈ। ਇਨ੍ਹਾਂ ਦੋਵੇਂ ਅੱਤਵਾਦੀ ਟੋਲਿਆਂ ਨੇ ਪਾਕਿਸਤਾਨ ਨੂੰ ਸੁਰੱਖਿਅਤ ਪਨਾਹਗਾਹ ਵਜੋਂ ਵਰਤਿਆ ਹੈ ਅਤੇ ਇੱਥੋਂ ਉਨ੍ਹਾਂ ਨੇ ਗੁਆਂਢੀ ਦੇਸ਼ ਅਫ਼ਗਾਨਿਸਤਾਨ ਵਿੱਚ ਹਮਲੇ ਕੀਤੇ, ਜਿਨ੍ਹਾਂ ਵਿੱਚ ਅਮਰੀਕੀ, ਅਫ਼ਗਾਨੀ ਅਤੇ ਹੋਰ ਫੌਜਾਂ ਦੇ ਜਵਾਨ ਮਾਰੇ ਗਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top