ਬੇਪਰਵਾਹ ਜੀ ਦੇ ਇਲਾਹੀ ਬਚਨ : ਇਹ ਡੇਰਾ ਕਿਸੇ ਚੰਦੇ, ਫੰਡ ਜਾਂ ਧੋਖੇ ਦੀ ਦੌਲਤ ਨਾਲ ਨਹੀਂ ਬਣਿਆ

0
186

ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਦੇ ਇਲਾਹੀ ਬਚਨ

ਸਰਸਾ। ਧੰਨ-ਧੰਨ ਸੰਤਾਂ ਦੇ ਨਿਆਰੇ ਰਾਮ, ਅਲਮਸਤ ਮੌਲਾ ਪਰਮ ਸੰਤ ਸ਼ਾਹ ਮਸਤਾਨਾ ਜੀ ਬਿਲੋਚਿਸਤਾਨੀ ਜੀ, ਜਿਨ੍ਹਾਂ ਨੇ ਜੰਗਲ ਬੀਆਬਾਨ ’ਚ ਡੇਰਾ ਸੱਚਾ ਸੌਦਾ ਸਥਾਪਿਤ ਕਰਕੇ ਜੰਗਲ ’ਚ ਮੰਗਲ ਕੀਤਾ ਇਸ ਲਈ ਇਸ ਨਿਆਰੇ ਰਾਮ ਨੂੰ ਕੋਈ ਵੇਖੇ ਤਾਂ ਪਤਾ ਚੱਲੇ ਕਿ ਸੰਤਾਂ ਵਾਲਾ ਰਾਮ ਕੀ-ਕੀ ਕੰਮ ਕਰਦਾ ਹੈ।

ਪਰਮ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ, ‘‘ਭਾਈ! ਇਹ ਡੇਰਾ ਸੱਚਾ ਸੌਦਾ ਪ੍ਰੇਮ ਦੀ ਦੌਲਤ ਨਾਲ ਸੰਤਾਂ ਦੇ ਰਾਮ ਨੇ ਖੁਦ ਬਣਾਇਆ ਹੈ। ਪ੍ਰੇਮ ਦੀ ਉਹ ਦੌਲਤ ਅੰਦਰ ਤੋਂ ਆਈ ਹੈ। ਇਹ ਡੇਰਾ ਕਿਸੇ ਚੰਦੇ, ਫੰਡ, ਜਾਂ ਧੋਖੇ ਦੀ ਦੌਲਤ ਨਾਲ ਨਹੀਂ ਬਣਿਆ ਹੈ। ਇਹ ਡੇਰਾ ਆਪਣੀ ਦੌਲਤ ਨਾਲ ਹੀ ਬਣਿਆ ਹੈ, ਪਰਾਈ ਦੌਲਤ ਨਾਲ ਨਹੀਂ ਬਣਿਆ। ਦੂਜੇ ਪਰਾਈ ਦੌਲਤ ਨਾਲ ਬਣਾਉਦੇ ਹਨ।’’ ਇਹ ਇਨਸਾਨ! ਤੂੰ ਆਪਣੇ ਅੰਦਰ ਵਾਲਾ ਸੱਚਾ ਮੰਦਰ ਵੀ ਦੇਖ, ਜਿਸ ਨੂੰ ਪਰਮੇਸ਼ਵਰ ਨੇ ਖੁਦ ਬਣਵਾਇਆ ਹੈ ਤੇ ਜਿਸ ’ਚ ਕਿ ਉਹ ਖੁਦ ਬੈਠਾ ਹੈ।
ਤੇਰੇ ਪੂਜਨ ਕੋ ਭਗਵਾਨ ਬਨਾ
ਮਨ ਮੰਦਿਰ ਆਲੀਸ਼ਾਨ
