ਕਿਤੇ ਭਾਰੀ ਨਾ ਪੈ ਜਾਵੇ ਇਹ ਲਾਪਰਵਾਹੀ

ਕਿਤੇ ਭਾਰੀ ਨਾ ਪੈ ਜਾਵੇ ਇਹ ਲਾਪਰਵਾਹੀ

ਲਾਕਡਾਊਨ ਦਾ ਪੰਜਵਾਂ ਗੇੜ ਜਿਸ ਨੂੰ ਅਨਲਾਕ-1 ਦਾ ਨਾਂਅ ਦਿੱਤਾ ਗਿਆ ਹੈ ਇਸ ਗੇੜ ‘ਚ ਕਾਫ਼ੀ ਸਹੂਲਤਾਂ ਨਾਗਰਿਕਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਹਨ ਪਰ ਛੋਟ ਦਾ ਦਾਇਰਾ ਵਧਦੇ ਹੀ ਨਾਗਰਿਕਾਂ ਦੇ ਵਿਵਹਾਰ ‘ਚ ਲਾਪਰਵਾਹੀ ਸਾਫ਼ ਤੌਰ ‘ਤੇ ਦੇਖਣ ਨੂੰ ਮਿਲ ਰਹੀ ਹੈ ਨਾਗਰਿਕਾਂ ਦਾ ਅਸੰਜਮ ਭਰਿਆ ਵਿਵਹਾਰ ਕਰੋਨਾ ਵਾਇਰਸ ਨੂੰ ਵਧਾਉਣ ਦਾ ਵੱਡਾ ਕਾਰਨ ਬਣ ਸਕਦਾ ਹੈ ਮੀਡੀਆ ਦੇ ਮਾਰਫ਼ਤ ਜੋ ਖ਼ਬਰਾਂ ਦੇਸ਼ ਭਰ ‘ਚੋਂ ਆ ਰਹੀਆਂ ਹਨ,

ਉਨ੍ਹਾਂ ਦਾ ਸਾਰ ਇਹ ਹੈ ਕਿ ਅਨਲਾਕ-1 ‘ਚ ਸਮਾਜਿਕ ਦੂਰੀ ਤੋਂ ਲੈ ਕੇ ਬਿਮਾਰੀ ਤੋਂ ਬਚਣ ਦੇ ਤਮਾਮ ਉਪਾਵਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਦੋ ਮਹੀਨੇ ਤੋਂ ਜਿਆਦਾ ਘਰਾਂ ‘ਚ ਕੈਦ ਲੋਕ ਖੁੱਲ੍ਹੀ ਹਵਾ ‘ਚ ਸਾਹ ਲੈਣ ਨੂੰ ਇਸ ਤਰ੍ਹਾਂ ਕਾਹਲੇ ਹਨ ਕਿ ਉਨ੍ਹਾਂ ਦੇ ਦਿਲ ‘ਚੋਂ ਬਿਮਾਰੀ ਦਾ ਡਰ ਸ਼ਾਇਦ ਨਿੱਕਲ ਗਿਆ ਹੈ ਅਤੇ ਇਹੀ ਅਜ਼ਾਦੀ ਭਰਿਆ ਵਿਵਹਾਰ ਬਿਮਾਰੀ ਨੂੰ ਖੁੱਲ੍ਹਾ ਸੱਦਾ ਦੇ ਰਿਹਾ ਹੈ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨਾਲ ਗੱਲਬਾਤ ਤੋਂ ਬਾਅਦ ਹੀ ਛੋਟ ਦੀ ਸੀਮਾ ਵਧਾਈ ਹੈ ਅਤੇ ਛੋਟ ਦੀ ਸੀਮਾ ਵਧਾਉਣ ਦਾ ਸਿੱਧਾ ਮਤਲਬ ਹੈ ਕਿ ਜਨਤਾ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੋ ਗਈ ਹੈ ਪਰ ਇਸ ੇਛੋਟ ਦੀ ਸ਼ੁਰੂਆਤ ‘ਚ ਹੀ ਜਿਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ,

