ਦੇਸ਼

ਬਿਨਾ ਦਿਨ ਰਾਤ ਦੇਖਿਆਂ ਡਟੇ ਡੇਰਾ ਸੱਚਾ ਸੌਦਾ ਦੇ ਯੋਧੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਬਿਨਾ ਦਿਨ ਰਾਤ ਦੇਖਿਆਂ ਡਟੇ ਡੇਰਾ ਸੱਚਾ ਸੌਦਾ ਦੇ ਯੋਧੇ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰ ‘ਚ ਛੋਟੇ ਬੱਚੇ ਫਤਿਹਵੀਰ ਸਿੰਘ ਨੂੰ ਬੋਰਵੈੱਲ ‘ਚ ਡਿੱਗੇ ਤੀਜਾ ਦਿਨ ਹੋ ਗਿਆ ਹੈ ਅਤੇ ਉਸ ਨੂੰ ਬਚਾਉਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਸ ਦੌਰਾਨ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਲਗਾਤਾਰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਮੌਕੇ ਦੀ ਜਾਣਕਾਰੀ ਅਨੁਸਾਰ ਫਤਿਹਵੀਰ ਸਿੰਘ ਤੱਕ ਪਹੁੰਚਣ ਲਈ ਅਜੇ ਵੀ 4 ਤੋਂ 5 ਘੰਟੇ ਦਾ ਸਮਾਂ ਲੱਗ ਸਕਦਾ ਹੈ।

ਕਿਸੇ ਦੀ ਜਾਨ ਬਚਾਉਂਦਿਆਂ ਜਾਨ ਜਾਂਦੀ ਹੈ ਤਾਂ ਕੋਈ ਦੁੱਖ ਨਹੀਂ: ਜੱਗਾ ਇੰਸਾਂ

Warrior, Sacha Sauda, Day, Night

ਜੱਗਾ ਇੰਸਾਂ

ਬੋਰਵੈੱਲ ਦੇ ਬਰਾਬਰ ਇੱਕ ਹੋਰ ਬੋਰ ਕੀਤਾ ਜਾ ਰਿਹਾ ਹੈ ਜਿਸ ਦੀ ਖੁਦਾਈ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਜੱਗਾ ਸਿੰਘ ਇੰਸਾਂ ਨਾਂਅ ਦਾ ਵਿਅਕਤੀ ਕਰ ਰਿਹਾ ਹੈ। ਸੱਚ ਕਹੂੰ ਦੀ ਟੀਮ ਨਾਲ ਗੱਲਬਾਤ ਜੱਗਾ ਸਿੰਘ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਹੀ ਮੁਸੀਬਤ ‘ਚ ਫਸਿਆਂ ਦੀ ਜਾਨ ਬਚਾਉਣ ਦਾ ਬੀੜਾ ਚੁੱਕਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਜਿੱਥੇ ਵੀ ਇਸ ਤਰ੍ਹਾਂ ਦੀ ਘਟਨਾ ਹੋਵੇ ਉਹ ਉੱਥੇ ਜ਼ਰੂਰ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਇਹ ਤਾਂ ਫਿਰ ਵੀ ਇਨਸਾਨੀ ਬੱਚਾ ਹੈ ਜਿੱਥੇ ਕੋਈ ਜਾਨਵਰ ਜਾਂ ਪਸ਼ੂ ਖੂਹਾਂ ‘ਚ ਡਿੱਗ ਜਾਂਦੇ ਹਨ ਅਸੀਂ ਤਾਂ ਉੱਥੇ ਵੀ ਪਹੁੰਚਦੇ ਹਾਂ। ਇੱਕ ਸਵਾਲ ਦਾ ਜਵਾਬ ਦਿੰਦਿਆਂ ਜੱਗਾ ਇੰਸਾਂ ਨੇ ਕਿਹਾ ਕਿ ਕਿਸੇ ਦੀ ਜਾਨ ਬਚਾਉਂਦਿਆਂ ਜੇ ਖੁਦ ਦੀ ਜਾਨ ਵੀ ਚਲੀ ਜਾਵੇ ਤਾਂ ਵੀ ਕੋਈ ਦੁੱਖ ਨਹੀਂ ਹੋਵੇਗਾ। ਉਹ ਬੱਚਾ ਵੀ ਤਾਂ ਫਸਿਆ ਹੀ ਹੋਇਆ ਹੈ ਜੇਕਰ ਮੇਰੇ ਬੋਰ ‘ਚ ਫਸਣ ਨਾਲ ਉਸ ਦੀ ਜਾਨ ਬਚਦੀ ਹੈ ਤਾਂ ਇਸ ਤੋਂ ਚੰਗਾ ਕੀ ਹੋਵੇਗਾ।

ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਪਰਿਵਾਰ ਨੂੰ ਹਰ ਸੰਭਵ ਮੱਦਦ ਦਾ ਭੋਰਸਾ

Warrior, Sacha Sauda, Day, Night

ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਲਗਤਾਰ ਬਚਾਅ ਕਾਰਜ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਡੇਰਾ ਸੱਚਾ ਸੌਦਾ ਦੇ ਕਮੇਟੀ ਮੈਂਬਰ ਹਰਚਰਨ ਸਿੰਘ ਇੰਸਾਂ, ਹਰਮੇਲ ਸਿੰਘ ਇੰਸਾਂ, ਦੁਨੀ ਚੰਦ ਇੰਸਾਂ, ਹਰਿੰਦਰ ਇੰਸਾਂ, ਕੇਵਲ ਕ੍ਰਿਸ਼ਨ ਇੰਸਾਂ ਤੇ ਹੋਰਨਾਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top