ਭਟਕੇ ਨੌਜਵਾਨ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ

0

ਤਿੰਨ ਦਿਨ ਤੱਕ ਡੇਰਾ ਪ੍ਰੇਮੀਆਂ ਨੇ ਕੀਤੀ ਸੇਵਾ

ਸੰਗਰੂਰ, (ਗੁਰਪ੍ਰੀਤ ਸਿੰਘ) ਪਵਿੱਤਰ ਗੁਰਗੱਦੀ ਮਹੀਨੇ ਦੇ ਪਹਿਲੇ ਦਿਨ ਹੀ ਬਲਾਕ ਸੰਗਰੂਰ ਦੇ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਸਮਾਜ ਸੇਵਾ ਵਿੱਚ ਇੱਕ ਹੋਰ ਵੱਡਾ ਮਾਅਰਕਾ ਮਾਰਦਿਆਂ ਕਈ ਦਿਨਾਂ ਤੋਂ ਰਾਹ ਭਟਕੇ ਇੱਕ ਨੌਜਵਾਨ ਨੂੰ ਸਹੀ ਸਲਾਮਤ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਾਇਆ ਗਿਆ

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਸੰਗਰੂਰ ਦੇ ਅਣਥੱਕ ਸੇਵਦਾਰ ਹਰਵਿੰਦਰ ਸਿੰਘ ਬੱਬੀ ਇੰਸਾਂ ਨੇ ਦੱਸਿਆ ਕਿ ਉਸ ਨੂੰ ਨੇੜਲੇ ਪਿੰਡ ਖਿੱਲਰੀਆਂ ਤੋਂ ਪ੍ਰੇਮੀ ਤਰਨਜੀਤ ਸਿੰਘ ਇੰਸਾਂ ਦਾ ਫੋਨ ਆਇਆ ਕਿ ਪਿੰਡ ਦੇ ਕੋਲ ਇੱਕ ਨੌਜਵਾਨ ਬੇਸੁਧ ਹਾਲਤ ਵਿੱਚ ਘੁੰਮ ਰਿਹਾ ਹੈ ਅਤੇ ਉਸ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਕਿ ਉਸ ਨੇ ਕਿਧਰ ਜਾਣਾ ਹੈ ਅਤੇ ਕੀ ਕਰਨਾ ਹੈ ਫੋਨ ਸੁਣਨ ਤੋਂ ਬਾਅਦ ਬੱਬੀ ਤੇ ਹੋਰ ਡੇਰਾ ਪ੍ਰੇਮੀਆਂ ਵੱਲੋਂ ਜਦੋਂ ਉਸ ਨੌਜਵਾਨ ਤੱਕ ਪਹੁੰਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਕਿਸੇ ਨੇ ਇਸ ਨੂੰ ਕੋਈ ਅਤਿ ਨਸ਼ੀਲੀ ਚੀਜ਼ ਖਵਾ ਦਿੱਤੀ ਹੈ ਜਿਸ ਕਾਰਨ ਇਹ ਬੇਸੁਧ ਹੈ ਉਨ੍ਹਾਂ ਉਕਤ ਨੌਜਵਾਨ ਨੂੰ ਨਾਮਚਰਚਾ ਘਰ ਵਿਖੇ ਲਿਆਂਦਾ ਜਿੱਥੇ ਉਸ ਦੀ ਸੇਵਾ ਕੀਤੀ, ਉਸ ਨੂੰ ਨਵਾਇਆ, ਰੋਟੀ ਪਾਣੀ ਦਿੱਤਾ ਅਤੇ ਉਸ ਦੇ ਸਰੀਰ ਦੀ ਮਾਲਸ਼ ਵਗੈਰਾ ਕੀਤੀ

ਪ੍ਰੇਮੀ ਬੱਬੀ ਨੇ ਦੱਸਿਆ ਕਿ ਹੌਲੀ ਹੌਲੀ ਉਸ ਨੂੰ ਸੁਰਤ ਆਉਣ ਲੱਗੀ ਤਾਂ ਪਤਾ ਪੁੱਛਣ ‘ਤੇ ਉਸ ਨੇ ਆਪਣਾ ਨਾਂਅ ਸੁਰੇਸ਼ ਕੁਮਾਰ ਦੱਸਿਆ ਅਤੇ ਇਹ ਵੀ ਦੱਸਿਆ ਕਿ ਉਹ ਫਤਿਹਾਬਾਦ ਜ਼ਿਲ੍ਹੇ (ਹਰਿਆਣਾ) ਦਾ ਹੈ ਫਿਰ ਬਲਾਕ ਸੰਗਰੂਰ ਦੇ ਡੇਰਾ ਪ੍ਰੇਮੀ ਰਿਪਨ ਇੰਸਾਂ ਨੇ ਇਸ ਸਬੰਧੀ ਫਤਿਹਾਬਾਦ ਦੇ ਪ੍ਰੇਮੀਆਂ ਨਾਲ ਗੱਲਬਾਤ ਕੀਤੀ ਅਤੇ ਫੋਟੋ ਵਗੈਰਾ ਭੇਜ ਕੇ ਇਸ ਨੌਜਵਾਨ ਬਾਰੇ ਪੁੱਛਿਆ ਫਿਰ ਪ੍ਰੇਮੀਆਂ ਵੱਲੋਂ ਕੀਤੀ ਮਿਹਨਤ ਤੋਂ ਬਾਅਦ ਪਤਾ ਲੱਗ ਗਿਆ ਕਿ ਇਹ ਪਿੰਡ ਨਨਹੇੜੀ ਦਾ ਰਹਿਣ ਵਾਲਾ ਹੈ ਅਤੇ ਫਿਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੱਕ ਵੀ ਸੰਪਰਕ ਹੋ ਗਿਆ ਪਰਿਵਾਰ ਵਾਲੇ ਕੁਝ ਵਿਅਕਤੀਆਂ ਨੂੰ ਨਾਲ ਲੈ ਕੇ ਇਸ ਨੌਜਵਾਨ ਨੂੰ ਲਿਜਾਣ ਲਈ ਸੰਗਰੂਰ ਆ ਗਏ

