ਮਜ਼ਦੂਰ ਦੇ ਘਰ ਨੂੰ ਅੱਗ ਲੱਗਣ ਨਾਲ ਸਮਾਨ ਸੜਿਆ

0

ਮਜ਼ਦੂਰ ਦੇ ਘਰ ਨੂੰ ਅੱਗ ਲੱਗਣ ਨਾਲ ਸਮਾਨ ਸੜਿਆ

ਦੋਦਾ, (ਰਵੀਪਾਲ) ਪਿੰਡ ਖਿੜਕੀਆਂਵਾਲਾ ਵਿਖੇ ਇੱਕ ਮਜ਼ਦੂਰ ਦੇ ਘਰ ‘ਚ ਸਿਲੰਡਰ ਨਾਲ ਅੱਗ ਲੱਗਣ ਕਾਰਨ ਘਰ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਜੀ.ਓ.ਜੀ. ਹਰਦੇਵ ਸਿੰਘ ਖਿੜਕੀਆਂਵਾਲਾ ਨੇ ਦੱਸਿਆ ਕਿ ਬੂਟਾ ਸਿੰਘ ਪੁੱਤਰ ਗਿਆਲ ਸਿੰਘ ਦੇ ਘਰ ਗੈਸ ਕਰਕੇ ਅੱਗ ਲੱਗ ਗਈ, ਜਿਸ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਘਰ ਦਾ ਸਮਾਨ ਜਿਸ ‘ਚ ਮੰਜੇ, ਕਣਕ ਦੇ ਚਾਰ ਗੱਟੇ, ਕੁਰਸੀਆਂ, ਪੱਖਾ, ਆਟਾ, ਦਾਲਾਂ, ਪਸ਼ੂ ਖੁਰਾਕ, ਰਸੋਈ ਦੇ ਬਰਤਨ, ਰਸੋਈ ਦਾ ਹੋਰ ਸਮਾਨ ਅਤੇ ਕੱਪੜੇ ਸੜ ਕੇ ਸੁਆਹ ਹੋ ਗਏ।

ਉਨ੍ਹਾਂ ਦੱਸਿਆ ਕਿ ਅੱਗ ਪਾਈਪ ‘ਚੋ ਗੈਸ ਲੀਕ ਹੋਣ ਕਾਰਨ ਲੱਗੀ ਹੋਣ ਦਾ ਖਦਸ਼ਾ ਹੈ। ਮੌਕੇ ‘ਤੇ ਪਤਾ ਲੱਗਣ ਕਾਰਨ ਅੱਗ ਤੇ ਕਾਬੂ ਪਾ ਲਿਆ ਗਿਆ, ਜਿਸ ਕਰਕੇ ਵੱਡਾ ਹਾਦਸਾ ਹੋਣੋਂ ਟਲ ਗਿਆ। ਉਨ੍ਹਾਂ ਦੱਸਿਆ ਕਿ ਉਕਤ ਮਜ਼ਦੂਰ ਪਹਿਲਾਂ ਹੀ ਬਿਜਲੀ ਕਰੰਟ ਲੱਗਣ ਕਰਕੇ ਆਰਥਿਕ ਪੱਖੋ ਕਮਜ਼ੋਰ ਹੈ, ਇਸ ਕਰਕੇ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹਾਂ ਕਿ ਇਸ ਦੀ ਵਿੱਤੀ ਸਹਾਇਤਾ ਕੀਤੀ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.