ਸੰਤ ਮਹਾਤਮਾ ਫਰਮਾਉਦੇ ਹਨ ਕਿ, ਇਹ ਇਨਸਾਨ! ਤੂੰ ਆਪਣੇ ਅੰਦਰ ਵਾਲੇ ਸੱਚੇ ਠਾਕੁਰ ਨੂੰ ਵੀ ਦੇਖ ਜੋ ਹਰ ਸਮੇਂ ਤੇਰੀ ਉਡੀਕ ’ਚ ਬੈਠਾ ਹੈ ਕਿ ਮੇਰਾ ਬੱਚਾ ਕਦੋਂ ਵਿਸ਼ੇ-ਵਾਸਨਾਵਾਂ ਦੀ ਨੀਂਦ ’ਚੋਂ ਜਾਗੇ ਤੇ ਮੈਨੂੰ ਬੁਲਾਏ ਉਹ ਠਾਕੁਰ ਹਰ ਸਮੇਂ ਤੈਨੂੰ ਅੰਦਰੋਂ ਆਵਾਜ਼ ਦਿੰਦਾ ਹੈ ਤੇ ਬੁਲਾਉਦਾ ਹੈ।
ਠਾਕੁਰ ਹਮਰਾ ਸਦ ਬੋਲੰਤਾ
ਇਹ ਇਨਸਾਨ! ਉਹ ਸੱਚਾ ਸਰੋਵਰ (ਮਾਨ ਸਰੋਵਰ) ਜਿੱਥੇ ਕਾਗ (ਕਾਂ) ਵੀ ਹੰਸ ਬਣਦੇ ਹਨ, ਭਾਵ ਉਹ ਸੱਚਾ ਤੀਰਥ ਤੇਰੇ ਅੰਦਰ ਹੈ। ਅੰਦਰ ਵਾਲੇ ਸੱਚੇ ਤੀਰਥ ’ਤੇ ਸਨਾਨ ਕਰਨ ਨਾਲ ਮਨ ਤੇ ਆਤਮਾ ’ਤੇ ਚੜ੍ਹੀ ਹੋਈ ਜਨਮਾਂ-ਜਨਮਾਂ ਦੇ ਕਰਮਾਂ ਦੀ ਮੈਲ ਧੋਤੀ ਜਾਂਦੀ ਹੈ। ਮਨ ਤੇ ਆਤਮਾ, ਸ਼ੁੱਧ ਤੇ ਪਵਿੱਤਰ ਹੁੰਦੇ ਹਨ ਤੇ ਪ੍ਰਭੂ-ਪਰਮੇਸ਼ਵਰ ਦਾ ਮਿਲਾਪ ਹੁੰਦਾ ਹੈ।
ਇਹ ਇਨਸਾਨ! ਬਾਹਰ ਦੇ ਛੱਤੀ ਪ੍ਰਕਾਰ ਦੇ ਅੰਮਿ੍ਰਤ ਵਰਗੇ ਪਦਾਰਥਾਂ ਨੂੰ ਖਾ, ਪੀ ਕੇ ਸੰਤੁਸ਼ਟ ਨਹੀਂ ਹੋਇਆ ਹੁਣ ਤੂੰ ਜ਼ਰਾ ਆਪਣੇ ਅੰਦਰ ਵਾਲਾ ਸੱਚਾ ਅੰਮਿ੍ਰਤ (ਨਾਮ-ਸ਼ਬਦ ਧੁਨਕਾਰ ਦਾ ਮਿੱਠਾ ਰਸ) ਵੀ ਚਖ ਕੇ ਵੇਖ ਤੇਰੀ ਜਨਮ-ਮਰਨ ਦੀ ਭੁੱਖ-ਪਿਆਸ ਉਤਰ ਜਾਵੇ ਤੇ ਤੂੰ ਸਦਾ ਲਈ ਸੰਤੁਸ਼ਟ ਹੋ ਜਾਵੇ।

ਅੱਗੇ ਫਿਰ ਫਰਮਾਉਦੇ ਹਨ, ‘ਇਹ ਇਨਸਾਨ! ਤੂੰ ਹੁਣ ਤੱਕ ਬਾਹਰ ਦੀਆਂ ਹੀ ਸਭ ਚੀਜ਼ਾਂ ਵੇਖੀਆਂ ਹਨ ਹੁਣ ਜ਼ਰਾ ਅੰਦਰ ਦੀਆਂ ਵੀ ਚੀਜਾਂ ਦੇਖ ਕਿ ਮਾਲਕ ਪ੍ਰਭੂ ਨੇ ਤੇਰੇ ਅੰਦਰ ਕੀ-ਕੀ ਮਸ਼ੀਨਾਂ ਲਾ ਰੱਖੀਆਂ ਹਨ ਤੂੰ ਦੇਖ! ਤੇਰੇ ਸਰੀਰ ’ਚ ਰੋਟੀ-ਪਾਣੀ, ਟੱਟੀ-ਪਿਸ਼ਾਬ ਆਦਿ ਦਾ ਕੀ-ਕੀ ਇੰਤਜਾਮ ਕਰ ਰੱਖਿਆ ਹੈ ਤੇ ਤੈਨੂੰ ਕਿੰਨੇ ਨੌਕਰ-ਚਾਕਰ ਵੇਖ ਰਹੇ ਹਨ ਜੋ ਤੇਰੇ ਹਾਜਮਾ ਤੇ ਸਫਾਈ ਆਦਿ ਦਾ ਇੰਤਜਾਮ ਕਰ ਰਹੇ ਹਨ। ਇਸ ਲਈ ਤੇਰਾ ਫਰਜ ਹੈ ਕਿ ਤੂੰ ਉਸ ਮਾਲਕ-ਪ੍ਰਭੂ ਦਾ ਸ਼ੁਕਰਾਨਾ ਕਰ, ਨਹੀਂ ਤਾਂ ਕੱਲ੍ਹ ਇਹ ਸਰੀਰ ਅੱਗ ’ਚ ਚਲਾ ਜਾਵੇਗਾ ਤੇ ਤੈਨੂੰ ਸ਼ਰਮਿੰਦਾ ਹੋਣਾ ਪਵੇਗਾ ਤੇ ਜੋ ਤੈਨੂੰ ਲੈਣ ਆਉਣਗੇ (ਮੌਤ ਦੇ ਫਰਿਸ਼ਤੇ) ਉਹ ਤੈਨੂੰ ਖੂਬ ਕੁੱਟਣਗੇ ਕਿ ਤੂੰ ਆਪਣੇ ਅੰਦਰ ਵਾਲੇ ਮਾਲਕ-ਪ੍ਰਭੂ ਤੇ ਉਸਦੀ ਮਸ਼ੀਨਰੀ ਨੂੰ ਨਹੀਂ ਵੇਖਿਆ। ਉਸ ਦੇ ਵੱਲੋਂ ਕੀਤੇ ਗਏ ਇੰਤਜਾਮਾਂ ਦੀ ਕੋਈ ਕਦਰ ਨਹੀਂ ਕੀਤੀ ਵੇਦ-ਸ਼ਾਸ਼ਤਰ ਤੇ ਰੂਹਾਨੀ ਸੰਤ-ਫਕੀਰਾਂ ਨੇ ਤੈਨੂੰ ਬੋਲਿਆ ਵੀ ਕਿ ਤੇਰਾ ਮਾਲਕ-ਪਰਮੇਸ਼ਵਰ ਤੇਰੇ ਅੰਦਰ ਹੈ ਜਿਸ ਤਰ੍ਹਾਂ ਤਿਲਾਂ ’ਚ ਤੇਲ, ਲੱਕੜੀ ’ਚ ਅੱਗ, ਮਹਿੰਦੀ ’ਚ ਰੰਗ, ਫੁੱਲਾਂ ’ਚ ਖੁਸ਼ਬੋਂ ਤੇ ਧਰਤੀ ’ਚ ਪਾਣੀ ਹੈ ਪਰ ਤੂੰ ਉਸ ਮਾਲਕ ਬੇਪਰਵਾਹ ਤੇ ਉਸਦੀ ਮਸ਼ੀਨਰੀ ਨੂੰ ਵੇਖਣ ਦੀ ਜ਼ਰਾ ਵੀ ਪਰਵਾਹ ਨਹੀਂ ਕੀਤੀ। ਇਸ ਪ੍ਰਕਾਰ ਉਸ ਮਾਲਕ ਵੱਲੋਂ ਤੈਨੂੰ ਮੁਆਫ਼ੀ ਨਹੀਂ ਮਿਲੇਗੀ ਤੇ ਭਾਰੀ ਸਜ਼ਾ ਭੁਗਤਣੀ ਪਵੇਗੀ।