ਉਹ ਕਿਸੇ ਵੱਡੇ ਖ਼ਤਰੇ ਵੱਲ ਸੰਕੇਤ ਕਰ ਰਹੀਆਂ ਹਨ ਫ਼ਿਲਹਾਲ ਦੁਨੀਆ ‘ਚ ਭਾਰਤ ਚੌਥਾ ਸਭ ਤੋਂ ਪ੍ਰਭਾਵਿਤ ਦੇਸ਼ ਹੈ ਅੰਕੜਿਆਂ ਦੀ ਗੱਲ ਕਰੀਏ ਤਾਂ ਕਰੋਨਾ ਵਾਇਰਸ ਦੁਨੀਆ ਭਰ ‘ਚ ਫੈਲ ਗਿਆ ਹੈ ਇਸ ਨੇ ਦੁਨੀਆ ਦੀਆਂ ਸਾਰੀਆਂ ਹੱਦਾਂ ਤੋੜ ਦਿੱਤੀਆਂ ਹਨ ਦੁਨੀਆਂ ‘ਚ ਸਿਰਫ਼ ਇੱਕ ਹੀ ਸ਼ਬਦ ਗੂੰਜ ਰਿਹਾ ਹੈ ਜੋ ਹੈ ਕੋਰੋਨਾ ਕੋਰੋਨਾ ਨੇ ਸਾਰੀ ਦੁਨੀਆ ਨੂੰ ਪਰੇਸ਼ਾਨ ਕਰ ਦਿੱਤਾ ਹੈ

ਇਹ ਵਾਇਰਸ ਮਨੁੱਖਾਂ ਨਾਲ ਭੇਦਭਾਵ ਨਹੀਂ ਕਰਦਾ ਹੈ ਪਿਛਲੇ ਦਸ ਦਿਨਾਂ ‘ਚ ਦੇਸ਼ ‘ਚ ਇੱਕ ਲੱਖ ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਹਨ ਇਹ ਅੰਕੜੇ ਚਿੰਤਾ ਵਧਾਉਣ ਵਾਲੇ ਹਨ ਲਾਕਡਾਊਨ ‘ਚ ਢਿੱਲ ਦਿੱਤੇ ਜਾਣ ਦੇ ਪਿੱਛੇ ਸਰਕਾਰ ਦੀ ਮਨਸ਼ਾ ਇਹ ਸੀ ਕਿ ਅਰਥਵਿਵਸਥਾ ਵੀ ਠੱਪ ਨਾ ਹੋਵੇ ਅਤੇ ਆਮ ਆਦਮੀ ਵੀ ਆਮ ਜ਼ਿੰਦਗੀ ਬਤੀਤ ਕਰੇ ਪਰ ਚਿੰਤਾਜਨਕ ਗੱਲ ਇਹ ਹੈ ਕਿ ਜਦੋਂ ਅਤੇ ਜਿੱਥੇ ਲਾਕਡਾਊਨ ‘ਚ ਢਿੱਲ ਦਿੱਤੀ ਗਈ

ਉੱਥੇ ਜਨਤਾ ਨੇ ਸਰੀਰਕ ਦੂਰੀ ਦਾ ਧੜੱਲੇ ਨਾਲ ਉਲੰਘਣ ਕੀਤਾ ਫ਼ਿਰ ਚਾਹੇ ਉਹ ਬਜ਼ਾਰ ਹੋਵੇ ਜਾਂ ਹੋਰ ਕੋਈ ਥਾਂ ਅਤੇ ਇਹੀ ਚਿੰਤਾ ਦਾ ਸਭ ਤੋਂ ਵੱਡਾ ਕਾਰਨ ਹੈ ਕਈ ਸ਼ਹਿਰਾਂ ‘ਚ ਜਿੱਥੇ ਕੋਰੋਨਾ ਕੰਟਰੋਲ ‘ਚ ਹੈ, ਉੱਥੇ ਜਦੋਂ ਬਜ਼ਾਰ ਖੋਲ੍ਹੇ ਗਏ ਤਾਂ ਲੋਕ ਉਮੜ ਪਏ ਆਡ ਅਤੇ ਇਵਨ ਨੰਬਰ ‘ਚ ਦੁਕਾਨਾਂ ਖੋਲ੍ਹਣ ਦੇ ਵੀ ਤਸੱਲੀਬਖ਼ਸ਼ ਨਤੀਜੇ ਨਹੀਂ ਦਿਖਾਈ ਦਿੱਤੇ

ਅਨਲਾਕ-1 ‘ਚ ਅਦਾਲਤਾਂ ਵੀ ਖੁੱਲ੍ਹ ਗਈਆਂ ਹਨ ਪਿਛਲੇ ਦਿਨੀਂ ਮੀਡੀਆ ‘ਚ ਅਜਿਹੀਆਂ ਖ਼ਬਰਾਂ ਤੇ ਤਸਵੀਰਾਂ ਪ੍ਰਸਾਰਿਤ ਹੋਈਆਂ ਜਿਨ੍ਹਾਂ ‘ਚ ਅਦਾਲਤ ‘ਚ ਆਉਣ-ਜਾਣ ਵਾਲਿਆਂ ‘ਚੋਂ ਨਾ ਤਾਂ ਕਿਸੇ ਨੂੰ ਮਾਸਕ ਦਾ ਫ਼ਿਕਰ ਦਿਸਿਆ ਨਾ ਹੀ ਕੋਈ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦਾ ਦਿਸਿਆ ਅਦਾਲਤਾਂ, ਬਜ਼ਾਰਾਂ ਅਤੇ ਜਨਤਕ ਥਾਵਾਂ ‘ਤੇ ਭੀੜ ਦਾ ਜੁੜਨਾ ਸੰਕਰਮਣ ਦੀ ਸੰਭਾਵਨਾ ਵਧਾਉਣ ਵਾਲਾ ਹੈ ਇਹ ਸਮਝ ਲਓ ਕਿ ਕੋਰੋਨਾ ਵਾਇਰਸ ਦੀ ਹਾਲੇ ਤੱਕ ਕੋਈ ਵੈਕਸੀਨ ਨਹੀਂ ਬਣੀ ਹੈ ਅਤੇ ਨੇੜਲੇ ਭਵਿੱਖ ‘ਚ ਇਸ ਦੇ ਬਣਨ ਦੇ ਕੋਈ ਅਸਾਰ ਵੀ ਨਜ਼ਰ ਨਹੀਂ ਆਉਂਦੇ

ਕਈ ਡਾਕਟਰ ਅਤੇ ਸਿਹਤ ਮਾਹਿਰ ਇਸ ਗੱਲ ਦਾ ਸ਼ੱਕ ਪ੍ਰਗਟ ਕਰ ਚੁੱਕੇ ਹਨ ਕਿ ਭਾਰਤ ‘ਚ ਜੁਲਾਈ ‘ਚ ਕੋਰੋਨਾ ਦਾ ਸਭ ਤੋਂ ਜਿਆਦਾ ਅਸਰ ਦਿਖਾਈ ਦੇਵੇਗਾ ਪਰ ਸੜਕਾਂ ‘ਤੇ ਉਮੜੀ ਭਾਰੀ ਭੀੜ ਇਸ ਵੱਲ ਇਸ਼ਾਰਾ ਕਰ ਰਹੀ ਹੈ ਕਿ ਅਸੀਂ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਪ੍ਰਤੀ ਲਾਪਰਵਾਹ ਹਾਂ ਅਤੇ ਮਾਹਿਰਾਂ ਦੀ ਚਿਤਾਵਨੀ ਨੂੰ ਵੀ ਅਸੀਂ ਗੰਭੀਰਤਾ ਨਾਲ ਨਹੀਂ ਲੈ ਰਹੇ

ਕੋਰੋਨਾ ਦੀ ਮਹਾਂਮਾਰੀ ਨਾਲ ਬੇਸ਼ੱਕ ਹੀ ਹਾਲੇ ਨਜਿੱਠਣ ਦਾ ਤਰੀਕਾ ਨਹੀਂ ਸਮਝ ਆ ਰਿਹਾ ਹੈ, ਪਰ ਇਸ ਦਾ ਮੂਲ ਲੌਜਿਕ ਬੇਹੱਦ ਆਸਾਨ ਹੈ ਲੋਕ ਆਪਸ ‘ਚ ਮਿਲਜੁਲ ਰਹੇ ਹਨ ਅਤੇ ਵਾਇਰਸ ਫੈਲਾ ਰਹੇ ਹਨ, ਅਜਿਹਾ ਘਰਾਂ ‘ਚ ਵੀ ਹੋ ਰਿਹਾ ਹੈ, ਦਫ਼ਤਰਾਂ ‘ਚ ਵੀ ਤੇ ਯਾਤਰਾ ‘ਚ ਵੀ ਇਹ ਮੇਲਜੋਲ, ਭੀੜ-ਭੜੱਕਾ ਜੇਕਰ ਘੱਟ ਕਰ ਦਿੱਤਾ ਜਾਵੇ ਤਾਂ ਇੱਕ ਸ਼ਖਸ ਤੋਂ ਦੂਜੇ ਸ਼ਖਸ ਨੂੰ ਵਾਇਰਸ ਦਾ ਟਰਾਂਸਮਿਸ਼ਨ ਰੁਕੇਗਾ ਅਤੇ ਨਵੇਂ ਮਾਮਲਿਆਂ ‘ਚ ਗਿਰਾਵਟ ਆਵੇਗੀ

