ਜੀਂਦ ’ਚ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ ’ਚ ਮੌਤ

0
120

ਕਾਰ-ਟਰੈਕਟਰ ਟਰਾਲੀ ਨਾਲ ਟਕਰਾਈ, 4 ਗੰਭੀਰ ਜ਼ਖਮੀ

(ਸੱਚ ਕਹੂੰ ਨਿਊਜ਼) ਜੀਂਦ। ਹਰਿਆਣਾ ਦੇ ਜੀਂਦ ’ਚ ਇੱਕ ਭਿਆਨਕ ਸੜਕ ਹਾਦਸੇ ’ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਤੇ 4 ਜਣੇ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇਹ ਹਾਦਸਾ ਹਿਸਾਰ-ਚੰਡੀਗੜ੍ਹ ਰੋਡ ’ਤੇ ਨਰਵਾਨਾ ਕੋਲ ਫਲਾਈਓਵਰ ’ਤੇ ਵਾਪਰਿਆ ਨਰਵਾਨਾ ਰੇਲਵੇ ਫਲਾਈਓਵਰ ਕੋਲ ਕਾਰ ਅਚਾਨਕ ਅੱਗੇ ਜਾ ਰਹੇ ਟਰੈਕਟਰ-ਟਰਾਲੀ ’ਚ ਜਾ ਵੱਜੀ। ਹਾਦਸਾ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਤੇ ਕਾਰ ’ਚ ਫਸੇ ਸਾਰੇ ਵਿਅਕਤੀਆਂ ਨੂੰ ਬਾਹਰ ਕੱਢਿਆ ਤਿੰਨ ਜਣਿਆਂ ਦੀ ਮੌਕੇ ’ਤੇ ਮੌਤ ਹੋ ਗਈ ਤੇ 4 ਜਣੇ ਗੰਭੀਰ ਜ਼ਖਮੀ ਹੋ ਗਏ।

ਮਨਾਲੀ ਘੁੰਮ ਕੇ ਵਾਪਸ ਆ ਰਹੇ ਸਨ ਕਾਰ ਸਵਾਰ

ਹਿਸਾਰ ਦੇ ਪਿੰਡ ਮਿਰਚਪੁਰ ਨਿਵਾਸੀ ਸੋਨੂੰ 20 ਆਪਣੇ ਪੰਜ ਹੋਰ ਦੋਸਤਾਂ ਨਾਲ ਦੀਵਾਲੀ ਦੇ ਅਗਲੇ ਦਿਨ 5 ਨਵੰਬਰ ਨੂੰ ਘੁੰਮਣ ਲਈ ਮਨਾਲੀ ਗਿਆ ਸੀ। ਐਤਵਾਰ ਸਵੇਰੇ ਸਾਰੇ ਗੱਡੀ ’ਚ ਸਵਾਰ ਹੋ ਕੇ ਹਿਸਾਰ ਪਰਤ ਰਹੇ ਸਨ ਹਿਸਾਰ-ਚੰਡੀਗੜ੍ਹ ਹਾਈਵੇ ’ਤੇ ਨਰਵਾਨਾ ਰੇਲਵੇ ਪੁਲ ’ਤੇ ਉਨ੍ਹਾਂ ਦੀ ਗੱਡੀ ਅੱਗੇ ਜਾ ਰਹੇ ਟਰੈਕਟਰ ਟਰਾਲੀ ਨਾਲ ਜਾ ਟਕਰਾਈ ਜਿਸ ’ਚ ਸੋਨੂੰ ਤੇ ਨਾਰਨੌਦ ਹਲਕੇ ਦੇ ਪਿੰਡ ਭੈਣੀ ਨਿਵਾਸੀ ਦੀਪਕ ਦੀ ਮੌਤ ਹੋ ਗਈ।

ਟਰੈਕਟਰ ’ਤੇ ਸਵਾਰ ਇੱਕ ਵਿਅਕਤੀ ਦੀ ਮੌਤ

ਟਰੈਕਟਰ ਡਰਾਈਵਰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਨਿਵਾਸੀ ਕੁਰਬਾਨ ਨੇ ਦੱਸਿਆ ਕਿ ਉਹ ਟਰੈਕਟਰ ਰਾਹੀਂ ਪਰਾਲੀ ਕੱਟਣ ਦਾ ਕੰਮ ਕਰਦਾ ਹੈ। ਐਤਵਾਰ ਸਵੇਰੇ ਉਹ ਆਪਣੇ ਭਾਣਜੇ ਪਿੰਡ ਚਿਲਗਾਵਾ ਨਿਵਾਸੀ ਸੋਨੂੰ ਨਾਲ ਫਤਿਆਬਾਦ ਵੱਲ ਜਾ ਰਹੇ ਸੀ ਅਚਾਨਕ ਨਰਵਾਨਾ ਦੇ ਰੇਲਵੇ ਪੁਲ ਕੋਲ ਕਾਰ ਨੇ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਨਾਲ ਟਰੈਕਟਰ ਦੀ ਸਾਈਡ ਦੀ ਸੀਟ ’ਤੇ ਬੈਠਾ ਉਸਦਾ ਭਾਣਜਾ ਸੋਨੂੰ ਹੇਠਾਂ ਡਿੱਗ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