ਭਾਜਪਾ ਸਾਂਸਦ ਹਰੀ ਮਾਂਝੀ ਨੂੰ ਜਾਨ ਤੋਂ ਮਾਰਨ ਦੀ ਧਮਕੀ

0
Threat To Kill Bjp Mp Hari Manjhi

ਜਾਤੀ ਸੂਚਕ ਸ਼ਬਦਾਂ ਦਾ ਵੀ ਕੀਤਾ ਪ੍ਰਯੋਗ

ਗਯਾ, ਏਜੰਸੀ। ਬਿਹਾਰ ‘ਚ ਗਯਾ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਹਰੀ ਮਾਂਝੀ ਨੂੰ ਉਹਨਾਂ ਦੇ ਪੁਸ਼ਤੈਨੀ ਪਿੰਡ ਵਿਸ਼ੁਨਗੰਜ ‘ਚ ਜਾਤੀ ਸੂਚਕ ਸ਼ਬਦਾਂ ਦਾ ਪ੍ਰਯੋਗ ਕਰਦਿਆਂ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਸਾਂਸਦ ਸ੍ਰੀ ਮਾਂਝੀ ਨੇ ਅੱਜ ਇੱਥੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਸਵੇਰੇ 6 ਵਜੇ ਉਹ ਜ਼ਿਲ੍ਹੇ ਦੇ ਮੈਡੀਕਲ ਥਾਣਾ ਖੇਤਰ ਸਥਿਤ ਆਪਣੇ ਪਿੰਡ ਵਿਸ਼ੁਨਗੰਜ ‘ਚ ਅਰਜੁਨ ਗੁਪਤਾ ਦੀ ਦੁਕਾਨ ‘ਤੇ ਚਾਹ ਪੀ ਰਹੇ ਸਨ ਕਿ ਗੋਪਾਲਪੁਰ ਪਿੰਡ ਨਿਵਾਸੀ ਨੀਰਜ ਯਾਦਵ ਉਰਫ ਵੀਰੂ ਯਾਦਵ ਉੱਥੇ ਆਇਆ। ਇਸ ਤੋਂ ਬਾਅਦ ਉਸ ਨੇ ਜਾਤੀ ਸੂਚਕ ਸ਼ਬਦਾਂ ਦਾ ਇਸਤੇਮਾਲ ਕਰਦਿਆਂ ਕਿਹਾ ਕਿ ‘ਤੁਹਾਡਾ ਦਿਨ ਲਦ ਗਿਆ ਹੈ, ਤੁਸੀਂ ਸਾਂਸਦ ਨਹੀਂ ਰਹੇ ਅਤੇ ਤੁਹਾਨੂੰ ਜਾਨ ਤੋਂ ਮਾਰ ਦੇਵਾਂਗੇ।’ ਸ੍ਰੀ ਮਾਂਝੀ ਨੇ ਦੱਸਿਆ ਕਿ ਇਸ ਸਬੰਧੀ ਉਹਨਾਂ ਨੇ ਵੀਰੂ ਖਿਲਾਫ਼ ਮੈਡੀਕਲ ਥਾਣਾ ‘ਚ ਐਫਆਈਆਰ ਦਰਜ ਕਰਵਾਈ ਹੈ। ਇਸ ਸਬੰਧੀ ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਛਾਣਬੀਨ ਕੀਤੀ ਜਾ ਰਹੀ ਹੈ ਅਤੇ ਅਪਰਾਧੀ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। (Hari Manjhi)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।