Breaking News

ਧੁੰਦ ਨੇ ਨਿਗਲੀਆਂ ਤਿੰਨ ਜ਼ਿੰਦਗੀਆਂ

Deaths. Truck, Collision, PRTC, Bus, Accident

ਘਰਾਚੋਂ ਨੇੜੇ ਪੀਆਰਟੀਸੀ ਬੱਸ ਤੇ ਟਰੱਕ ‘ਚ ਸਿੱਧੀ ਟੱਕਰ
ਮ੍ਰਿਤਕਾਂ ‘ਚ ਦੋ ਡਰਾਈਵਰ ਵੀ ਸ਼ਾਮਲ

ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ
ਸੰਗਰੂਰ, 30 ਦਸੰਬਰ। 

ਇਸ ਸਾਲ ਦੇ ਅੰਤਲੇ ਦਿਨਾਂ ‘ਚ ਨੇੜਲੇ ਪਿੰਡ ਘਰਾਚੋਂ ਨੇੜੇ ਸੁਨਾਮ ਮੁੱਖ ਸੜਕ ‘ਤੇ ਇੱਕ ਪੀਆਰ ਟੀਸੀ ਦੀ ਬੱਸ ਤੇ ਟਰੱਕ ਵਿੱਚਕਾਰ ਹੋਈ, ਸਿੱਧੀ ਟੱਕਰ ‘ਚ ਬੱਸ ਟਰੱਕ ਦੇ ਡਰਾਈਵਰਾਂ ਸਮੇਤ ਤਿੰਨ  ਵਿਅਕਤੀਆਂ ਦੀ ਮੌਤ ਅਤੇ 11 ਜਣਿਆਂ ਦੇ ਜ਼ਖਮੀ ਹੋਣ ਬਾਰੇ ਪਤਾ ਲੱਗਿਆ ਹੈ। ਇਹ ਹਾਦਸਾ ਭਿਆਨਕ ਸੀ ਕਿ ਦੋਵਾਂ ਵਾਹਨਾਂ ਦੇ ਚਿੱਥੜੇ ਉਡ ਗਏ।

ਮੌਕੇ ਤੋਂ ਹਾਸਲ ਜਾਣਕਾਰੀ ਅਨੁਸਾਰ ਪੀਆਰਟੀਸੀ ਦੀ ਬੱਸ, ਜੋ ਪਟਿਆਲਾ ਤੋਂ ਸੁਨਾਮ ਵੱਲ ਨੂੰ ਜਾ ਰਹੀ ਸੀ, ਜਦੋਂ ਇਹ ਬੱਸ ਘਰਾਚੋਂ-ਨਾਗਰਾ ਪਿੰਡ ਕੋਲ ਪਹੁੰਚੀ ਤਾਂ ਸੁਨਾਮ ਵੱਲੋਂ ਆ ਰਹੇ ਇੱਕ ਟਰੱਕ ਨਾਲ ਸਿੱਧੀ ਜਾ ਟਕਰਾਈ ਹਾਦਸੇ ‘ਚ ਟਰੱਕ ਡਰਾਈਵਰ ਗੁਰਮੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਸੁਨਾਮ ਤੇ ਬੱਸ ਦੇ ਡਰਾਈਵਰ ਤਰਸੇਮ ਸਿੰਘ ਵਾਸੀ ਫੱਤਾਕੇਰਾ (ਲੰਬੀ) ਸਮੇਤ ਬੱਸ ‘ਚ ਸਵਾਰ 1 ਵਿਅਕਤੀ ਰਮਨਦੀਪ ਪੁੱਤਰ ਬਾਲ ਕ੍ਰਿਸ਼ਨ ਵਾਸੀ ਪਟਿਆਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ,

ਜਦੋਂ ਕਿ ਬੱਸ ਵਿੱਚ ਸਵਾਰ 11 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਭਵਾਨੀਗੜ੍ਹ ਵਿਖੇ ਲਿਆਂਦਾ ਗਿਆ, ਜਿਨ੍ਹਾਂ ‘ਚੋਂ 9 ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕੀਤਾ ਗਿਆ ਹੈ। ਥਾਣਾ ਸਦਰ ਸੰਗਰੂਰ ਦੇ ਐਸਐਚਓ ਦਵਿੰਦਰ ਸਿੰਘ ਨੇ ਦੱਸਿਆ ਕਿ ਹਾਦਸਾ ਧੁੰਦ ਕਾਰਨ ਵਾਪਰਿਆ, ਜਿਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top