ਗੱਡੀਆਂ ਦੀ ਆਹਮੋ-ਸਾਹਮਣੀ ਟੱਕਰ ‘ਚ ਇੱਕ ਔਰਤ ਹਲਾਕ ਤਿੰਨ ਜ਼ਖਮੀ

Three, Injured, Collided, Woman

ਡੇਰਾ ਪ੍ਰੇਮੀਆਂ ਨੇ ਜ਼ਖਮੀਆਂ ਨੂੰ ਇਲਾਜ ਵਾਸਤੇ ਹਸਪਤਾਲ ਪਹੁੰਚਾਇਆ

ਡਕਾਲਾ (ਰਾਮ ਸਰੂਪ ਪੰਜੋਲਾ) | ਸਮਾਣਾ ਤੋਂ ਰਾਮ ਨਗਰ ਰੋਡ ਪਿੰਡ ਬੀਬੀਪੁਰ ਕੋਲ ਦੋ ਗੱਡੀਆਂ ਦੀ ਆਹਮੋ-ਸਾਹਮਣੀ ਹੋਈ ਟੱਕਰ ‘ਚ ਹੋਏ ਭਿਆਨਕ ਹਾਦਸੇ ‘ਚ ਜਿੱਥੇ ਇੱਕ ਔਰਤ ਹਲਾਕ ਹੋ ਗਈ, ਉੱਥੇ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਪੁਲਿਸ ਚੌਂਕੀ ਬਲਬੇੜਾ ਅਧੀਨ ਪੈਂਦੇ ਪਿੰਡ ਅਲੀਪੁਰ ਤੋਂ ਹਰੀ ਚੰਦ (65), ਕਰਨੈਲ ਸਿੰਘ (35) ਰਮਨਦੀਪ ਸਿੰਘ (17) ਤੇ ਗੁਰੋ ਦੇਵੀ ਆਪਣੀ ਅਲਟੋ ਗੱਡੀ ਨੰ. ਐਚ ਆਰ 30 ਕੇ-6064 ‘ਚ ਸਵਾਰ ਹੋ ਕੇ ਸਮਾਣਾ ਵਾਲੇ ਪਾਸੇ ਕਿਸੇ ਥਾਂ ‘ਤੇ ਜਾ ਰਹੇ ਸਨ। ਜਦੋਂ ਇਹ ਪਿੰਡ ਬੀਬੀਪੁਰ ਕੋਲ ਪਹੁੰਚੇ ਤਾਂ ਅੱਗੋਂ ਆ ਰਹੀ ਮਹਿੰਦਰਾ ਕੰਪਨੀ ਦੀ ਗੱਡੀ ਨੰ: ਪੀ. ਬੀ. 11 ਬੀ. ਸੀ 4877, ਇਸ ਗੱਡੀ ਨਾਲ ਟਕਰਾ ਕੇ ਭਿਆਨਕ ਹਾਦਸਾ ਵਾਪਰ ਗਿਆ ਤੇ ਅਲਟੋ ਗੱਡੀ ‘ਚ ਬੈਠੇ ਚਾਰੋਂ ਗੰਭੀਰ ਰੁਪ ‘ਚ ਜ਼ਖਮੀ ਹੋ ਗਏ

ਜਿਨ੍ਹਾਂ ਨੂੰ ਇੱਥੇ ਖੜ੍ਹੇ ਪਿੰਡ ਬੀਬੀਪੁਰ ਦੇ ਡੇਰਾ ਪ੍ਰੇਮੀ ਸੁਰਿੰਦਰ ਸਿੰਘ, ਹਰਨੇਕ ਸਿੰਘ, ਭੋਲਾ ਸਿੰਘ ਆਦਿ ਨੇ ਇਲਾਜ ਲਈ ਸਰਕਾਰੀ ਸਿਵਲ ਹਸਪਤਾਲ ਸਮਾਣਾ ਵਿਖੇ ਪਹੁੰਚਾਇਆ। ਇਨ੍ਹਾਂ ਦੀ ਹਾਲਤ ਜਿਆਦਾ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਜ਼ਖਮੀਆਂ ਨੂੰ ਪਟਿਆਲਾ ਰਾਜਿੰਦਰਾ ਹਸਪਤਾਲ ਰੈਫਰ ਕਰ ਦਿਤਾ ਗਿਆ ਜਿੱਥੇ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਗੁਰੋ ਦੇਵੀ ਦਮ ਤੋੜ ਗਈ ਤੇ ਬਾਕੀ ਇਲਾਜ ਅਧੀਨ ਹਸਪਤਾਲ ਭਰਤੀ ਹਨ। ਪੁਲਿਸ ਚੌਂਕੀ ਰਾਮ ਨਗਰ  ਦੇ ਪੁਲਿਸ ਮੁਲਾਜਮ ਚਮਨ ਲਾਲ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।