Breaking News

ਡਾਕਟਰ ਦੇ ਘਰੋਂ ਲੱਖਾਂ ਦੇ ਗਹਿਣੇ ਚੋਰੀ

Jewelery, Stolen, Doctor, House

ਮਨਪ੍ਰੀਤ ਮਾਨ
ਬਠਿੰਡਾ, 17 ਜਨਵਰੀ
ਸਥਾਨਕ ਗਨਪਤੀ ਇੰਨਕਲੇਵ ਵਿਚ ਰਹਿ ਰਹੇ ਇਕ ਡਾਕਟਰ ਦੇ ਘਰੋ ਲੱਖਾਂ ਰੁਪਏ ਦੇ ਗਹਿਣੇ ਅਣਪਛਾਤਿਆਂ ਵੱਲੋਂ ਚੋਰੀ ਕਰਨ ਦਾ ਸਮਾਚਾਰ ਹੈ ਇਸ ਘਟਨਾ ਦੀ ਜਾਂਚ ਕਰ ਰਹੇ ਥਾਣਾ ਕੈਨਾਲ ਕਲੋਨੀ ਦੇ ਹੋਲਦਾਰ ਸੁਖਦੀਪ ਸਿੰਘ ਨੇ ਦੱਸਿਆ ਕਿ ਅਣਪਛਾਤਿਆਂ ਵੱਲੋਂ ਬੀਤੇ ਸੋਮਵਾਰ ਨੂੰ ਡਾਕਟਰ ਨੀਤੀ ਗਰਗ ਪਤਨੀ ਡਾ. ਸੁਨੀਲ ਗਰਗ ਵਾਸੀ ਗਨਪਤੀ ਇੰਨਕਲੇਵ ਦੇ ਘਰ ਦਾਖਲ ਹੋ ਕੇ ਕੀਮਤੀ ਗਹਿਣੇ ਚੋਰੀ ਕਰ ਲਏ ਹਨ

ਉਨ੍ਹਾਂ ਦੱਸਿਆ ਕਿ ਮੁੱਦਈ ਨੇ ਆਪਣੀ ਸ਼ਿਕਾਇਤ ਵਿੱਚ ਤਿੰਨ ਡਾਇਮੰਡ ਗੋਲਡ ਸੈਟ, 2 ਸੈਟ ਗੋਲਡ, 1 ਜੋੜੀ ਝੁਮਕੇ, 3 ਗੋਲਡ ਕੰਗਨ ਲੇਡੀਜ਼, 2 ਗੋਲਡ ਚੈਨ, 2 ਜੋੜੇ ਟੋਪਸ ਲੇਡੀਜ਼ ਚੋਰੀ ਹੋਏ ਹਨ ਚੋਰੀ ਹੋਏ ਗਹਿਣਿਆਂ ਦੀ ਕੀਮਤ ਅੱਠ ਲੱਖ ਰੁਪਏ ਦੇ ਕਰੀਬ ਹੈ ਪੁਲਿਸ ਨੇ ਮੁਦਈ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top