Breaking News

ਪਟਿਆਲਾ-ਚੀਕਾ ਮੁੱਖ ਮਾਰਗ ‘ਤੇ ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ

Woman.Died. Road Accident, Serious, Fog

ਸੜਕ ਹਾਦਸੇ ਦੌਰਾਨ ਔਰਤ ਦੀ ਮੌਤ, ਚਾਰ ਗੰਭੀਰ ਜਖ਼ਮੀ

ਰਾਮ ਸਰੂਪ ਪੰਜੋਲਾ
ਡਕਾਲਾ, 29 ਦਸੰਬਰ।  

ਪਟਿਆਲਾ-ਚੀਕਾ ਮੁੱਖ ਮਾਰਗ ‘ਤੇ ਅੱਜ ਸਵੇਰੇ ਕਰੀਬ ਨੌ ਵਜੇ ਕਸਬਾ ਬਲਬੇੜਾ ਨੇੜੇ ਕਰਹਾਲੀ ਮੌੜ ‘ਤੇ ਤਿੰਨ ਟਰੱਕਾਂ ਦੀ ਟੱਕਰ ‘ਚ ਇੱਕ ਔਰਤ ਦੀ ਮੌਤ ‘ਤੇ ਦੌ ਔਰਤਾਂ ‘ਤੇ ਟੱਰਕ ਡਰਾਇਵਰ ਗੰਭੀਰ ਜਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ ਪਟਿਆਲਾ ਸਾਇਡ ਤੋਂ ਇੱਕ ਟਰੱਕ ਜੋ ਬਜਰੀ ਦਾ ਭਰਿਆ ਹੋਇਆ ਸੀ। ਜੋ ਪਟਿਆਲਾ ਤੋਂ ਚੀਕਾਂ ਸਾਇਡ ਜਾ ਰਿਹਾ ਸੀ ਕਿ ਪਿਛਲੇ ਅੱਡੇ ਤੋਂ ਤਿੰਨ ਔਰਤਾਂ ਜੋ ਕਿਸੇ ਪੈਂਲਸ ਵਿੱਚ ਮਜ਼ਦੂਰੀ ਲਈ ਜਾਣ ਵਾਸਤੇ ਟੱਰਕ ਵਿੱਚ ਲਿਫਟ ਲੈ ਕੇ ਬੈਠ ਗਈਆਂ। ਪਰ ਕਰਹਾਲੀ ਮੌੜ ਤੋਂ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਇਨ੍ਹਾਂ ਵਿੱਚ ਪਟਿਆਲਾ ਸਾਇਡ ਤੋਂ ਹੀ ਇੱਕ ਹੋਰ ਟਰੱਕ ਬਜਰੀ ਦਾ ਭਰਿਆ ਹੋਇਆ ਵੀ ਟਕਰਾ ਗਿਆ ਤਿੰਨਾਂ ਵਿੱਚ ਇੱਕ ਔਰਤ ਦੀ ਮੌਤ ‘ਤੇ ਚਾਰ ਗੰਭੀਰ ਜਖਮੀ ਹੋ ਗਏ।

ਇਸ ਮੌਕੇ ਪੁਲਿਸ ਚੌਕੀ ਬਲਬੇੜਾ ਦੇ ਇੰਚਾਰਜ ਬਲਜੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚ ਕੇ ਜਖ਼ਮੀ ਨੂੰ ਲੋਕਾਂ ਦੀ ਮਦਦ ਨਾਲ ਰਜਿੰਦਰਾ ਹਸਪਤਾਲ ਪਟਿਆਲਾ ਪਹੁੰਚਾਇਆ ਜਾ ਰਿਹਾ ਸੀ ਕਿ ਜਖਮਾਂ ਦੀ ਤਾਬ ਨਾ ਸਹਾਰਦੇ ਹੋਏ ਔਰਤ ਹੰਸੋ ਦੇਵੀ ਉਮਰ 45 ਸਾਲ ਰਸਤੇ ‘ਚ ਹੀ ਦਮ ਤੋੜ ਗਈ। ਖਬਰ ਲਿਖੇ ਜਾਣ ਤੱਕ ਪੁਲਿਸ਼ ਐਕਸੀਡੈਟ ਹੋਣ ਦੇ ਮਾਮਲੇ ਦੀ ਜਾਂਚ ‘ਚ ਲੱਗੀ ਹੋਈ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top