ਬਿਜਲੀ ਡਿੱਗਣ ਦੀਆਂ ਘਟਨਾਵਾਂ ‘ਚ ਤਿੰਨ ਦੀ ਮੌਤ

0
Three, Killed, Lightning, Incidents

ਬਿਜਲੀ ਡਿੱਗਣ ਦੀਆਂ ਘਟਨਾਵਾਂ ‘ਚ ਤਿੰਨ ਦੀ ਮੌਤ

ਭਿੰਡ, ਏਜੰਸੀ। ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ‘ਚ ਬਾਰਸ਼ ਦੌਰਾਨ ਬਿਜਲੀ ਡਿੱਗਣ ਦੀਆਂ ਵੱਖ-ਵੱਖ ਘਟਨਾਵਾਂ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਅਨੁਸਾਰ ਦਬੋਹ ਦੇ ਬੜਾਗਾਂਵ ਨੰਬਰ ਦੋ ਨਿਵਾਸੀ ਪਰਸ਼ੂਰਾਮ ਦੌਹਰੇ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਪਤਨੀ ਮੀਰਾ (38) ਕੱਲ੍ਹ ਖੇਤ ‘ਤੇ ਧਾਨ ਦੀ ਬਿਜਾਈ ਕਰ ਰਹੀ ਸੀ। ਤਦ ਹੀ ਅਚਾਨਕ ਮੌਸਮ ‘ਚ ਬਦਲਾਅ ਹੋਇਆ ਅਤੇ ਬਾਰਸ਼ ਸ਼ੁਰੂ ਹੋ ਗਈ ਅਤੇ ਬਿਜਲੀ ਡਿੱਗਣ ਨਾਲ ਉੁਸ ਦੀ ਪਤਨੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸ਼ਾਮ ਰੌਨ ਥਾਣਾ ਖੇਤਰ ਦੇ ਰਾਏਕੋਟ ਪਿੰਡ ‘ਚ ਖੇਤ ‘ਤੇ ਪਸ਼ੂ ਚਰਾ ਰਹੇ ਬਦਲ ਬਘੇਲ (50) ਦੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ। ਇਸੇ ਸਮੇਂ ਬੌਹਰਾ ਪਿੰਡ ‘ਚ ਸੁਕ੍ਰਿਤਾ ਜਾਟਵ (60) ਖੇਤ ਤੋਂ ਵਾਪਸ ਆ ਰਹੀ ਸੀ। ਤਦ ਹੀ ਰਸਤੇ ‘ਚ ਬਾਰਸ਼ ਹੋਣ ਦੌਰਾਨ ਬਿਜਲੀ ਡਿੱਗਣ ਨਾਲ ਉਸ ਦੀ ਵੀ ਮੌਤ ਹੋ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।