Breaking News

ਤਿੰਨ ਤਲਾਕ ਮਾਮਲਾ: ਇਤਿਹਾਸਕ ਬਿੱਲ ਲੋਕ ਸਭਾ ‘ਚ ਪਾਸ

Tripple Talaq Cases,Passed, Historic, Bill, Lok Sabha

ਉਲੰਘਣਾ ਕਰਨ ਵਾਲੇ ਨੂੰ ਹੋਵੇਗੀ ਤਿੰਨ ਸਾਲਾਂ ਦੀ ਸਜ਼ਾ ਕੈਦ ਤੇ ਜ਼ੁਰਮਾਨਾ
ਜੁਬਾਨੀ, ਲਿਖਤੀ ਜਿਵੇਂ ਈਮੇਲ ਐਸਐੱਮਐੱਸ, ਵਟਸਐੱਪ ਸਭ ਤਰੀਕਿਆਂ ਨਾਲ ਤਲਾਕ ਦੇਣਾ ਗੈਰ ਕਾਨੂੰਨੀ

ਏਜੰਸੀ
ਨਵੀਂ ਦਿੱਲੀ, 28 ਦਸੰਬਰ 

ਦੇਸ਼ ਦੀਆਂ ਕਰੋੜਾਂ ਮੁਸਲਮਾਨ ਔਰਤਾਂ ਲਈ ਅੱਜ ਦਾ ਦਿਨ ਇਤਿਹਾਸਕ ਹੋ ਨਿਬੜਿਆ ਇਨ੍ਹਾਂ ਔਰਤਾਂ ਨੂੰ ਤਿੰਨ ਤਲਾਕ ਦੀ ਭੈੜੀ ਅਲਾਮਤ ਤੋਂ ਨਿਜ਼ਾਤ ਦਿਵਾਉਣ ਲਈ ਸਰਕਾਰ ਵੱਲੋਂ ਲੋਕ ਸਭਾ ‘ਚ ਪੇਸ਼ ਕੀਤਾ ਗਿਆ ‘ਮੁਸਲਿਮ ਮਹਿਲਾ ਵਿਆਹ ਅਧਿਕਾਰ ਸੁਰੱਖਿਆ ਬਿੱਲ-2017’ ਮੇਜਾਂ ਦੀ ਥਪਥਪਾਹਟ ਨਾਲ ਪਾਸ ਹੋ ਗਿਆ ਵਿਰੋਧੀ ਧਿਰ ਕਾਂਗਰਸ ਪਾਰਟੀ ਨੇ ਵੀ ਇਸ ਦਾ ਸਮਰੱਥਨ ਕੀਤਾ ਇਸ ਬਿੱਲ ‘ਚ ਤਿੰਨ ਤਲਾਕ ਨੂੰ ਗੈਰ-ਜ਼ਮਾਨਤੀ ਗੁਨਾਹ ਕਰਾਰ ਦਿੱਤਾ ਗਿਆ ਹੈ

ਬਿੱਲ ‘ਚ ਤਿੰਨ ਤਲਾਕ ਦੇਣ ‘ਤੇ ਪਤੀ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਦੀ ਤਜਵੀਜ਼ ਹੈ ਇਸ ਤੋਂ ਇਲਾਵਾ ਪਤਨੀ ਤੇ ਨਾਬਾਲਿਗ ਬੱਚਿਆਂ ਲਈ ਗੁਜਾਰਾ ਭੱਤਾ  ਦੇਣ ਦੀ ਵਿਵਸਥਾ ਕੀਤੀ ਗਈ ਹੈ ਤੇ ਪੀੜਤ ਔਰਤ ਨੂੰ ਨਾਬਾਲਿਗ ਬੱਚਿਆਂ ਨੂੰ ਆਪਣੇ ਨਾਲ ਰੱਖਣ ਦਾ ਅਧਿਕਾਰ ਦਿੱਤਾ ਗਿਆ ਹੈ

ਬਿੱਲ ਪਾਸ ਹੋਣ ਤੋਂ ਪਹਿਲਾਂ ਬੀਜੂ ਜਨਤਾ ਦਲ ਤੇ ਆਲ ਇੰਡੀਆ ਮਜਲੀਸੇ ਇਤਹਾਦੁਲ ਮੁਸਲਮੀਨ ਦੇ ਮੈਂਬਰਾਂ ਨੇ ਵਿਰੋਧ ਵਜੋਂ ਸਦਨ ਤੋਂ ਵਾਕਆਊਟ ਕੀਤਾ ਸੁਪਰੀਮ ਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਲਿਆਂਦੇ ਗਏ ਇਸ ਬਿੱਲ ‘ਚ ਤਿੰਨ ਤਲਾਕ (ਤਲਾਕੇ ਬਿੱਦਤ) ਨੂੰ ਗੈਰ ਜ਼ਮਾਨਤੀ ਅਪਰਾਧ ਦੀ ਸ਼੍ਰੇਣੀ ‘ਚ ਰੱਖਿਆ ਗਿਆ ਹੈ

ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਮੁਸਲਿਮ ਮਹਿਲਾ ਵਿਆਹ ਅਧਿਕਾਰ ਸੁਰੱਖਿਆ ਬਿੱਲ 2017 ਸਦਨ ‘ਚ ਪੇਸ਼ ਕਰਦਿਆਂ ਇਸ ਨੂੰ ਇਤਿਹਾਸਕ ਮੌਕਾ ਦੱਸਿਆ ਤੇ ਕਿਹਾ ਕਿ ਇਹ ਬਿੱਲ ਸੰਵਿਧਾਨ ਦੀਆਂ ਭਾਵਨਾਵਾਂ ਦੇ ਅਨੁਸਾਰ ਹੈ ਬਿੱਲ ‘ਚ ਤਿੰਨ ਤਲਾਕ ਪ੍ਰਥਾ ਦਾ ਖਾਤਮਾ ਕਰਦਿਆਂ ਉਲੰਘਣ ਕਰਨ ਵਾਲੇ ਵਿਅਕਤੀ ਨੂੰ ਤਿੰਨ ਸਾਲ ਦੀ ਸਜ਼ਾ ਤੇ ਜ਼ੁਰਮਾਨੇ ਦੀ ਤਜਵੀਜ਼ ਕੀਤੀ ਗਈ ਹੈ ਬਿੱਲ ਅਨੁਸਾਰ ਐਸਐੱਮਐੱਸ, ਵਟਸਐੱਪ ਅਤੇ ਫੋਨ ‘ਤੇ ਤਲਾਕ ਦੇਣਾ ਗੈਰ ਕਾਨੂੰਨੀ ਹੈ

ਵਿਆਹ ਮੁਸਲਿਮ ਔਰਤਾਂ ਦੇ ਸੰਵਿਧਾਨਿਕ ਅਧਿਕਾਰਾਂ ਦੇ ਸੁਰੱਖਿਆ ਲਈ ਬਿੱਲ ਨੂੰ ਜ਼ਰੂਰੀ ਦੱਸਦਿਆਂ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਤਿੰਨ ਤਲਾਕ ਨੂੰ ਗੈਰ ਕਾਨੂੰਨੀ ਦੱਸਿਆ ਹੈ ਉਨ੍ਹਾਂ ਕਿਹਾ ਕਿ ਅਦਾਲਤ ਦੇ ਆਦੇਸ਼ ਦੇ ਬਾਵਜ਼ੂਦ ਮੁਸਲਿਮ ਔਰਤਾਂ ਦੇ ਨਾਲ ਹੋ ਰਹੇ ਵਿਹਾਰ ਨੂੰ ਦੇਖਦਿਆਂ ਸਦਨ ਦਾ ਖਾਮੋਸ਼ ਰਹਿਣਾ ਠੀਕ ਨਹੀਂ ਹੈ ਉਨ੍ਹਾਂ ਕਿਹਾ ਕਿ ਇਸ ‘ਚ ਵਿਆਹੁਤਾ ਮੁਸਲਿਮ ਔਰਤਾਂ ਦੇ ਅਧਿਕਾਰਾਂ ਦੀ ਸੁਰੱਖਿਆ ਕਰਨ ਤੇ ਤਿੰਨ ਤਲਾਕ ‘ਤੇ ਰੋਕ ਲਾਉਣ ਦੀ ਤਜਵੀਜ਼ ਹੈ ਇਸ ਨਾਲ ਇਨ੍ਹਾਂ ਔਰਤਾਂ ਦਾ ਸ਼ਕਤੀਕਰਨ ਹੋਵੇਗਾ ਤੇ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਦੀ ਕਾਨੂੰਨ ਤੌਰ ‘ਤੇ ਰੱਖਿਆ ਕੀਤੀ ਜਾ ਸਕੇਗੀ ਇਸ ਦਰਮਿਆਨ ਰਵੀਸ਼ੰਕਰ ਨੇ ਇਸਲਾਮਿਕ ਦੇਸ਼ਾਂ ‘ਚ ਬਿੱਲ ‘ਤੇ ਲਾਈਆਂ ਪਾਬੰਦੀਆਂ ਦਾ ਜ਼ਿਕਰ ਕੀਤਾ