ਅਜਿਹੇ ‘ਚ ਤਮਾਮ ਮਾਹਿਰ ਸੋਸ਼ਲ ਡਿਸਟੈਂਸਿੰਗ ਨੂੰ ਹੀ ਇਸ ਦਾ ਇੱਕੋ-ਇੱਕ ਉਪਾਅ ਦੱਸ ਰਹੇ ਹਨ ਇਸ ਲਈ ਭਾਰਤ ਸਮੇਤ ਦੁਨੀਆ ਦੇ ਤਮਾਮ ਦੇਸ਼ਾਂ ‘ਚ ਲਾਕਡਾਊਨ ਹੋਇਆ, ਪਰ ਪ੍ਰਵਾਸੀ ਮਜ਼ਦੂਰਾਂ ਦੀ ਸਮੱਸਿਆ ਅਤੇ ਸਰਕਾਰਾਂ ਵੱਲੋਂ ਉਸ ਨੂੰ ਠੀਕ ਤਰ੍ਹਾਂ ਸੰਭਾਲ ਨਾ ਸਕਣ ਕਾਰਨ ਭਾਰਤ ‘ਚ ਲਾਕਡਾਊਨ ਦਾ ਉਨਾ ਜ਼ਿਆਦਾ ਅਸਰ ਨਹੀਂ ਦਿਸਿਆ ਸਭ ਤੋਂ ਜ਼ਰੂਰੀ ਇਹ ਹੈ ਕਿ ਲੋਕ ਜੇਕਰ ਕਿਤੋਂ ਆ ਵੀ ਰਹੇ ਹਨ ਤਾਂ ਲਾਕਡਾਊਨ ਦਾ ਪਾਲਣ ਕਰਨ ਜੇਕਰ ਉਨ੍ਹਾਂ ਨੂੰ ਹੋਮ ਕੁਆਰਨਟਾਈਨ ਕੀਤਾ ਜਾਂਦਾ ਹੈ, ਤਾਂ ਉਹ ਘਰ ਦੇ ਇੱਕ ਕਮਰੇ ‘ਚ ਹੀ ਖੁਦ ਨੂੰ ਸਮੇਟ ਲੈਣ ਆਪਣੇ ਘਰ ਵਾਲਿਆਂ ਤੋਂ ਵੀ ਉਚਿਤ ਦੂਰੀ ਬਣਾਈ ਰੱਖਣ ਤੇ ਜੇਕਰ ਉਨ੍ਹਾਂ ਨੂੰ ਕਿਸੇ ਕੁਆਰਨਟਾਈਨ ਸੈਂਟਰ ‘ਚ ਰੱਖਿਆ ਜਾਂਦਾ ਹੈ ਤਾਂ ਸਰਕਾਰ ਵੱਲੋਂ ਬਣਾਏ ਗਏ

ਮਾਪਦੰਡਾਂ ਅਤੇ ਨਿਯਮਾਂ ਦਾ ਪਾਲਣ ਕਰਨ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਕੁਆਰਨਟਾਈਨ ਸੈਂਟਰਾਂ ਦੀ ਸਥਿਤੀ ਬਿਹਤਰ ਕਰੇ ਤਾਂ ਕਿ ਉੱਥੇ ਰਹਿਣ ਵਾਲੇ ਪ੍ਰਵਾਸੀਆਂ ਨੂੰ ਕੋਈ ਅਸੁਵਿਧਾ ਨਾ ਹੋਵੇ ਵੁਹਾਨ ‘ਚ ਜੋ ਹੋਇਆ ਉਸ ‘ਚ ਸਾਨੂੰ ਸਮਾਜਿਕ ਦੂਰੀ ਅਤੇ ਲਾਕਡਾਊਨ ਦੇ ਉਪਾਅ ਅਪਣਾਉਣੇ ਪਏ ਜੋ ਕਿ ਪ੍ਰਭਾਵੀ ਸਾਬਤ ਹੋਏ

