ਦੇਸ਼ ‘ਚ ਕੋਰੋਨਾ ਦੇ 20 ਹਜ਼ਾਰ ਮਰੀਜ਼ ਹੋਏ ਠੀਕ

0

ਪਿਛਲੇ 24 ਘੰਟਿਆਂ ‘ਚ 20,903 ਨਵੇਂ ਕੋਰੋਨਾ (carona) ਦੇ ਮਾਮਲੇ ਮਿਲੇ

ਨਵੀਂ ਦਿੱਲੀ। ਕੋਰੋਨਾ (carona) ਮਹਾਂਮਾਰੀ ਨਾਲ ਜੂਝ ਰਹੇ ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਚੰਗੀ ਗੱਲ ਇਹ ਰਹੀ ਕਿ ਪਹਿਲੀ ਵਾਰ 20 ਹਜ਼ਾਰ ਤੋਂ ਵਧ ਮਰੀਜ਼ ਠੀਕ ਹੋਏ  ਪਰ ਇਸ ਦੌਰਾਨ 20,903 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦਾ ਅੰਕੜਾ ਸਵਾਂ ਛੇ ਲੱਖ ਤੋਂ ਪਾਰ ਹੋ ਗਿਆ ਹੈ।

Corona

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ ਭਰ ‘ਚ ਪਿਛਲੇ 24 ਘੰਟਿਆਂ  ਦੌਰਾਨ 20032 ਮਰੀਜ਼ ਠੀਕ ਹੋਏ ਹਨ, ਜੋ ਇੱਕ ਦਿਨ ‘ਚ ਹੁਣ ਤੱਕ ਦੇ ਸਭ ਤੋਂ ਵਧ ਹਨ, ਜਿਨ੍ਹਾਂ ਨੂੰ ਮਿਲਾ ਕੇ 8,018 ਮਰੀਜ਼, ਤਮਿਲਨਾਡੂ ‘ਚ 3095 ਤੇ ਦਿੱਲੀ ‘ਚ 3015 ਮਰੀਜ਼ ਠੀਕ ਹੋਏ ਹਨ।

india carona

ਇਨ੍ਹਾਂ ਤਿੰਨੇ ਸੂਬਿਆਂ ‘ਚ ਪੀੜਤਾਂ ਦੀ ਗਿਣਤੀ ਵੀ ਦੇਸ਼ ‘ਚ ਸਭ ਤੋਂ ਵਧ ਹੈ। ਦੇਸ਼ ‘ਚ ਕੋਰੋਨਾ ਦੇ ਰਿਕਾਰਡ 20,903 ਨਵੇਂ ਮਾਮਲਿਆਂ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 6,25,544 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਇਸ ਬਿਮਾਰੀ ਨਾਲ 379 ਵਿਅਕਤੀਆਂ ਦੀ ਮੌਤ ਹੋਈ ਹੈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 18,213 ਹੋ ਗਈ ਹੈ। ਦੇਸ਼ ‘ਚ ਹਾਲੇ ਕੋਰੋਨਾ ਦੇ 2,27,439 ਮਾਮਲੇ ਸਰਗਰਮ ਹਨ।

india carona

ਕੋਰੋਨਾ ਮਹਾਂਮਾਰੀ ਨਾਲ ਸਭ ਤੋਂ ਵਧ ਪ੍ਰਭਾਵਿਤ ਮਹਾਂਰਾਸ਼ਟਰ (Mahrastra) ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 6,329 ਮਾਮਲੇ ਦਰਜ ਕੀਤੇ ਗਏ ਤੇ 125 ਵਿਅਕਤੀਆਂ ਦੀ ਮੌਤ ਹੋਈ। ਇਸ ਦੇ ਨਾਲ ਹੀ ਸੂਬੇ ‘ਚ ਪੀੜਤਾਂ ਦੀ ਗਿਣਤੀ ਵਧ ਕੇ 1,86,626 ਤੇ ਮ੍ਰਿਤਕਾਂ ਦੀ ਗਿਣਤੀ ਵਧ ਕੇ 8,178 ਹੋ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