ਬਰਨਾਲਾ ਵਿਖੇ ਚਿੱਟੇ ਦਿਨ ਚੋਰਾਂ ਨੇ ਲਾਇਆ ਘਰ ‘ਚ ਪਾੜ, 5 ਤੋਲੇ ਸੋਨਾਂ, ਨਗਦੀ ਤੇ ਗਹਿਣੇ ਚੋਰੀ

24 ਘੰਟਿਆਂ ‘ਚ ਚਾਰ ਲੁੱਟ ਖੋਹ ਦੀਆਂ ਘਟਨਾਂਵਾਂ
ਪੁਲਿਸ ਚੌਕਸੀ ਸੁਆਲਾਂ ਦੇ ਘੇਰੇ ‘ਚ, ਲੋਕਾਂ ‘ਚ ਖੌਫ਼ਜ਼ਦਾ।
ਜੀਵਨ ਰਾਮਗੜ• ਬਰਨਾਲਾ, 
ਬਰਨਾਲਾ ਸਹਿਰ ਅੰਦਰ ਨਿੱਤ ਦਿਨ ਹੋ ਰਹੀਆਂ ਲੁੱਟ ਖੋਹ ਤੇ ਚੋਰੀ ਦੀਆਂ ਘਟਨਾਵਾਂ ਕਾਰਨ ਇਥੋਂ ਦੇ ਲੋਕ ਖੌਫ਼ਜਦਾ ਹਨ ਅਤੇ ਪੁਲਿਸ ਪ੍ਰਸਾਸ਼ਨ ਦੀ ਕਾਰਵਾਈ ਸੁਆਲਾਂ ਦੇ ਘੇਰੇ ‘ਚ ਹੈ। ਕਾਰ ਅਤੇ ਪਰਸ ਖੋਹਣ ਦੀਆਂ ਘਟਨਾਵਾਂ ਦੀਆਂ ਖ਼ਬਰਾਂ ਦੀ ਸਿਆਹੀ ਅਜੇ ਸੁੱਕੀ ਨਹੀਂ ਸੀ ਕਿ ਅੱਜ ਫਿਰ ਬਰਨਾਲਾ ‘ਚ ਚਿੱਟੇ ਦਿਨ ਚੋਰਾਂ ਨੇ ਬੜੀ ਬੇਬਾਕੀ ਪਹਿਲਾਂ ਘਰ ਦਾ ਦਰਵਾਜ਼ਾ ਕਹੀ ਨਾਲ ਉਧੇੜਿਆ ਅਤੇ ਫਿਰ ਘਰ ਦੇ ਕਮਰਿਆਂ ਤੇ ਅਲਮਾਰੀਆਂ ਦੇ ਜਿੰਦਰੇ ਭੰਨ ਕੇ ਸੋਨਾ, ਚਾਂਦੀ ਤੇ ਨਗਦੀ ‘ਤੇ ਹੱਥ ਫੇਰ ਦਿੱਤਾ। ਪੁਲਿਸ ਸੂਚਨਾ ਮਿਲਣ ਉਪਰੰਤ ਘਟਨਾ ਦਾ ਜਾਇਜ਼ਾ ਲੈ ਕੇ ਰੁਟੀਨ ਵਾਂਗ ਚਲੀ ਗਈ ਅਤੇ ਜਾਂਚ ਕਰਨ ਦਾ ਧਰਵਾਸਾ ਦੇ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਰਣਜੀਤ ਸਿੰਘ ‘ਅਨਮੋਲ ਸਟੂਡੀਓ’ ਵਾਸੀ ਪਿਆਰਾ ਕਲੋਨੀ, ਸ਼ਨੀ ਮੰਦਰ ਵਾਲੀ ਗਲੀ ਬਰਨਾਲਾ ਨੇ ਦੱਸਿਆ ਕਿ ਉਹ ਅੱਜ ਦਿਨ ਸਮੇਂ ਆਪਣੇ ਸਟੂਡੀਓ ਵਿਖੇ ਸੀ ਅਤੇ ਉਸਦੀ ਪਤਨੀ ਜੋ ਕਿ ਸਰਕਾਰੀ ਅਧਿਆਪਕਾ ਹੈ ਪੜਾਉਣ ਗਈ ਹੋਈ ਸੀ। ਜਦ ਉਸਦੀ ਪਤਨੀ ਕਮਲਦੀਪ ਕੌਰ ਡਿਊਟੀ ਉਪਰੰਤ ਦੁਪਹਿਰ ਵੇਲੇ ਘਰ ਪਰਤੀ ਤਾਂ ਘਰ ਦੇ ਸਾਰੇ ਕਮਰਿਆਂ ਦੇ ਦਰਵਾਜੇ ਤੇ ਅਲਮਾਰੀਆਂ ਖੁੱਲੀਆਂ ਦੇਖ ਡੌਰ ਭੌਰ ਹੋ ਗਈ। ਘਰ ਦਾ ਸਾਰਾ ਸਮਾਨ ਇਧਰ ਉਧਰ ਖਿੱਲਰਿਆ ਪਿਆ ਸੀ। ਉਸਨੇ ਤੁਰੰੰਤ ਉਸਨੂੰ (ਰਣਜੀਤ ਸਿੰਘ) ਨੂੰ ਫੋਨ ‘ਤੇ ਸੂਚਿਤ ਕੀਤਾ ਜਿਸਨੇ ਆਉਂਦਿਆਂ ਹੀ ਪੁਲਿਸ ਨੂੰ ਫੋਨ ‘ਤੇ ਘਟਨਾ ਦੀ ਸੰਖੇਪ ਜਾਣਕਾਰੀ ਦਿੱਤੀ। ਪੀੜਤ ਰਣਜੀਤ ਸਿੰਘ ਨੇ ਦੱਸਿਆ ਕਿ ਉਸਦੇ ਘਰ ਦੇ ਨਾਲ ਲੱਗਦੀਆਂ ਦੋ ਕੋਠੀਆਂ ਸੁੰਨੀਆਂ ਪਈਆਂ ਹਨ ਜਿੰਨ•ਾਂ ਰਾਹੀਂ ਅਣਪਛਾਤੇ ਵਿਅਕਤੀ ਉਸਦੇ ਘਰ ‘ਚ ਦਾਖ਼ਲ ਹੋਏ। ਉਨ•ਾਂ ਦੱਸਿਆ ਕਿ ਘਰ ਦੀ ਉਪਰਲੀ ਮੰਜਿਲ ਦੇ ਕਮਰੇ ਦਾ ਦਰਵਾਜ਼ਾ ਕਹੀ ਨਾਲ ਭੰਨ ਕੇ ਚੋਰ ਘਰ ‘ਚ ਹੇਠਾਂ ਉੱਤਰ ਆਏ ਅਤੇ ਘਰ ਦੇ ਹਰ ਕਮਰੇ ਅਤੇ ਅਲਮਾਰੀ ਦੇ ਜਿੰਦਰਿਆਂ ਨੂੰ ਭੰਨ ਕੇ ਚੋਰੀ ਦੀ ਘਟਨਾਂ ਨੂੰ ਅੰਜ਼ਾਮ ਦਿੱਤਾ। ਪੀੜਤ ਅਨੁਸਾਰ 5 ਤੋਲੇ ਸੋਨਾ, ਚਾਂਦੀ ਦੇ ਗਹਿਣੇ ਅਤੇ ਕਰੀਬ ਪੰਜ ਛੇ ਹਜ਼ਾਰ ਰੁਪਏ ਦੀ ਨਗਦੀ ਚੋਰ ਲੈ ਗਏ।