ਜਿਵੇਂ ਜੇਕਰ ਤੂੰ ਕਿਸੇ ਵੱਡੇ ਅਫ਼ਸਰ ਦੀ ਬੇਇੱਜ਼ਤੀ ਜਾਂ ਬੇਅਦਬੀ ਕਰੇਗਾ ਤੇ ਉਸ ਤੋਂ ਬਖਸ਼ਵਾਉਣਾ ਚਾਹੇਗੇ ਤਾਂ ਉਹ ਨਹੀਂ ਬਖਸ਼ੇਗਾ। ਇਸ ਲਈ ਇਹ ਇਨਸਾਨ! ਤੂੰ ਕੁਝ ਹੋਸ਼ ਕਰ ਨਹੀਂ ਤਾਂ ਇਸ ਮਿੱਟੀ ਦੇ ਤਨ ਨੇ ਇੱਕ ਨਾ ਇੱਕ ਦਿਨ ਅੱਗ ’ਚ ਚਲੇ ਜਾਣਾ ਹੈ ਜਾਂ ਮਿੱਟੀ ’ਚ ਦਫ਼ਨਾ ਦਿੱਤਾ ਜਾਣਾ ਹੈ, ਤੂੰ ਇਸ ਨੂੰ ਪਾਲਦਾ ਹੀ ਰਹਿ ਜਾਵੇਗਾ ਤੇ ਬਦਲੇ ’ਚ ਦੁਖ ਹੀ ਉਠਾਉਦਾ ਰਹਿ ਜਾਵੇਗਾ। ਪਤਾ ਨਹੀਂ! ਪਰਮੇਸ਼ਵਰ ਤੈਨੂੰ ਕੀ ਸਜ਼ਾ ਦੇਵੇ ਤੂੰ ਆਪਣਾ ਇਹ ਕੀਮਤੀ ਸਮਾਂ (ਮਨੁੱਖ ਜਨਮ) ਸਰੀਰ ਨੂੰ ਪਾਲਣ, ਨਿੰਦਾ ਚੁਗਲੀ ਸੁਣਨ ਤੇ ਕਰਨ ਤੇ ਮਾਇਆ ਇਕੱਠੀ ਕਰਨ ’ਚ ਤੇ ਸਾਰੀ ਰਾਤ ਸੌਣ ’ਚ ਹੀ ਨਾ ਗੁਜਾਰ ਸਗੋਂ ਮਰਨ ਤੋਂ ਬਾਅਦ ਦੇ ਸਫ਼ਰ ਦੀ ਵੀ ਚਿੰਤਾ ਕਰ ਤੇ ਉਸਦੇ ਲਈ ਤਿਆਰੀ ਤੇ ਕੁਝ ਬੰਦੋਬਸਤ ਕਰ। ਭਾਵ ਪਰਮੇਸ਼ਵਰ ਨੂੰ ਯਾਦ ਕਰ ਤੇ ਰੂਹਾਨੀ ਸੰਤ-ਫ਼ਕੀਰਾਂ ਨੂੰ ਮਿਲ ਕੇ ਸੱਚੇ ਸੰਤ-ਸਤਿਗੁਰੂ ਦੀ ਸ਼ਰਨ ’ਚ ਆ ਕੇ ਉਨ੍ਹਾਂ ਤੋਂ ਮਾਲਕ ਦੇ ਸੱਚੇ ਨਾਮ ਦੀ ਦੀਕਸ਼ਾ ਪ੍ਰਾਪਤ ਕਰਕੇ ਨਾਮ ਦਾ ਸਿਮਰਨ ਕਰ ਇਹੀ ਇਸ ਜਨਮ ਦਾ ਮਹੱਤਵ ਤੇ ਸੱਚਾ ਲਾਭ ਤੇ ਸੱਚਾ ਉਦੇਸ਼ ਹੈ।
ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਆਪਣੇ ਇੱਕ ਸ਼ਬਦ ਰਾਹੀਂ ਫ਼ਰਮਾਉਦੇ ਹਨ :-
ਇਸ ਜਨਮ ਮੇਂ ਯੇ ਦੋ ਕਾਮ ਕਰੋ,
ਏਕ ਨਾਮ ਜਪੋ ਔਰ ਪ੍ਰੇਮ ਕਰੋ
ਕਿਸੀ ਜੀਵ ਕਾ ਦਿਲ ਨਾ ਦੁਖਾਨਾ ਕਭੀ,
ਮੌਤ ਯਾਦ ਰਖੋ, ਮਾਲਕ ਸੇ ਡਰੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