ਲਸ਼ਕਰ-ਏ-ਤਾਇਬਾ ਨਾਲ ਜੁੜੇ ਤਿੰਨ ਜਣੇ ਗ੍ਰਿਫ਼ਤਾਰ

0

ਤਿੰਨੇ ਨੌਜਵਾਨ ਰੇਬਨ ਰਫੀਆਬਾਦ ਇਲਾਕੇ ਦੇ ਰਹਿਣ ਵਾਲੇ

ਬਾਰਾਮੂਲਾ, ਏਜੰਸੀ। ਉਤਰ ਕਸ਼ਮੀਰ ਦੇ ਸੋਪੋਰ ‘ਚ ਸੁਰੱਖਿਆ ਬਲਾਂ ਨੇ ਨਾਕਾਬੰਦੀ ਦੌਰਾਨ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਲਈ ਕੰਮ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰਕ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਸੋਪੋਰ ‘ਚ ਰਫੀਆਬਾਦ ਦੇ ਚਟਲੋਰਾ ‘ਚ ਅੱਤਵਾਦੀ ਗਤੀਵਿਧੀਆਂ ਦੀ ਇੱਕ ਗੁਪਤਾ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਰਾਜ ਪੁਲਿਸ ਨੇ ਸ਼ਾਮ ਨੂੰ ਇਲਾਕੇ ‘ਚ ਨਾਕਾਬੰਦੀ ਕੀਤੀ ਸੀ। ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੂੰ ਸੁਰੱਖਿਆ ਬਲਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਉਥੋਂ ਭੱਜ ਨਿੱਕਲੇ ਅਤੇ ਕਾਫੀ ਦੂਰੀ ਤੱਕ ਪਿੱਛਾ ਕਰਨ ਤੋਂ ਬਾਅਦ ਸੁਰੱਖਿਆ ਬਲਾਂ ਨੇ ਤਿੰਨਾਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਨੌਜਵਾਨਾਂ ਨੇ ਦੱਸਿਆ ਕਿ ਉਹ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਲਈ ਕੰਮ ਕਰਦੇ ਹਨ। ਇਹਨਾਂ ਦੀ ਪਹਿਚਾਣ ਅਖਤਰ ਰਸੂਲ ਲੋਨ, ਤਾਰੀਕ ਅਹਿਮਦ ਤਾਂਤਰੀ, ਇਰਫਾਨ ਅਹਿਮਦ ਅਸ਼ਰਫ ਦੇ ਤੌਰ ‘ਤੇ ਹੋਈ ਹੈ। ਤਿੰਨੇ ਨੌਜਵਾਨ ਰੇਬਨ ਰਫੀਆਬਾਦ ਇਲਾਕੇ ਦੇ ਰਹਿਣ ਵਾਲੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।