ਥਾਣਾ ਸਿਟੀ ਦੇ ਅਧਿਕਾਰੀਆਂ ਨੇ ਵੀ ਪੁਲਿਸ ਪਾਰਟੀ ਸਮੇਤ ਪੁੱਜ ਕੇ ਘਟਨਾ ਦਾ ਜਾਇਜ਼ਾ ਲੈਣ ਉਪਰੰਤ ਪੀੜਤਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਆਰੰਭ ਦਿੱਤੀ। ਜਦੋਂ ਕਾਰਵਾਈ ਸਬੰਧੀ ਥਾਣਾ ਸਿਟੀ ਦੇ ਇੰਚਾਰਜ਼ ਅਸ਼ੋਕ ਕੁਮਾਰ ਨਾਲ ਸਪੰਰਕ ਕੀਤਾ ਤਾਂ ਉਨ•ਾਂ ਫੋਨ ਉਠਾਉਣ ਦੀ ਖੇਚਲ ਕਰਨੀ ਵੀ ਮੁਨਾਸਿਬ ਨਹੀਂ ਸਮਝੀ। ਪੀੜਤ ਰਣਜੀਤ ਅਨੁਸਾਰ ਪੁਲਿਸ ਜਾਂਚ ਕਰਨ ਦਾ ਧਰਵਾਸਾ ਦੇ ਗਈ ਹੈ।

ਚੋਰਾਂ ਦੇ ਤਾਜ਼ੇ ਚਿੱਠੇ ਇਹ ਵੀ
ਇਸ ਤੋਂ ਇਲਾਵਾ ਸਹਿਰ ਦੇ 22 ਏਕੜ ਵਾਲੇ ਏਰੀਏ ‘ਚ ਵੀ ਚੋਰਾਂ ਨੇ ਇੱਕ ਪਾਣੀ ਵਾਲੀ ਮੋਟਰ ਚੋਰੀ ਕਰ ਲਈ ਜਿੰਨ•ਾਂ ਦੀ ਅਜੇ ਤੱਕ ਕੋਈ ਭਿਣਕ ਨਹੀਂ ਲੱਗੀ। ਹੰਢਿਆਇਆ ਰੋਡ ‘ਤੇ ਵੀ ਇੱਕ ਘਰ ਦੀਆਂ ਦੋ ਮੱਝਾਂ ‘ਤੇ ਇੱਕ ਕੱਟਰੂ ਚੋਰੀ ਹੋ ਗਿਆ ਹੈ। ਇਸੇ ਤਰ•ਾਂ ਹੀ ਸਹਿਰ ਦੇ 16 ਏਕੜ ਖੇਤਰ ‘ਚ ਵੀ ਲੱਗੀ ਪਾਣੀ ਦੀ ਮੋਟਰ ਨੂੰ ਚੋਰਾਂ ਨੇ ਖਿਸਕਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਕਾਮਯਾਬ ਨਾ ਹੋਣ ਕਾਰਨ ਵਿੱਚ ਵਿਚਾਲੇ ਹੀ ਛੱਡ ਗਏ। ਜਿਕਰਯੋਗ ਹੈ ਕਿ ਲੰਘੇ ਕੱਲ ਵੀ ਇੱਕ ਮੋਟਰ ਸਾਇਕਲ ਸਵਾਰ ਨੇ ਇੱਕ ਸਟੂਡੈਂਟ ਦਾ ਦਿਨ ਦਿਹਾੜੇ ਪਰਸ ਝਪਟ ਲਿਆ ਸੀ ਜੋ ਜਿਸਦੀਆਂ ਤਸਵੀਰਾਂ ਵੀ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈਆਂ ਸਨ ਪ੍ਰੰਤੂ ਇਥੋਂ ਦੀ ਪੁਲਿਸ ‘ਜਾਂਚ ਚੱਲ ਰਹੀ ਹੈ’ ਕਹਿ ਕੇ ਸੁਰਖੁਰੂ ਹੋ ਜਾਂਦੀ ਹੈ।