ਬੀਜੂ ਜਨਤਾ ਦਲ, ਅੰਨਾਦਰਮੁਕ, ਰਾਸ਼ਟਰੀ ਜਨਤਾ ਦਲ, ਏਆਈਐਮਆਈਐਮ ਤੇ ਮੁਸਲਿਮ ਲੀਗ ਨੇ ਇਸ ਦਾ ਵਿਰੋਧ ਕੀਤਾ ਤੇ ਦੋਸ਼ ਲਾਇਆ ਕਿ ਇਸ ਦੀਆਂ ਤਜਵੀਜ਼ਾਂ ਸਬੰਧੀ ਮੁਸਲਿਮ ਪ੍ਰਤੀਨਿਧੀਆਂ ਨਾਲ ਗੱਲ ਨਹੀਂ ਕੀਤੀ ਗਈ ਹੈ ਕਾਂਗਰਸ ਤੇ ਖੱਬੇਪੱਖੀ ਦਲਾਂ ਨੇ ਬਿੱਲ ਨੂੰ ਪੇਸ਼ ਕਰਨ ਸਮੇਂ ਆਪਣੀ ਗੱਲ ਕਹਿਣ ਦਾ ਮੌਕਾ ਨਾ ਦਿੱਤੇ ਜਾਣ ਦਾ ਵਿਰੋਧ ਕੀਤਾ ਸਪੀਕਰ ਨੇ ਕਿਹਾ ਕਿ ਉਨ੍ਹਾਂ ਨਿਯਮਾਂ ਤਹਿਤ ਨੋਟਿਸ ਨਹੀਂ ਮਿਲਿਆ ਹੈ ਇਸ ਲਈ ਬੋਲਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ ਇਸ ਦੇ ਵਿਰੋਧ ‘ਚ ਖੱਬੇਪੱਖੀ ਪਾਰਟੀਆਂ ਨੇ ਸਦਨ ਤੋਂ ਵਾਕਆਊਟ ਕੀਤਾ

ਰਵੀ ਸ਼ੰਕਰ ਨੇ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਇਸਲਾਮਿਕ ਦੇਸ਼ਾਂ ਦੀ ਦਿੱਤੀ ਦਲੀਲ

ਨਵੀਂ ਦਿੱਲੀ  ਲੋਕ ਸਭਾ ‘ਚ ਮੁੱਦੇ ‘ਤੇ ਚਰਚਾ ਹੋਈ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ ਨੂੰ ਗੈਰ ਕਾਨੂੰਨੀ ਕਰਾਰ ਦਿੱਤੇ ਜਾਣ ਦੀ ਗੱਲ ਰੱਖੀ ਰਵੀਸ਼ੰਕਰ ਨੇ ਕਿਹਾ ਕਿ ਤਿੰਨ ਤਲਾਕ ਬਿੱਲ ਔਰਤਾਂ ਦੇ ਸਨਮਾਨ ਨਾਲ ਜੁੜਿਆ ਹੋਇਆ ਹੈ ਰਵੀਸ਼ੰਕਰ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਤਿੰਨ ਤਲਾਕ ਨੂੰ ਗਲਤ ਦੱਸਿਆ ਹੈ ਤੇ ਇਹ ਉਮੀਦ ਸੀ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸਥਿਤੀਆਂ ਬਦਲਣਗੀਆਂ, ਪਰ ਫਿਰ ਵੀ ਇਸ ਨਾਲ ਜੁੜੇ ਕਈ ਮਾਮਲੇ ਸਾਹਮਣੇ ਆਏ