ਟਰੱਕ ‘ਤੇ ਸੰਗਰੂਰ ਪੁੱਜੇ ਭਗਵਾਨ ਦਾਸ ਨਾਮਕ ਵਿਅਕਤੀ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਟਰੱਕ ‘ਤੇ ਬਾਲੀਆਂ ਪਿੰਡ ਵਿਖੇ ਆਏ ਸਨ ਅਤੇ ਸੁਰੇਸ਼ ਉਸੇ ਟਰੱਕ ਦਾ ਕੰਡਕਟਰ ਸੀ ਉਨ੍ਹਾਂ ਦੱਸਿਆ ਕਿ ਕਿਸੇ ਵਿਅਕਤੀ ਨੇ ਸੁਰੇਸ਼ ਨੂੰ ਕੋਈ ਨਸ਼ੀਲੀ ਚੀਜ਼ ਖਵਾ ਦਿੱਤੀ ਜਿਸ ਕਾਰਨ ਉਹ ਬੇਸੁਰਤ ਹੋ ਗਿਆ ਅਤੇ ਉਨ੍ਹਾਂ ਤੋਂ ਪਾਸੇ ਚਲਾ ਗਿਆ ਉਨ੍ਹਾਂ ਦੱÎਸਿਆ ਕਿ ਅਸੀਂ ਇਸ ਨੂੰ ਭਾਲਣ ਲਈ ਕਾਫ਼ੀ ਕੋਸ਼ਿਸ਼ ਕੀਤੀ ਪਰ ਤਿੰਨ ਦਿਨ ਬਾਅਦ ਇਸ ਦੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਫੋਨ ਕਰਕੇ ਸਾਰੀ ਗੱਲਬਾਤ ਦੱਸ ਦਿੱਤੀ ਗਈ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਵਾਕਿਆ ਹੀ ਧੰਨ ਕਹਿਣ ਦੇ ਕਾਬਲ ਹਨ ਜਿਨ੍ਹਾਂ ਨੇ ਇਸ ਨੌਜਵਾਨ ਦੀ ਸੰਭਾਲ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ

ਅੱਜ ਸਥਾਨਕ ਨਾਮਚਰਚਾ ਘਰ ਵਿਖੇ ਡੇਰਾ ਪ੍ਰੇਮੀਆਂ ਵੱਲੋਂ ਉਕਤ ਨੌਜਵਾਨ ਨੂੰ ਸਹੀ ਸਲਾਮਤ ਉਸ ਦੇ ਘਰ ਲਈ ਰਵਾਨਾ ਕਰ ਦਿੱਤਾ ਇਸ ਮੌਕੇ ਪ੍ਰੇਮੀ ਤਰਨਜੀਤ ਸਿੰਘ ਇੰਸਾਂ, ਜਗਰਾਜ ਸਿੰਘ ਇੰਸਾਂ, ਰਿਪਨ ਇੰਸਾਂ, ਭੁਪਿੰਦਰ ਸਿੰਘ ਇੰਸਾਂ, ਕਾਲਾ ਇੰਸਾਂ ਤੋਂ ਇਲਾਵਾ ਹੋਰ ਵੀ ਡੇਰਾ ਪ੍ਰੇਮੀ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ ਇੱਥੇ ਜ਼ਿਕਰਯੋਗ ਹੈ ਕਿ ਇਹ ਲਗਾਤਾਰ ਕਈ ਕਈ ਦਿਨ ਪ੍ਰੇਮੀ ਜਰਨੈਲ ਸਿੰਘ ਇੰਸਾਂ ਮੰਗਵਾਲ ਵੱਲੋਂ ਉਕਤ ਨੌਜਵਾਨ ਦੀ ਰਾਤ ਸਮੇਂ ਪੂਰੀ ਸੰਭਾਲ ਕੀਤੀ ਜਾਂਦੀ ਰਹੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.