ਅਨਲਾਕ-1 ਦੇ ਬਾਅਦ ਤੋਂ ਵੱਖ-ਵੱਖ ਸ਼ਹਿਰਾਂ ਤੋਂ ਜੋ ਰਿਪੋਰਟਾਂ ਆ ਰਹੀਆਂ ਹਨ ਉਨ੍ਹਾਂ ਅਨੁਸਾਰ ਘਰਾਂ ਦੇ ਬਾਹਰ ਮਾਸਕ ਦੀ ਵਰਤੋਂ ਨਾ ਕਰਨ ਕਾਰਨ ਪੁਲਿਸ ਵੱਲੋਂ ਲੋਕਾਂ ਨੂੰ ਜੁਰਮਾਨਾ ਕੀਤਾ ਜਾ ਰਿਹਾ ਹੈ ਇਹ ਇੱਕ ਅਜਿਹੀ ਜ਼ਰੂਰਤ ਹੈ ਕਿ ਜਿਸ ਤੋਂ ਸ਼ਾਇਦ ਹੀ ਕੋਈ ਇਨਕਾਰ ਕਰੇਗਾ ਅਤੇ ਡਾਕਟਰ ਵੀ ਕਹਿ ਚੁੱਕੇ ਹਨ ਕਿ ਸਾਨੂੰ ਕੋਰੋਨਾ ਨਾਲ ਰਹਿਣ ਦੀ ਆਦਤ ਪਾ ਲੈਣੀ ਚਾਹੀਦੀ ਹੈ

ਉਦੋਂ ਉਸ ਦਾ ਅਰਥ ਇਹ ਹੁੰਦਾ ਹੈ ਕਿ ਲਾਕਡਾਊਨ ਦੌਰਾਨ ਜਿਨ੍ਹਾਂ ਸਾਵਧਾਨੀਆਂ ਦਾ ਪਾਲਣ ਕੀਤਾ ਗਿਆ ਉਨ੍ਹਾਂ ਨੂੰ ਰੋਜ਼ਾਨਾ ਜੀਵਨ ‘ਚ ਸਥਾਈ ਤੌਰ ‘ਤੇ ਉਤਾਰਿਆ ਜਾਵੇ ਮਾਸਕ, ਹੱਥ ਧੋਣਾ, ਜਨਤਕ ਥਾਵਾਂ ‘ਤੇ ਨਾ ਥੁੱਕਣਾ ਤੇ ਸਰੀਰਕ ਦੂਰੀ ਬਣਾਈ ਰੱਖਣ ਵਰਗੀਆਂ ਗੱਲਾਂ ਸਾਨੂੰ ਆਪਣੇ ਵਿਵਹਾਰ ‘ਚ ਸ਼ਾਮਲ ਕਰਨੀਆਂ ਹੋਣਗੀਆਂ ਉਂਜ ਵੀ ਥੁੱਕਣ ਵਰਗੀ ਗੰਦੀ ਆਦਤ ਤਾਂ ਕੋਰੋਨਾ ਨਾ ਆਉਂਦਾ ਉਦੋਂ ਵੀ ਅਸੱਭਿਅਤਾ ਦੀ ਪ੍ਰਤੀਕ ਹੈ ਦਿੱਲੀ ‘ਚ ਤਾਂ ਹਜ਼ਾਰਾਂ ਲੋਕ ਆਮ ਹਾਲਾਤਾਂ ‘ਚ ਵੀ ਮਾਸਕ ਲਾਈ ਦਿਸ ਜਾਂਦੇ ਹਨ ਇਸ ਤਰ੍ਹਾਂ ਕੋਰੋਨਾ ਤੋਂ ਬਚਾਅ ਲਈ ਸਾਨੂੰ ਉਕਤ ਆਦਤਾਂ ਪਾਉਣੀਆਂ ਹੋਣਗੀਆਂ