22 ਮੁਸਲਿਮ ਦੇਸ਼ਾਂ ‘ਚ ਤਿੰਨ ਤਲਾਕ ਹੈ ਗੈਰ-ਕਾਨੂੰਨੀ

ਪਾਕਿਸਤਾਨ, ਅਫਗਾਨਿਸਤਾਨ, ਤੁਰਕੀ, ਮਿਸਰ, ਇਰਾਨ, ਇਰਾਕ, ਬੰਗਲਾਦੇਸ਼ੀ, ਸਾਇਪ੍ਰਸ, ਸੁਦਾਨ, ਬੁਰਨੂਰੀ, ਮੋਰੱਕੋ, ਯੂਏਈ, ਸੀਰੀਆ ਸਮੇਤ 22 ਮੁਲਕਾਂ ‘ਚ ਤਿੰਨ ਤਲਾਕ ਪ੍ਰਥਾ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਹੈ ਪਾਕਿਸਤਾਨ  ‘ਚ ਸੰਨ 1955 ‘ਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਮੁਹੰਮਦ ਅਲੀ ਬੋਗਰਾ ਨੇ ਆਪਣੀ ਪਹਿਲੀ ਪਤਨੀ ਨੂੰ ਬਿਨਾ ਤਲਾਕ ਦਿੱਤੇ ਦੂਜਾ ਵਿਆਹ ਕਰਵਾ ਲਿਆ ਸੀ, ਜਿਸ ਦਾ ਲੋਕਾਂ ਨੇ ਵਿਰੋਧ ਕੀਤਾ ਉਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਤਿੰਨ ਤਲਾਕ ਨੂੰ ਗੈਰ ਕਾਨੂੰਨੀ ਕਰਾਰ ਦਿੰਦੇ ਹੋਏ ਪਾਬੰਦੀ ਲਾ ਦਿੱਤੀ ਸੀ

ਓਵੈਸੀ ਵੱਲੋਂ ਵਿਰੋਧ, ਸਪਾ ਨੇ ਸਹਿਮਤੀ ‘ਤੇ ਦਿੱਤਾ ਜ਼ੋਰ

ਸਾਂਸਦ ਓਵੈਸੀ ਦਾ ਕਹਿਣਾ ਹੈ ਕਿ ਇਹ ਬਿੱਲ ਮੌਲਿਕ ਅਧਿਕਾਰਾਂ ਦੇ ਖਿਲਾਫ਼ ਹੈ ਵਿਰੋਧ ਕਰ ਰਹੀਆਂ ਪਾਰਟੀਆਂ ‘ਚ ਇੱਕ ਸਮਾਜਵਾਦੀ ਪਾਰਟੀ ਨੇ ਕਿਹਾ ਕਿ ਸਾਰੇ ਪੱਖਾਂ ਨਾਲ ਗੱਲਬਾਤ ਤੋਂ ਬਾਅਦ ਹੀ ਇਸ ‘ਤੇ ਕੋਈ ਕਦਮ ਉੱਠਾਉਣਾ ਜਾਣਾ ਚਾਹੀਦਾ ਹੈ ਲਾਲੂ ਪ੍ਰਸਾਦ ਦੀ ਪਾਰਟੀ ਆਰਜੇਡੀ ਨੂੰ ਬਿੱਲ ਦੀਆਂ ਕਈ ਤਜਵੀਜ਼ਾਂ ‘ਚ ਇਤਰਾਜ਼ਗੀ ਹੈ ਕਾਂਗਰਸ ਦਾ ਕਹਿਣਾ ਹੈ ਕਿ ਉਹ ਸਜ਼ਾ ਦੀ ਤਜਵੀਜ਼ ਦਾ ਵਿਰੋਧ ਕਰੇਗੀ

ਕਾਂਗਰਸ ਬੋਲੀ, ਬਿੱਲ ਨੂੰ ਸਟੈਂਡਿੰਗ ਕਮੇਟੀ ਕੋਲ ਭੇਜਿਆ ਜਾਵੇ

ਕਾਂਗਰਸ ਵੱਲੋਂ ਮਲਿੱਕਾਅਰਜੁਨ ਖੜਗੇ ਨੇ ਕਿਹਾ ਕਿ ਬਿੱਲ ‘ਚ ਕਈ ਖਾਮੀਆਂ ਹਨ, ਇਸ ਲਈ ਬਿੱਲ ਨੂੰ ਸਟੈਂਡਿੰਗ ਕਮੇਟੀ ਕੋਲ ਭੇਜਿਆ ਜਾਵੇ, ਕਿਉਂਕਿ ਇਹ ਖਾਮੀਆਂ ਉੱਥੇ ਹੀ ਦੂਰ ਹੋ ਸਕਦੀਆਂ ਹਨ ਖੜਗੇ ਨੇ ਕਿਹਾ ਕਿ ਅਸੀਂ ਸਭ ਬਿੱਲ ਦੀ ਹਮਾਇਤ ‘ਚ ਹੈ ਪਰ ਕਮੀਆਂ ਨੂੰ ਵੀ ਦੂਰ ਕੀਤਾ ਜਾਣਾ ਵੀ ਜ਼ਰੂਰੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top