ਰੂਸ ਨੇ ਯੂਕ੍ਰੇਨ ਦੇ ਤਿੰਨ ਜਹਾਜ਼ਾਂ ‘ਤੇ ਕੀਤਾ ਕਬਜ਼ਾ

0
Three, Ukrainian, Navy, Ships, Detained, Violation, Russian, State, Border

ਗੈਰ ਕਾਨੂੰਨੀ ਤੌਰ ‘ਤੇ ਸਮੁੰਦਰੀ ਹੱਦ ‘ਚ ਦਾਖਲ ਹੋਣ ਤੋਂ ਬਾਅਦ ਕੀਤਾ ਕਬਜ਼ਾ: ਰੂਸ

ਮਾਸਕੋ, ਏਜੰਸੀ। ਰੂਸ ਨੇ ਯੂਕ੍ਰੇਨ ਦੀ ਜਲ ਸੈਨਾ ਦੇ ਤਿੰਨ ਜਹਾਜ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਰੂਸ ਦਾ ਦੋਸ਼ ਹੈ ਕਿ ਯੂਕ੍ਰੇਨ ਦੇ ਜਹਾਜ਼ਾਂ ਨੇ ਗੈਰ ਕਾਨੂੰਨੀ ਤੌਰ ‘ਤੇ ਉਸ ਦੀ ਸਮੁੰਦਰੀ ਹੱਦ ‘ਚ ਪ੍ਰਵੇਸ਼ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਇਹ ਕਾਰਵਾਈ ਕੀਤੀ। ਰੂਸ ਦੀ ਫੈਡਰਲ ਸੁਰੱਖਿਆ ਸੇਵਾ (ਐਫਐਸਬੀ) ਨੇ ਐਤਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਐਫਐਸਬੀ ਅਨੁਸਾਰ ਯੂਕ੍ਰੇਨ ਦੀ ਜਲ ਸੈਨਾ ਦੇ ਬਰਦਯਾਸਕ, ਨਿਕੋਪੋਲ ਅਤੇ ਯਾਨੀ ਕਾਪੂ ਨਾਮਕ ਜਹਾਜਾਂ ਨੇ ਐਤਵਾਰ ਨੂੰ ਕਾਲਾ ਸਾਗਰ ‘ਚ ਗੈਰ ਕਾਨੂੰਨੀ ਤੌਰ ‘ਤੇ ਰੂਸ ਦੀ ਸਮੁੰਦਰੀ ਸੀਮਾ ‘ਚ ਪ੍ਰਵੇਸ਼ ਕੀਤਾ ਜਿਸ ਤੋਂ ਬਾਅਦ ਇਹਨਾਂ ਜਹਾਜਾਂ ਨੂੰ ਕਬਜੇ ‘ਚ ਲਿਆ ਗਿਆ।  ਇਸ ਘਟਨਾ ਨਾਲ ਦੋਵਾਂ ਦੇਸ਼ਾਂ ਦਰਮਿਆਨ ਪਹਿਲਾਂ ਤੋਂ ਜਾਰੀ ਤਣਾਅ ਹੋਰ ਵਧ ਗਿਆ ਹੈ। ਇਸ ਘਟਨਾ ਤੋਂ ਬਾਅਦ ਯੂਕ੍ਰੇਨ ‘ਚ ਮਾਰਸ਼ਲ ਲਗਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਯੂਕ੍ਰੇਨ ਦੀ ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਪ੍ਰੀਸ਼ਦ (ਐਨਐਸਡੀਸੀ) ਦੇ ਸਕੱਤਰ ਅੋਲੈਕਜੇਂਡਰ ਤੁਰਚਨੋਵ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਜਲਦ ਹੀ ਇੱਕ ਐਮਰਜੈਂਸੀ ਬੈਠਕ ਬੁਲਾਈ ਜਾਵੇਗੀ। Navy Ships

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।