Breaking News

ਤਿੰਨ ਤਲਾਕ ਬਿੱਲ ਨੂੰ ਅੱਜ ਹੀ ਰਾਜ ਸਭਾ ‘ਚ ਪੇਸ਼ ਕਰ ਸਕਦੀ ਹੈ ਸਰਕਾਰ

Tripple Talaq, Bill, Present, Rajya Sabha, Government

ਏਜੰਸੀ
ਨਵੀਂ ਦਿੱਲੀ, 29 ਦਸੰਬਰ।

ਲੋਕ ਸਭਾ ਵਿੱਚ ਤਿੰਨ ਤਲਾਕ ਮਾਮਲੇ ਵਿੱਚ ਬੀਤੇ ਦਿਨੀ ਪਾਸ ਕੀਤੇ ਗਏ ਇਤਿਹਾਸ ਬਿੱਲ ਨੂੰ ਸਰਕਾਰ ਅੱਜ ਹੀ ਰਾਜ ਸਭਾ ਵਿੱਚ ਪੇਸ਼ ਕਰ ਸਕਦੀ ਹੈ। ਹਾਲਾਂਕਿ ਇਯ ‘ਤੇ ਬਹਿਸ ਅਗਲੇ ਹਫ਼ਤੇ ਹੀ ਸ਼ੁਰੂ ਹੋ ਸਕੇਗੀ। ਜੇਕਰ ਕੇਂਦਰ ਸਰਕਾਰ ਰਾਜ ਸਭਾ ਵਿੱਚ ਵੀ ਇਸ ਬਿੱਲ ਨੂੰ ਪਾਸ ਕਰਵਾ ਲੈਂਦੀ ਹੈ, ਤਾਂ ਫਿਰ ਇਸ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜਿਆ ਜਾਵੇਗਾ। ਰਾਸ਼ਟਰਪਤੀ ਦੇ ਦਸਤਖ਼ਤ ਹੋਣ ਤੋਂ ਬਾਅਦ ਇਹ ਬਿੱਲ ਕਾਨੂੰਨ ਬਣ ਜਾਵੇਗਾ।

ਰਾਜਸਭਾ ਵਿੱਚ ਪੇਸ਼ ਹੋਣ ਪਿੱਛੋਂ ਇਸ ਬਿੱਲ ‘ਤੇ ਇੱਥੇ ਵੀ ਚਰਚਾ ਹੋਵੇਗੀ। ਜਿੱਥੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦਾ ਬਹੁਮਤ ਨਹੀਂ ਹੈ, ਤਿੰਨ ਤਲਾਕ ਦੇ ਖਿਲਾਫ਼ ਇਸ ਬਿੱਲ ਵਿੱਚ ਸਜ਼ੀ ਦੀ ਤਜਵੀਜ਼ ਨੂੰ ਲੈਕੇ ਵਿਰੋਧੀ ਪਾਰਟੀਆਂ ਵਿਰੋਧ ਕਰ ਰਹੀਆਂ ਹਨ। ਨਾਲ ਹੀ ਇਸ ਵਿੱਚ ਸੋਧ ਦੀ ਮੰਗ ਕਰ ਰਹੀਆਂਹਨ।ਲੋਕ ਸਭਾ ਵਿੱਚ ਵੀ ਏਆਈਐਮਆਈਐਮ ਨੇਤਾ ਅਸਦੁਦੀਨ ਓਵੈਸੀ ਸਮੇਤ ਕਈ ਹੋਰਨਾਂ ਨੇ ਸੋਧ ਪ੍ਰਸਤਾਵ ਪੇਸ਼ ਕੀਤੇ, ਪਰ ਹਮਾਇਤ ਨਾ ਮਿਲਣ ਕਾਰਨ ਰੱਦ ਹੋ ਗਏ। ਹੁਣ ਸਰਕਾਰ ਲਈ ਰਾਜ ਸਭਾ ਵਿੱਚ ਇਸ ਬਿੱਲ ਨੂੰ ਪਾਸ ਕਰਾਉਣਾ ਵੱਡੀ ਚੁਣੌਤੀ ਹੈ।

ਮੁਸਲਿਮ ਔਰਤਾਂ ਨੇ ਮਨਾਇਆ ਜਸ਼ਨ

ਤਿੰਨ ਤਲਾਕ ਬਿੱਲ ਦੇ ਲੋਕ ਸਭਾ ਵਿੱਚ ਪਾਸ ਹੋਣ ਪਿੱਛੋਂ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਔਰਤਾਂ ਨੇ ਜਸ਼ਨ ਮਨਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਹਲਕੇ ਵਾਰਾਣਸੀ ਵਿੱਚ ਮੁਸਲਿਮ ਔਰਤਾਂ ਨੇ ਪਟਾਕੇ ਵੀ ਚਲਾਏ। ਲੋਕ ਸਭਾ ਵਿੱਚ ਬਿੱਲ ਦੇ ਪਾਸ ਹੋਣ ਤੋਂ ਬਾਅਦ ਤਿੰਨ ਤਲਾਕ ਪੀੜਤ ਔਰਤਾਂ ਦੀਆਂ ਵੀ ਉਮੀਦਾਂ ਬੱਝ ਗਈਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top