Breaking News

ਅਨੰਤ ਕੁਮਾਰ ਦਾ ਅੰਤਿਮ ਸਸਕਾਰ ਅੱਜ

Today, Anant Kumar, Funeral

ਵੱਖ-ਵੱਖ ਪਾਰਟੀਆਂ ਦੇ ਨੇਤਾ ਦੇਣਗੇ ਸ਼ਰਧਾਂਜਲੀ

ਬੰਗਲੌਰ (ਏਜੰਸੀ)। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਤੇ ਕੇਂਦਰੀ ਮੰਤਰੀ ਅਨੰਤ ਕੁਮਾਰ ਦਾ ਅੰਤਿਮ ਸਸਕਾਰ ਇੱਥੋਂ ਦੇ ਚਾਮਰਾਜਾਪੇਟ ਸ਼ਮਸ਼ਾਨਘਾਟ ‘ਚ ਅੱਜ ਦੁਪਹਿਰ ਵੇਲੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਸ੍ਰੀ ਕੁਮਾਰ ਦੀ ਮ੍ਰਿਤਕ ਦੇਹ ਨੂੰ ਪਾਰਟੀ ਦਫ਼ਤਰਾਂ ਦੇ ਆਖ਼ਰੀ ਦਰਸ਼ਨ ਲਈ ਬਸਾਵਗੁਡੀ ਸਥਿੱਤ ਉਨ੍ਹਾਂ ਦੇ ਨਿਵਾਸ ਤੋਂ ਸੂਬੇ ਦੇ ਪਾਰਟੀ ਦਫ਼ਤਰ ਲਿਆਂਦਾ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਦੇ ਪਾਰਥਿਵ ਸਰੀਰ ਨੂੰ  ਨੈਸ਼ਨਲ ਕਾਲਜ ਗਰਾਊਂਡ ‘ਚ ਲਿਆਂਦਾ ਜਾਵੇਗਾ। ਇੱਥੇ ਆਮ ਜਨਤਾ ਸ੍ਰੀ ਕੁਮਾਰ ਨੂੰ ਸ਼ਰਧਾਂਜਲੀਆਂ ਭੇਂਟ ਕਰੇਗੀ। ਸ੍ਰੀ ਕੁਮਾਰ ਦੇ ਅੰਤਿਮ ਸਸਕਾਰ ‘ਚ ਉੱਪ ਰਾਸ਼ਟਰਪਤੀ ਟੈੱਮ ਵੈਂਕੱਈਆ ਨਾਇਡੂ, ਲੋਕ ਸਭਾ ਪ੍ਰਧਾਨ ਸੁਮਿੱਤਰਾ ਮਹਾਜਨ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸਮੇਤ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਰਾਤ ਆਪਣੇ ਸਹਿਯੋਗੀ ਨੂੰ ਫੁੱਲਾਂ ਦਾ ਚੱਕਰ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਨੂੰ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Today, Anant Kumar, Funeral

ਪ੍ਰਸਿੱਧ ਖਬਰਾਂ

To Top