ਤੁਰਕੀ ‘ਚ ਪੀਕੇਕੇ ਦੇ ਮਾਰੇ ਤਿੰਨ ਅੱਤਵਾਦੀ

0
Three, PKK, Militants, Killed, Turkey

ਤੁਰਕੀ ‘ਚ ਪੀਕੇਕੇ ਦੇ ਮਾਰੇ ਤਿੰਨ ਅੱਤਵਾਦੀ

ਅੰਕਾਰਾ, ਏਜੰਸੀ।

ਦੱਖਣੀ ਤੁਰਕੀ ਦੇ ਹਾਤਿਆ ਪ੍ਰਾਂਤ ‘ਚ ਸੁਰੱਖਿਆ ਬਲਾਂ ਤੇ ਹਵਾਈ ਫੌਜ ਨੇ ਇੱਕ ਮੁਹਿੰਮ ਦੌਰਾਨ ਕੁਦਿਰਸਤਾਨ ਵਰਕਸ ਪਾਰਟੀ (ਪੀਕੇਕੇ) ਦੇ ਤਿੰਨ ਅੱਤਵਾਦੀ ਮਾਰੇ ਗਏ। ਗ੍ਰਹਿ ਮੰਤਰਾਲਾ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਇਹ ਮੁਹਿੰਮ ਗੇਂਦੇਮਰੀ ਹਲਕੇ ‘ਚ ਹਵਾਈ ਫੌਜ ਦੀ ਮੱਦਦ ਨਾਲ ਸ਼ਨਿੱਚਰਵਾਰ ਨੂੰ ਕੀਤੀ ਗਈ ਤੇ ਇਸ ਦੌਰਾਨ ਇਸ ਵਿੱਚ ਪੀਕੇਕੇ ਦੇ ਤਿੰਨ ਅੱਤਵਾਦੀ ਮਾਰੇ ਗਏ। ਸੰਵਾਦ ਕਮੇਟੀ ਅਨਾਦੋਲੁ ਅਨੁਸਾਰ ਇਸ ਦੌਰਾਨ ਅੱਤਵਾਦੀਆਂ ਦੇ ਹਥਿਆਰ ਤੇ ਉਨ੍ਹਾਂ ਦੇ ਟਿਕਾਣੇ ਵੀ ਤਬਾਹ ਕਰ ਦਿੱਤੇ ਗਏ। ਤੁਰਕੀ ‘ਚ ਇਸ ਸੰਗਠਨ ਨੂੰ ਅਧਿਕਾਰਿਕ ਤੌਰ ‘ਤੇ ਅੱਤਵਾਦੀ ਸੰਗਠਨ ਦੀ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।