ਪੰਜਾਬ

ਅਬਾਦੀ ‘ਚ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਔਰਤਾਂ ਨੇ ਕੀਤਾ ਖੇਰੂੰ-ਖੇਰੂੰ

Women, Forced, Liquor, Contracts

ਪਿੰਡ ਵਾਸੀਆਂ ਨੇ ਠੇਕੇ ‘ਚ ਮੌਜੂਦ ਸ਼ਰਾਬ ਦੀਆਂ ਬੋਤਲਾਂ ਬਾਹਰ ਸੁੱਟ ਦਿੱਤੀਆਂ

ਅਜੀਤਵਾਲ, ਕਿਰਨ ਰੱਤੀ

ਪਿੰਡ ਅਜੀਤਵਾਲ ਦੀਆਂ ਔਰਤਾਂ ਤੇ ਮਰਦਾਂ ਵੱਲੋਂ ਅਬਾਦੀ ਵਾਲੇ ਖੇਤਰ ‘ਚ ਖੁੱਲ੍ਹੇ ਸ਼ਰਾਬ ਦੇ ਠੇਕੇ ‘ਚੋਂ ਸ਼ਰਾਬ ਦੀਆਂ ਬੋਤਲਾਂ ਚੁੱਕ ਕੇ ਬਾਹਰ ਸੁੱਟਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਸਥਾਨਕ ਪਿੰਡ ‘ਚ ਬੀਤੇ ਦਿਨ ਖੁੱਲ੍ਹੇ ਸ਼ਰਾਬ ਦੇ ਠੇਕੇ ਦੀ ਬ੍ਰਾਂਚ ਨੂੰ ਪਿੰਡ ਵਾਸੀਆਂ ਨੇ ਜਿੰਦਰਾ ਲਾ ਕੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਸੀ। ਇਸ ਦੇ ਬਾਵਜੂਦ ਅੱਜ ਠੇਕੇਦਾਰ ਵੱਲੋਂ ਪਹਿਲਾਂ ਵਾਂਗ ਹੀ ਸ਼ਾਮ ਸਮੇਂ ਠੇਕੇ ਦੀ ਬ੍ਰਾਂਚ ‘ਤੇ ਸ਼ਰਾਬ ਦੀ ਵਿਕਰੀ ਚਾਲੂ ਕੀਤੀ ਗਈ, ਜਿਸ ਤੋਂ ਖਫਾ ਹੋਈਆਂ ਪਿੰਡ ਦੀਆਂ ਔਰਤਾਂ ਸਰਬਜੀਤ ਕੌਰ, ਸੁਰਜੀਤ ਕੌਰ, ਬੀਬੀ ਲੱਖੀ, ਗਿਆਨ ਕੌਰ, ਮਨਜੀਤ ਕੌਰ ਤੇ ਹਾਜ਼ਰ ਮਰਦਾਂ ਨੇ ਠੇਕੇ ‘ਚ ਮੌਜੂਦ ਕਰਿੰਦਿਆਂ ਨੂੰ ਇੱਕ ਘੰਟੇ ਦੀ ਚਿਤਾਵਨੀ ਦਿੱਤੀ ਜਿਸ ਨੂੰ ਕਰਿੰਦਿਆਂ ਵੱਲੋਂ ਅਣਗੌਲਿਆ ਕਰਨ ‘ਤੇ ਪਿੰਡ ਵਾਸੀਆਂ ਨੇ ਠੇਕੇ ‘ਚ ਮੌਜੂਦ ਸ਼ਰਾਬ ਦੀਆਂ ਬੋਤਲਾਂ ਬਾਹਰ ਸੁੱਟ ਦਿੱਤੀਆਂ ਮੌਕੇ ‘ਤੇ ਮੌਜੂਦ ਥਾਣਾ ਮੁਖੀ ਐੱਸਐੱਚਓ ਰਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਠੇਕੇ ਨੂੰ ਬੰਦ ਕਰਵਾ ਦਿੱਤਾ ਹੈ ਤੇ ਇਸ ਨਾਲ ਸਬੰਧਿਤ ਐਕਸਾਈਜ਼ ਮਹਿਕਮੇ ਨਾਲ ਗੱਲਬਾਤ ਕਰਕੇ ਇਸ ਦਾ ਕੋਈ ਹੱਲ ਕੀਤਾ ਜਾਵੇਗਾ। ਇਸ ਸਮੇਂ ਸਾਬਕਾ ਸਰਪੰਚ ਇੰਦਰਜੀਤ ਸਿੰਘ ਰਾਜਾ, ਭਜਨ ਸਿੰਘ ਕੈਸ਼ੀਅਰ, ਨਿਰਮਲ ਸਿੰਘ,  ਹਰਬੰਸ ਸਿੰਘ, ਮਹਿੰਦਰ ਸਿੰਘ, ਹਰਦਿਆਲ ਆਦਿ ਹਾਜਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top