ਦਿੱਲੀ

ਦਿੱਲੀ ‘ਚ ਯਮੁਨਾ ਖਤਰੇ ਦੇ ਨਿਸ਼ਾਨ ਤੋਂ ਪਾਰ

Yamuna ,Crossed, Danger, Mark, Delhi

ਮੀਂਹ ਨਾਲ ਦੇਸ਼ ‘ਚ 465 ਵਿਅਕਤੀਆਂ ਦੀ ਮੌਤ

ਮਹਾਂਰਾਸ਼ਟਰ ‘ਚ ਸਭ ਤੋਂ ਜ਼ਿਆਦਾ ਹੋਈਆਂ ਮੌਤਾਂ

ਨਵੀਂ ਦਿੱਲੀ

ਦੇਸ਼ ਭਰ ‘ਚ ਪੈ ਰਹੇ ਮੀਂਹ ਨੇ ਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ  ਉੱਤਰ ਪ੍ਰਦੇਸ਼ ਤੋਂ ਲੈ ਕੇ ਬੰਗਾਲ ਤੱਕ ਤੇ ਰਾਜਸਥਾਨ ਤੋਂ ਲੈ ਕੇ ਮਹਾਂਰਾਸ਼ਟਰ ਤੱਕ ਹੜ੍ਹ-ਮੀਂਹ ਨੇ 465 ਵਿਅਕਤੀਆਂ ਦੀ ਜਾਨ ਲੈ ਲਈ ਹੈ ਸਰਕਾਰ ਨੇ 5 ਸੂਬਿਆਂ ‘ਚ 465 ਵਿਅਕਤੀਆਂ ਦੀ ਮੌਤ ਦਾ ਅੰਕੜਾ ਦਿੱਤਾ ਗ੍ਰਹਿ ਮੰਤਰਾਲੇ ਦੇ ਐਨਈਆਰਸੀ ਕੇਂਦਰ ਤੋਂ ਜਾਰੀ ਅੰਕੜਿਆਂ ਅਨੁਸਾਰ ਮਹਾਂਰਾਸ਼ਟਰ ‘ਚ ਸਭ ਤੋਂ ਜ਼ਿਆਦਾ 138 ਮੌਤਾਂ ਹੋਈਆਂ ਉੱਤਰ ਪ੍ਰਦੇਸ਼ ‘ਚ ਪਿਛਲੇ ਤਿੰਨ ਦਿਨਾਂ ‘ਚ 58 ਵਿਅਕਤੀਆਂ ਨੇ ਜਾਨ ਗਵਾ ਦਿੱਤੀ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ ‘ਚ ਜਾਰੀ ਮੋਹਲੇਧਾਰ ਮੀਂਹ ਨਾਲ ਪਿਛਲੇ 24 ਘੰਟਿਆਂ ‘ਚ ਘੱਟ ਤੋਂ ਘੱਟ 45 ਵਿਅਕਤੀਆਂ ਦੀ ਮੌਤ ਹੋ ਗਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਤੇ ਬਚਾਅ ਕਾਰਜ ‘ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ
ਹਥਨੀ ਕੁੰਡ ਤੋਂ ਹਰਿਆਣਾ ਦੇ ਪਾਣੀ ਛੱਡਣ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਦੀ ਯਮੁਨਾ ਨਦੀ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨੇ ਤੋਂ ਉਪਰ ਚਲੇ ਜਾਣ ਨਾਲ ਦੇਸ਼ ਭਰ ‘ਚ ਮੀਂਹ ਕਹਿਰ ਬਣ ਗਿਆ ਹੈ ਯਮੁਨਾ ਦੇ ਕਿਨਾਰੇ ਸਥਿਤ ਗਾਂਧੀ ਮੰਡੂ, ਨਿਊ ਉਸਮਾਨਪੁਰ, ਯਮੁਨਾ ਪੁਸਤਾ ਤੇ ਸੋਨੀਆ ਵਿਹਾਰ ਵਰਗੇ ਹੇਠਲੇ ਇਲਾਕਿਆਂ ‘ਚ ਬਣੇ ਘਰਾਂ ਨੂੰ ਖਾਲੀ ਕਰਵਾਉਣ ਦਾ ਨਿਰਦੇਸ਼ ਜਾਰੀ ਕੀਤਾ ਹੈ
ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕਰਨ ਤੋਂ ਬਾਅਦ ਕਈ ਵਿਅਕਤੀਆਂ ਨੇ ਆਪਣੇ ਘਰਾਂ ਨੂੰ ਖਾਲੀ ਕਰ ਦਿੱਤਾ ਹੈ ਕੇਂਦਰ ਸਰਕਾਰ ਨੇ ਅਸਾਮ, ਗੁਜਰਾਤ, ਕੇਰਲਾ, ਬੰਗਾਲ , ਮਹਾਂਰਾਸ਼ਟਰ ‘ਚ ਕੁੱਲ 465 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਤੇ ਯੂਪੀ ‘ਚ 30 ਵਿਅਕਤੀਆਂ ਦੀ ਮੌਤ ਦੀ ਜਾਣਕਾਰੀ ਸਾਹਮਣੇ ਆਈ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top