ਦੇਸ਼ ‘ਚ ਕੋਰੋਨਾ ਦੇ 75,809 ਨਵੇਂ ਮਾਮਲੇ ਮਿਲੇ

0
Corona

ਇੱਕ ਦਿਨ ‘ਚ ਰਿਕਾਰਡ 73 ਹਜ਼ਾਰ ਤੋਂ ਵੱਧ ਮਰੀਜ਼ ਹੋਏ ਠੀਕ

ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਦੇ ਵਧਦੇ ਕਹਿਰ ਦੌਰਾਨ ਰਾਹਤ ਦੀ ਗੱਲ ਇਹ ਹੈ ਕਿ ਇਸ ਬਿਮਾਰੀ ਤੋਂ ਮੁਕਤੀ ਪਾਉਣ ਵਾਲਿਆਂ ਦੀ ਗਿਣਤੀ ਵੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਤੇ ਪਹਿਲੀ ਵਾਰ ਇੱਕ ਦਿਨ ‘ਚ 73 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋਏ ਹਨ ਤੇ ਦੋ ਦਿਨਾਂ ਤੱਕ ਲਗਾਤਾਰ ਕੋਰੋਨਾ ਦੇ 90 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪਿਛਲੇ 24 ਘੰਟਿਆ ਦੌਰਾਨ ਇਹ ਅੰਕੜਾ ਕਰੀਬ 15 ਹਜ਼ਾਰ ਘੱਟ 75,809 ਰਿਹਾ।

Corona India

ਇਸ ਤੋਂ ਪਹਿਲਾਂ ਐਤਵਾਰ ਨੂੰ ਦੇਸ਼ ਭਰ ‘ਚ ਕੋਰੋਨਾ ਦੇ 90,802 ਤੇ ਸ਼ਨਿੱਚਰਵਾਰ ਨੂੰ 90,632 ਮਾਮਲੇ ਆਏ ਸਨ। ਕੋਰੋਨਾ ਦੀ ਗਿਣਤੀ 42 ਲੱਖ ਤੋਂ ਵੱਧ ਹੋਣ ਤੋਂ ਬਾਅਦ  ਇਸ ਮਹਾਂਮਾਰੀ ਨਾਲ ਪ੍ਰਭਾਵਿਤ ਦੇਸ਼ਾਂ ਦੀ ਸੂਚੀ ‘ਚ ਭਾਰਤ ਅਮਰੀਕਾ ਤੋਂ ਬਾਅਦ ਦੂਜੇ ਸਥਾਨ ‘ਤੇ ਹੈ। ਅਮਰੀਕਾ ‘ਚ ਕੋਰੋਨਾ ਦਾ ਅੰਕੜਾ ਹਾਲੇ 63 ਲੱਖ ਤੋਂ ਵੱਧ ਹੋ ਗਈ ਹੈ, ਜਦੋਂਕਿ ਤੀਜੇ ਸਥਾਨ ‘ਤੇ ਬ੍ਰਾਜੀਲ ‘ਚ ਇਹ ਗਿਣਤੀ 41.48 ਲੱਖ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਦੇ ਅਨੁਸਾਰ ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 73,521 ਵਿਅਕਤੀਆਂ ਦੇ ਠੀਕ ਹੋਣ ਨਾਲ ਮਰੀਜ਼ਾਂ ਦਾ ਕੁੱਲ ਅੰਕੜਾ 33,23,951 ਹੋ ਗਿਆ ਹੈ।

ਕੋਰੋਨਾ ਦੇ 75,809 ਨਵੇਂ ਮਾਮਲੇ ਆਉਣ ਨਾਲ ਕੁੱਲ ਅੰਕੜਾ 42,80,423 ਹੋ ਗਿਆ ਹੈ। ਠੀਕ ਹੋਣ ਵਾਲਿਆਂ ਦੇ ਮੁਕਾਬਲੇ ਕੋਰੋਨਾ ਦੇ ਨਵੇਂ ਮਾਮਲੇ ਜ਼ਿਆਦਾ ਹੋਣ ਨਾਲ ਸਰਗਰਮ ਮਾਮਲੇ 1,155 ਵਧ ਕੇ 8,83,697 ਹੋ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ‘ਚ 1,133 ਕੋਰੋਨਾ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 72,775 ਹੋ ਗਈ ਹੈ। ਦੇਸ਼ ‘ਚ ਸਰਗਰਮ ਮਾਮਲੇ 20.65 ਫੀਸਦੀ ਤੇ ਠੀਕ ਹੋਣ ਵਾਲਿਆਂ ਦੀ ਦਰ 77.65 ਫੀਸਦੀ ਹੈ ਜਦੋਂਕਿ ਮ੍ਰਿਤਕ ਦਰ 1.70 ਫੀਸਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.