ਜੰਮੂ ਸ਼ੂਟ ਆਊਟ ‘ਚ ਤਿੰਨ ਗ੍ਰਿਫ਼ਤਾਰ, ਏਕੇ 47, ਗੋਲਾ ਬਾਰੂਦ ਬਰਾਮਦ

0
58
Sculptures, Recovered,BSF

ਜੰਮੂ ਸ਼ੂਟ ਆਊਟ ‘ਚ ਤਿੰਨ ਗ੍ਰਿਫ਼ਤਾਰ, ਏਕੇ 47, ਗੋਲਾ ਬਾਰੂਦ ਬਰਾਮਦ

ਜੰਮੂ (ਏਜੰਸੀ)। ਜੰਮੂ ਸ਼ਹਿਰ ਦੇ ਬਾਹਰਵਾਰ ਅਰਨੀਆ ਖੇਤਰ ਵਿੱਚ 5 ਨਵੰਬਰ ਨੂੰ ਹੋਈ ਗੋਲੀਬਾਰੀ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ ਏਕੇ 47 ਰਾਈਫਲਾਂ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। 5 ਨਵੰਬਰ ਨੂੰ ਹੋਈ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਪੁਲੀਸ ਅਨੁਸਾਰ ਫੜੇ ਗਏ ਮੁਲਜ਼ਮਾਂ ਦੀ ਪਛਾਣ ਅਰਨੀਆ ਦੇ ਸਾਦਿਕ ਚੌਧਰੀ, ਆਰਐਸ ਪੁਰਾ ਦੇ ਭੁਪਿੰਦਰ ਵਜੋਂ ਹੋਈ ਹੈ ਅਤੇ ਇਹ ਦੋਵੇਂ ਮਾਮਲੇ ਦੇ ਮੁੱਖ ਮੁਲਜ਼ਮ ਹਨ।

ਜਦਕਿ ਤੀਜੇ ਦੀ ਪਛਾਣ ਸਾਂਬਾ ਜ਼ਿਲ੍ਹੇ ਦੇ ਸਰੂਰ ਵਾਸੀ ਗੁਲਾਬ ਦੀਨ ਉਰਫ ਘਈ ਵਜੋਂ ਹੋਈ ਹੈ, ਜੋ ਦੋਵਾਂ ਨੂੰ ਪਨਾਹ ਦਿੰਦਾ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਇਕ ਏਕੇ ਰਾਈਫਲ, ਇਕ ਮੈਗਜ਼ੀਨ, ਏਕੇ ਰਾਈਫਲ ਦੇ ਜ਼ਿੰਦਾ ਕਾਰਤੂਸ (17), ਇਕ ਰਿਵਾਲਵਰ, ਛੇ ਜਿੰਦਾ ਕਾਰਤੂਸ, ਇਕ ਹਾਕੀ ਸਟਿੱਕ, ਤੇਜ਼ਧਾਰ ਹਥਿਆਰ ਅਤੇ ਨਕਦੀ ਬਰਾਮਦ ਕੀਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