ਸਿਹਤ ਸੇਵਾਵਾਂ ਦੇ ਸੰਦਰਭ ‘ਚ ਭਾਰਤ ਵਿਸ਼ਵ ‘ਚ 145ਵੇਂ ਸਥਾਨ ‘ਤੇ ਹੈ ਬੰਗਲਾਦੇਸ਼, ਭੂਟਾਨ, ਸ੍ਰੀਲੰਕਾ ਤੇ ਮਿਆਂਮਾਰ ਵਰਗੇ ਗੁਆਂਢੀ ਦੇਸ਼ਾਂ ਦੀਆਂ ਸਥਿਤੀਆਂ ਸਾਥੋਂ ਬਿਹਤਰ ਹਨ ਫ਼ਿਲਹਾਲ ਕੋਰੋਨਾ ਵਾਰ-ਵਾਰ ਕਰਵਟ ਬਦਲ ਰਿਹਾ ਹੈ ਇਹ ਬਹੁਤ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਹੈ ਗਰਮੀ, ਸਰਦੀ, ਗਿੱਲਾਪਣ, ਸੋਕਾ ਅਤੇ ਮਾਰੂਥਲ ਵਰਗੇ ਜਲਵਾਯੂ ਅਤੇ ਮੌਸਮ ਦਾ ਇਸ ‘ਤੇ ਅਸਰ ਨਹੀਂ ਦਿਸਿਆ ਹੈ, ਲਿਹਾਜ਼ਾ ਇਹ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ

ਮੁੰਬਈ ਦੇ ਅੰਕੜੇ ਚੀਨ ਦੇ ਵੁਹਾਨ ਸ਼ਹਿਰ ਨੂੰ ਪਾਰ ਕਰਕੇ 97 ਹਜ਼ਾਰ ਤੋਂ ਜਿਆਦਾ ਹੋ ਗਏ ਹਨ ਕੀ ਹੁਣ ਇਹ ਕੋਰੋਨਾ ਰਾਜਧਾਨੀ ਹੋਵੇਗੀ? ਭਾਰਤ ‘ਚ ਕੋਰੋਨਾ ਦਾ ਕਹਿਰ ਕੁਝ ਸ਼ਹਿਰਾਂ ਤੱਕ ਜ਼ਿਆਦਾ ਸਿਮਟਿਆ ਹੈ ਹੁਣ ਜੂਨ ਦੇ ਆਖ਼ਰ ਤੇ ਜੁਲਾਈ ‘ਚ ਕੀ ਹੋਵੇਗਾ, ਉਹ ਯਥਾਰਥ ਵੀ ਸਪੱਸ਼ਟ ਹੋ ਜਾਵੇਗਾ ਉਸ ਤੋਂ ਬਾਅਦ ਹੀ ਅਸੀਂ ਕਹਿ ਸਕਾਂਗੇ ਕਿ ਭਾਰਤ ‘ਚ ਕੋਰੋਨਾ ਵਾਇਰਸ ਦਾ ਖ਼ਤਮਾ ਕਿਸ ਕਦਰ ਹੋਵੇਗਾ?

ਬੀਤੇ ਸਵਾ ਦੋ ਮਹੀਨਿਆਂ ‘ਚ ਬਹੁਤ ਸਾਰੀਆਂ ਚੰਗੀਆਂ ਗੱਲਾਂ ਕੋਰੋਨਾ ਸੰਕਟ ਨੇ ਸਾਨੂੰ ਸਿਖਾਈਆਂ ਹਨ ਵਾਇਰਸ ਨਾ ਰਹਿਣ ‘ਤੇ ਵੀ ਆਪਣੇ ਰੋਜ਼ਾਨਾ ਜੀਵਨ ‘ਚ ਉਨ੍ਹਾਂ ਨੂੰ ਢਾਲ ਲੈਣਾ ਇੱਕ ਤਰ੍ਹਾਂ ਸੁਰੱਖਿਆ ਚੱਕਰ ਵਰਗਾ ਹੀ ਹੋਵੇਗਾ ਪ੍ਰਬੰਧਨ ਦਾ ਇੱਕ ਮਹੱਤਵਪੂਰਨ ਸੂਤਰ ਗਲਤੀਆਂ ਤੋਂ ਸਿੱਖਣਾ ਹੈ

