Three thieves | ਤਿੰਨ ਚੋਰ

ਤਿੰਨ ਚੋਰ

ਤਿੰਨ (Three thieves) ਚੋਰ ਸਨ ਇੱਕ ਰਾਤ ਉਨ੍ਹਾਂ ਨੇ ਇੱਕ ਮਾਲਦਾਰ ਆਦਮੀ ਦੇ ਇੱਥੇ ਚੋਰੀ ਕੀਤੀ ਚੋਰਾਂ ਦੇ ਹੱਥ ਖੂਬ ਮਾਲ ਲੱਗਾ।

ਉਨ੍ਹਾਂ ਨੇ ਸਾਰਾ ਧਨ ਇੱਕ ਝੋਲੇ ‘ਚ ਭਰਿਆ ਤੇ ਉਸ ਨੂੰ ਲੈ ਕੇ ਜੰਗਲ ਵੱਲ ਭੱਜ ਤੁਰੇ ਜੰਗਲ ‘ਚ ਪਹੁੰਚਣ ‘ਤੇ ਉਨ੍ਹਾਂ ਨੂੰ ਜ਼ੋਰ ਦੀ ਭੁੱਖ ਲੱਗੀ ਉੱਥੇ ਖਾਣ ਨੂੰ ਤਾਂ ਕੁਝ ਸੀ ਨਹੀਂ, ਇਸ ਲਈ ਉਨ੍ਹਾਂ ‘ਚੋਂ ਇੱਕ ਚੋਰ ਨੇੜੇ ਦੇ ਇੱਕ ਪਿੰਡ ਤੋਂ ਖਾਣ ਦਾ ਕੁਝ ਸਾਮਾਨ ਲੈਣ ਗਿਆ। ਬਾਕੀ ਦੇ ਦੋਵੇਂ ਚੋਰ ਚੋਰੀ ਦੇ ਮਾਲ ਦੀ ਰਖਵਾਲੀ ਲਈ ਜੰਗਲ ‘ਚ ਹੀ ਰਹੇ ਜੋ ਚੋਰ ਖਾਣ ਦਾ ਸਾਮਾਨ ਲੈਣ ਗਿਆ ਸੀ, ਉਸ ਦੀ ਨੀਅਤ ਖਰਾਬ ਸੀ ਪਹਿਲਾਂ ਉਸ ਨੇ ਹੋਟਲ ‘ਚ ਖੁਦ ਰੱਜ ਕੇ ਖਾਣਾ ਖਾਧਾ ਫਿਰ ਉਸ ਨੇ ਆਪਣੇ ਸਾਥੀਆਂ ਲਈ ਖਾਣ ਦਾ ਸਾਮਾਨ ਖਰੀਦਿਆ ਤੇ ਉਸ ‘ਚ ਤੇਜ਼ ਜ਼ਹਿਰ ਮਿਲਾ ਦਿੱਤਾ ਉਸ ਨੇ ਸੋਚਿਆ ਕਿ ਜ਼ਹਿਰੀਲਾ ਖਾਣਾ ਖਾ ਕੇ ਉਸ ਦੇ ਦੋਵੇਂ ਸਾਥੀ ਮਰ ਜਾਣਗੇ ਤਾਂ ਸਾਰਾ ਪੈਸਾ ਉਸ ਦਾ ਹੋ ਜਾਵੇਗਾ ।

(Three thieves)

ਇੱਧਰ ਜੰਗਲ ‘ਚ ਦੋਵਾਂ ਚੋਰਾਂ ਨੇ ਖਾਣ ਦਾ ਸਾਮਾਨ ਲੈਣ ਗਏ ਆਪਣੇ ਸਾਥੀ ਚੋਰ ਦਾ ਕਤਲ ਕਰਨ ਦਾ ਪਲਾਨ ਬਣਾ ਲਿਆ ਸੀ ਉਹ ਉਸ ਨੂੰ ਆਪਣੇ ਰਾਹ ‘ਚੋਂ ਹਟਾ ਕੇ ਸਾਰਾ ਪੈਸਾ ਆਪਸ ‘ਚ ਵੰਡ ਲੈਣਾ ਚਾਹੁੰਦੇ ਸਨ। ਤਿੰਨਾਂ ਚੋਰਾਂ (Three thieves) ਨੇ ਆਪਣੀਆਂ-ਆਪਣੀਆਂ ਯੋਜਨਾਵਾਂ ਅਨੁਸਾਰ ਕੰਮ ਕੀਤਾ ਪਹਿਲਾ ਚੋਰ ਜਿਵੇਂ ਹੀ ਜ਼ਹਿਰੀਲਾ ਖਾਣਾ ਲੈ ਕੇ ਜੰਗਲ ‘ਚ ਪਹੁੰਚਿਆ ਕਿ ਉਸ ਦੇ ਸਾਥੀ ਦੋਵੇਂ ਚੋਰ ਉਸ ‘ਤੇ ਟੁੱਟ ਪਏ। ਉਨ੍ਹਾਂ ਨੇ ਉਸ ਦਾ ਕੰਮ ਤਮਾਮ ਕਰ ਦਿੱਤਾ। ਫਿਰ ਉਹ ਬੇਫਿਕਰ ਹੋ ਕੇ ਖਾਣਾ ਖਾਣ ਬੈਠੇ ਪਰ ਜ਼ਹਿਰੀਲਾ ਖਾਣਾ ਖਾਂਦੇ ਹੀ ਉਹ ਦੋਵੇਂ ਵੀ ਤੜਫ-ਤੜਫ ਕੇ ਮਰ ਗਏ ਇਸ ਤਰ੍ਹਾਂ ਇਨ੍ਹਾਂ ਮਾੜੇ ਵਿਅਕਤੀਆਂ ਦਾ ਅੰਤ ਵੀ ਮਾੜਾ ਹੀ ਹੋਇਆ।
ਸਿੱਖਿਆ: ਮਾੜੇ ਕੰਮ ਦਾ ਅੰਤ ਹਮੇਸ਼ਾ ਮਾੜਾ ਹੀ ਹੁੰਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.