ਟੀ-20 ਵਿਸ਼ਵ ਕੱਪ 2022 ਜਿੱਤਣ ਵਾਲੀ ਟੀਮ ਨੂੰ ਮਿਲਣਗੇ 16 ਲੱਖ ਡਾਲਰ

ਟਵੰਟੀ-20 ਵਿਸ਼ਵ ਕੱਪ ਕੁੱਲ ਪੁਰਸਕਾਰ ਰਕਮ 45.68 ਕਰੋੜ ਰੁਪਏ (T-20 World Cup 2022)

16 ਅਕਤੂਬਰ ਤੋਂ ਅਸਟਰੇਲੀਆ ’ਚ ਸ਼ੁਰੂ ਹੋਵੇਗਾ ਟੀ20 ਵਿਸ਼ਵ ਕੱਪ

(ਏਜੰਸੀ) ਦੁਬਈ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਪੁਰਸ਼ ਟੀ20 ਵਿਸ਼ਵ ਕੱਪ 2022 (T-20 World Cup 2022) ਜਿੱਤਣ ਵਾਲੀ ਟੀਮ ਨੂੰ 16 ਲੱਖ ਡਾਲਰ (13 ਕਰੋੜ 53 ਹਜ਼ਾਰ 760 ਰੁਪਏ) ਦੀ ਪੁਰਸਕਾਰ ਰਕਮ ਦਿੱਤੀ ਜਾਵੇਗੀ। ਆਈਸੀਸੀ ਨੇ ਸ਼ੁੱਕਰਵਾਰ ਨੂੰ ਇਸਦਾ ਐਲਾਨ ਕੀਤਾ। ਆਈਸੀਸੀ ਨੇ ਦੱਸਿਆ ਕਿ 13 ਨਵੰਬਰ ਨੂੰ ਹੋਣ ਵਾਲੇ ਫਾਈਨਲ ਮੁਕਾਬਲਾ ਹਾਰਨ ਵਾਲੀ ਟੀਮ ਨੂੰ ਅੱਠ ਲੱਖ ਡਾਲਰ (ਛੇ ਕਰੋੜ, 50 ਲੱਖ 56 ਹਜ਼ਾਰ 880 ਰੁਪਏ) ਦੀ ਪੁਰਸਕਾਰ ਰਕਮ ਦਿੱਤੀ ਜਾਵੇਗੀ, ਜਦੋਂਕਿ ਸੈਮੀਫਾਈਨਲ ’ਚ ਹਾਰਨ ਵਾਲੀਆਂ ਟੀਮਾਂ ਨੂੰ ਚਾਰ-ਚਾਰ ਲੱਖ ਡਾਲਰ (ਤਿੰਨ ਕਰੋੜ 25 ਲੱਖ 31 ਹਜ਼ਾਰ 200 ਰੁਪਏ ਦਿੱਤੇ ਜਾਣਗੇ।

ਇਹ ਵੀ ਪੜ੍ਹੋ : ਕਰਵਾ ਚੌਥ ਦਾ ਵਰਤ ਪਤਨੀ ਰੱਖ ਸਕਦੀ ਹੈ ਤਾਂ ਪਤੀ ਕਿਉਂ ਨਹੀਂ ?

ਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪ 2021 ਦੀ ਤਰ੍ਹਾਂ ਹੀ ਸੁਪਰ-12 ਸ਼ੈਸ਼ਨ ਤੋਂ ਬਾਹਰ ਹੋਣ ਵਾਲੀਆਂ ਅੱਠ ਟੀਮਾਂ ਨੂੰ 70 ਹਜ਼ਾਰ ਡਾਲਰ ਮਿਲਣਗੇ। ਅਫਗਾਨਿਸਤਾਨ, ਅਸਟਰੇਲੀਆ, ਬੰਗਲਾਦੇਸ਼, ਇੰਗਲੈਂਡ, ਭਾਰਤ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਦੱਖਣੀ ਅਫਰੀਕਾ ਸੁਪਰ-12 ’ਚ ਪਹੁੰਚ ਚੁੱਕੇ ਹਨ ਪਹਿਲੇ ਦੌਰ ’ਚ ਬਾਹਰ ਹੋਈਆਂ ਚਾਰ ਟੀਮਾਂ ਨੂੰ ਹਰੇਕ ਨੂੰ 40,000 ਡਾਲਰ ਮਿਲਣਗੇ। ਜਿਹੜੀਆਂ ਟੀਮਾਂ ਦੀ ਮੁਹਿੰਮ ਪਹਿਲੇ ਦੌਰ ’ਚ ਸ਼ੁਰੂ ਹੋਣਗੇ, ਉਨ੍ਹਾਂ ’ਚ ਨਾਮੀਬੀਆ, ਨੀਦਰਲੈਂਡ, ਸ਼੍ਰੀਲੰਕਾ, ਸੰਯੁਕਤ ਅਰਬ ਅਮੀਰਾਤ, ਆਇਰਲੈਂਡ, ਸਕਾਟਲੈਂਡ, ਵੈਸਟਇੰਡੀਜ਼ ਅਤੇ ਜ਼ਿੰਬਬਾਵੇ ਸ਼ਾਮਲ ਹਨ।

World Cup Sachkahoon

13 ਨਵੰਬਰ ਨੂੰ ਮੇਲਬੋਰਨ ’ਚ ਖੇਡਿਆ ਜਾਵੇਗਾ ਫਾਈਨਲ (T-20 World Cup 2022)

ਜ਼ਿਕਰਯੋਗ ਹੈ ਕਿ ਭਾਰਤੀ ਟੀਮ ਦਾ ਟੀ-20 ਵਿਸ਼ਵ ਕੱਪ ’ਚ ਪਹਿਲਾ ਮੈਚ ਪਾਕਿਸਤਾਨ ਖਿਲਾਫ 23 ਅਕਤੂਬਰ ਨੂੰ ਖੇਡਿਆ ਜਾਵੇਗਾ 29 ਦਿਨਾਂ ਦੇ ਇਸ ਟੂਰਨਾਮੈਂਟ ’ਚ 16 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਮੁਕਾਬਲੇ ਦਾ ਫਾਇਨਲ ਮੁਕਾਬਲਾ 13 ਨਵੰਬਰ ਨੂੰ ਮੇਲਬੋਰਨ ’ਚ ਖੇਡਿਆ ਜਾਵੇਗਾ।

ਆਈਪੀਐੱਲ ਚੈਂਪੀਅਨ ਗੁਜਰਾਤ ਨੂੰ ਮਿਲੇ ਸਨ 20 ਕਰੋੜ

ਆਈਪੀਐੱਲ-15 ਸੀਜ਼ਨ ’ਚ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਸ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ ਇਸ ਜਿੱਤ ਤੋਂ?ਬਾਅਦ ਗੁਜਰਾਤ ’ਤੇ ਬੀਸੀਸੀਆਈ ਵੱਲੋਂ ਵਧੀਆ ਖਾਸੀ ਧਨ ਵਰਖਾ ਵੀ ਹੋਈ ਸੀ ਅਤੇ ਉਸਨੂੰ ਟਰਾਫੀ ਨਾਲ 20 ਕਰੋੜ ਰੁਪਏ ਵੀ ਪ੍ਰਾਈਜ਼ ਮਨੀ ਮਿਲੀ ਸੀ ਰਨਰਅੱਪ ਰਾਜਸਥਾਨ ਨੂੰ 12.5 ਕਰੋੜ ਰੁਪਏ ਮਿਲੇ ਸਨ ਤੀਜੇ ਸਥਾਨ ’ਤੇ ਰਹੀ ਬੈਂਗਲੁਰੂ ਨੂੰ 7 ਕਰੋੜ ਅਤੇ ਚੌਥੇ ਨੰਬਰ ’ਤੇ ਰਹੀ ਲਖਨਊ ਨੂੰ 6.5 ਕਰੋੜ ਰੁਪਏ ਕੈਸ਼ ਪ੍ਰਾਈਜ਼ ਮਿਲਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