ਕੋਰੋਨਾ ਨੂੰ ਲੈ ਕੇ ਜੋ ਅਸਾਵਧਾਨੀ ਜਾਂ ਗਲਤੀਆਂ ਹੋਈਆਂ ਹਨ ਉਨ੍ਹਾਂ ਤੋਂ ਸਬਕ ਲੈ ਕੇ ਜੇਕਰ ਅਸੀਂ ਚੌਕਸ ਰਹੀਏ ਤਾਂ ਇਸ ਤਰ੍ਹਾਂ ਦੇ ਹਮਲੇ ਦਾ ਸਾਹਮਣਾ ਕਰਨ ਲਈ ਸਾਡੀ ਤਿਆਰੀ ਪਹਿਲਾਂ ਤੋਂ ਕਿਤੇ ਬਿਹਤਰ ਰਹੇਗੀ ਸਰੀਰਕ ਦੂਰੀ ਬਣਾਈ ਰੱਖ ਕੇ ਅਸੀਂ ਭੀੜ ਅਤੇ ਧੱਕਾ-ਮੁੱਕੀ ਨੂੰ ਦੂਰ ਕਰ ਸਕਦੇ ਹਾਂ ਜਿਸ ਤੋਂ ਉਂਜ ਵੀ ਸਾਰੇ ਪ੍ਰੇਸ਼ਾਨ ਹਨ ਬਜਾਰਾਂ ਅਤੇ ਧਾਰਮਿਕ ਸਥਾਨਾਂ ‘ਤੇ ਸਰੀਰਕ ਦੂਰੀ ਹੁਣ ਇੱਕ ਜਰੂਰਤ ਹੋਵੇਗੀ

ਇਹ ਸਭ ਦੇਖਦੇ ਹੋਏ ਕੋਰੋਨਾ ਤੋਂ ਬਾਅਦ ਵੀ ਸਾਨੂੰ ਉਨ੍ਹਾਂ ਬੰਦਿਸ਼ਾਂ ਨੂੰ ਆਪਣੀ ਆਦਤ ਬਣਾਉਣਾ ਹੋਵੇਗਾ ਜੋ ਕਿਸੇ ਵੀ ਭਾਵੀ ਵਾਇਰਸ ਤੋਂ ਬਚਣ ‘ਚ ਸਹਾਇਕ ਹੋਣ ਨਾਲ ਹੀ ਸਾਡੇ ਨਿੱਜੀ ਅਤੇ ਜਨਤਕ ਜੀਵਨ ਨੂੰ ਅਨੂਸ਼ਾਸਿਤ ਬਣਾ ਕੇ ਭਾਵੀ ਤੰਦਰੁਸਤੀ ਸਬੰਧੀ ਚਿੰਤਾਵਾਂ ਨੂੰ ਵੀ ਦੂਰ ਕਰੇਗਾ

ਫ਼ਿਰ ਹੀ ਅਸੀਂ ਖੁਦ ਬਚ ਸਕਾਂਗੇ ਅਤੇ ਦੂਜਿਆਂ ਨੂੰ ਵੀ  ਬਚਾ ਸਕਾਂਗੇ ਦਰਅਸਲ ਕੋਰੋਨਾ ‘ਤੇ ਜਿੱਤ ਸਿਰਫ਼ ਸਿੱਧਾ ਸਪਾਟ ਆਦੇਸ਼ਾਂ ਨਾਲ ਨਹੀਂ ਹੋਵੇਗੀ, ਸਗੋਂ ਹਰ ਪਲ ‘ਚ ਯਤਨਸ਼ੀਲ ਹੋਣਾ ਪਏਗਾ ਇਹ ਸੰਸਕ੍ਰਿਤੀ, ਸੰਸਕਾਰ ਅਤੇ ਕੰਮ ਸੱਭਿਆਚਾਰ ਦੀ ਪ੍ਰੀਖਿਆ ਵੀ ਹੋ ਰਹੀ ਹੈ ਦੂਜੇ ਪਾਸੇ ਇੱਕ ਨਵਾਂ ਵਿਸ਼ਵ, ਨਵਾਂ ਸਮਾਜ ਅਤੇ ਨਵੀਂ ਭੂਮਿਕਾ ‘ਚ ਹਰ ਕੋਈ ਜਿਊਣ ਦਾ ਰਾਹ ਬਣਾ ਰਿਹਾ ਹੈ
ਡਾ. ਸ਼੍ਰੀਨਾਥ ਸਹਾਇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।