ਸੜਕ ਹਾਦਸੇ ‘ਚ ਤਿੰਨ ਦੀ ਮੌਤ 

0
Three, Deaths, In, A, Road, Accident

ਚਾਰ ਜਣੇ ਹੋਏ ਗੰਭੀਰ ਜ਼ਖਮੀ

ਮਹਿਲ ਕਲਾਂ, ਜਸਵੰਤ ਸਿੰਘ। ਬਰਨਾਲਾ ਲੁਧਿਆਣਾ ਮੁੱਖ ਮਾਰਗ ‘ਤੇ ਪਿੰਡ ਨਿਹਾਲੂਵਾਲ ਨੇੜੇ ਅੱਜ ਸਵੇਰੇ ਤਕਰੀਬਨ ਪੰਜ ਵਜੇ ਦੇ ਕਰੀਬ ਇੱਕ ਟੈਂਪੂ ਟਰੈਵਲ ਤੇ ਟਰੱਕ ਦੀ ਜਬਰਦਸਤ ਟੱਕਰ ਹੋ ਗਈ,। ਜਿਸ ਵਿੱਚ ਸਵਾਰ ਤਿੰਨ ਬੰਦਿਆਂ ਦੀ ਮੌਕੇ ‘ਤੇ ਮੋਤ ਗਈ ਤੇ ਚਾਰ ਜਾਣੇ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਾਣਕਾਰੀ ਅਨੁਸਾਰ ਟੈਂਪੂ ਟਰੈਵਲ ਵਾਲੇ ਸਰਸੇ ਤੋਂ ਕਿਸੇ ਪ੍ਰੋਗਰਾਮ ਵਿੱਚੋ ਵਾਪਸ ਲੁਧਿਆਣਾ ਜਾ ਰਹੇ ਸੀ ਕਿ ਬਰਨਾਲਾ ਲੁਧਿਆਣਾ ਮੁੱਖ ਮਾਰਗ ‘ਤੇ ਪਿੰਡ ਨਿਹਾਲੂਵਾਲਾ ਵਿਖੇ ਇਹ ਹਾਦਸਾ ਵਾਪਰ ਗਿਆ। ਇਸ ਮੌਕੇ ਜ਼ਖਮੀਆਂ ਨੂੰ ਮੌਕੇ ‘ਤੇ ਪਹੁੰਚੀ 108 ਐਬੂਲੈਸ਼ ਰਾਹੀਂ ਸਿਵਲ ਹਸਪਤਾਲ ਬਰਨਾਲਾ ਵਿਖੇ ਪਹੁੰਚਿਆ ਗਿਆ। (Road Accident)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।