ਪਿੰਡ ਕੁਠਾਲਾ ਵਿਖੇ ਪਰਿਵਾਰ ਦੀਆਂ ਤਿੰਨ ਔਰਤਾਂ ਵਲੋਂ ਸਲਫਾਸ ਖਾ ਕੇ ਕੀਤੀ ਖੁਦਕੁਸ਼ੀ

ਪਿੰਡ ਕੁਠਾਲਾ ਵਿਖੇ ਪਰਿਵਾਰ ਦੀਆਂ ਤਿੰਨ ਔਰਤਾਂ ਵਲੋਂ ਸਲਫਾਸ ਖਾ ਕੇ ਕੀਤੀ ਖੁਦਕੁਸ਼ੀ

ਮਾਲੇਰਕੋਟਲਾ (ਗੁਰਤੇਜ ਜੋਸ਼ੀ) | ਨਜ਼ਦੀਕ ਪੈਂਦੇ ਪਿੰਡ ਕੁਠਾਲਾ ਵਿਖੇ ਉਸ ਵਕਤ ਸੋਗ ਦੀ ਲਹਿਰ ਦੌੜ ਗਈ ਜਦੋਂ ਇਕ ਜ਼ਿਮੀਂਦਾਰ ਪਰਿਵਾਰ ਨਾਲ ਸਬੰਧਿਤ ਤਿੰਨ ਔਰਤਾਂ ਵਲੋਂ ਸਲਫਾਸ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰਨ ਦਾ ਸੋਗਮਈ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਪਿੰਡ ਵਾਸੀਆਂ ਨੂੰ ਸਵੇਰੇ 6 ਵਜੇ ਪਤਾ ਚੱਲਿਆ,ਖ਼ੁਦਕੁਸ਼ੀ ਦੇ ਕਾਰਨਾਂ ਦਾ ਹਾਲੇ ਤੱਕ ਅਸਲ ਪਤਾ ਨਹੀਂ ਲੱਗ ਸਕਿਆ ਹੈ। ਮ੍ਰਿਤਕਾਂ ਵਿਚ ਤਿੰਨੋਂ ਮਾਵਾਂ ਧੀਆਂ ਸ਼ਾਮਲ ਹਨ।

ਮ੍ਰਿਤਕਾਂ ਦੀ ਪਹਿਚਾਣ ਹਰਮੇਲ ਕੌਰ (ਨਾਨੀ), ਇਸ ਦੀ ਧੀ ਸੁਖਵਿੰਦਰ ਕੌਰ (43) ਪਤਨੀ ਸਵ. ਗੁਰਪ੍ਰੀਤ ਸਿੰਘ ਸਾਬਕਾ ਫੌਜੀ ਅਤੇ ਸੁਖਵਿੰਦਰ ਕੌਰ ਦੀ ਪੁੱਤਰੀ ਅਮਨਜੋਤ ਕੋਰ (19) ਵਜੋਂ ਹੋਈ ਹੈ।

ਸੰਦੌੜ ਪੁਲਿਸ ਵਲੋਂ ਮੌਕੇ ਤੇ ਪਾਹੁੰਚ ਕੇ ਲਾਸ਼ਾ ਨੂੰ ਆਪਣੇ ਕਬਜੇ ਲੈਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਪੁਲਿਸ ਵਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।ਜਿੱਕਰਯੋਗ ਹੈ ਕਿ ਸਾਬਕਾ ਪੰਚ ਤੇਜਿੰਦਰ ਸਿੰਘ ਤੇਜ ਕਾਮਰੇਡ ਦੇ ਪਰਿਵਾਰ ਵਿੱਚੋਂ ਉਸ ਦੇ ਪੁਤਰ ਸਾਬਕਾ ਫੋਜੀ ਗੁਰਪ੍ਰੀਤ ਸਿੰਘ ਜਿਸਦੀ 4 ਸਾਲ ਪਹਿਲਾਂ ਮੌਤ ਹੇ ਚੁੱਕੀ ਹੇ, ਸੂਤਰਾ ਮੁਤਾਬਿਕ ਤਿੰਨ ਪਰਿਵਾਰਕ ਮੈਂਬਰਾਂ ਵਲੋਂ ਆਰਥਿਕ ਤੰਗੀ ਦੇ ਕਾਰਨ ਖੁਦਕੁਸੀ ਕਰਨ ਦੇ ਮਾਮਲੇ ਤੇ ਸ਼ੰਕਾ ਪ੍ਰਗਟਾਈ ਜਾ ਰਹੀ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।