ਟੋਕੀਓ ਓਲੰਪਿਕ : ਭਾਰਤੀ ਮਹਿਲਾ ਹਾਕੀ ਟੀਮ ਨੇ ਦੱਖਣੀ ਅਫ਼ਰੀਕਾ ਨੂੰ 4-3 ਨਾਲ ਹਰਾਇਆ

0
144

ਕੁਆਰਟਰ ਫਾਈਨਲ ਪਹੁੰਚਣ ਦੀਆਂ ਉਮੀਦਾਂ ਬਰਕਰਾਰ

ਟੋਕੀਓ (ਏਜੰਸੀ) । ਵੰਦਨਾ ਕਟਾਰੀਆ ਦੀ ਸ਼ਾਨਦਾਰ ਹੈਟ੍ਰਿਕ ਦੇ ਦਮ ’ਤੇ ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਨਿੱਚਰਵਾਰ ਨੂੰ ਖੇਡੇ ਗਏ ਆਪਣੇ ਅੰਤਿਮ ਗਰੁੱਪ ਮੈਚ ’ਚ ਦੱਖਣੀ ਅਫ਼ਰੀਕਾ ਨੂੰ 4-3 ਨਾਲ ਹਰਾ ਕੇ ਨਾਕਆਊਟ ’ਚ ਪਹੁੰਚਣ ਦੀਆਂ ਉਮੀਦਆਂ ਕਾਇਮ ਰੱਖੀਆਂ। ਭਾਰਤੀ ਖਿਡਾਰਨ ਵੰਦਨਾ ਨੇ ਚੌਥੇ, 17ਵੇਂ ਤੇ 49ਵੇਂ ਮਿੰਟ ’ਚ ਗੋਲੇ ਕੀਤੇ ਭਾਰਤ ਦੇ ਲਈ ਚੌਥਾ ਗੋਲ ਨੇਹਾ ਨੇ 32ਵੇਂ ਮਿੰਟ ’ਚ ਕੀਤਾ ਗਰੁੱਪ ਏ ’ਚ ਦੱਖਣੀ ਅਫ਼ਰੀਕਾ ਦੀ ਇਹ ਲਗਾਤਾਰ ਪੰਜਵੀਂ ਹਾਰ ਹੈ ਭਾਰਤ ਨੂੰ ਪੰਜ ਮੈਚਾਂ ’ਚ ਦੂਜੀ ਜਿੱਤ ਮਿਲੀ ਹੈ ਸ਼ੁਰੂਆਤੀ ਤਿੰਨੇ ਮੁਕਾਬਲੇ ਗੁਆਉਣ ਤੋਂ ਬਾਅਦ ਭਾਰਤ ਨੇ ਦੋ ਮੈਚ ਜਿੱਤੇ ਹਨ।

ਹੁਣ ਭਾਰਤ ਨੂੰ ਬ੍ਰਿਟੇਨ ਤੇ ਆਇਰਲੈਂਡ ਦਰਮਿਆਨ ਹੋਣ ਵਾਲੇ ਮੁਕਾਬਲੇ ਦੀ ਉਡੀਕ ਹੈ ਬ੍ਰਿਟੇਨ ਦੇ ਹੱਥੋਂ ਆਇਰਲੈਂਡ ਦੀ ਹਾਰ ਭਾਰਤ ਨੂੰ ਅੱਗੇ ਲੈ ਜਾਵੇਗੀ ਤੇ ਜੇਕਰ ਆਇਰਲੈਂਡ ਜਿੱਤ ਜਾਂਦਾ ਹੈ ਤਾਂ ਭਾਰਤ ਬਾਹਰ ਹੋ ਜਾਵੇਗਾ, ਕਿਉਂਕਿ ਉਦੋਂ ਆਇਰਲੈਂਡ ਅੰਕਾਂ ਦੇ ਮਾਮਲੇ ’ਚ ਭਾਰਤ ਦੀ ਬਰਾਬਰੀ ’ਤੇ ਆ ਜਾਵੇਗਾ ਤੇ ਗੋਲ ਡਿਫਰੇਂਸ ਦੇ ਮਾਮਲੇ ’ਚ ਅੱਗੇ ਨਿਕਲ ਜਾਵੇਗਾ ਹਰ ਇੱਕ ਗਰੁੱਪ ’ਚੋਂ ਚਾਰ-ਚਾਰ ਟੀਮਾਂ ਨੂੰ ਨਾਕਆਊਟ ’ਚ ਜਾਣਾ ਹੈ ਹਾਲੇ ਭਾਰਤ ਦੇ ਪੰਜ ਮੈਚਾਂ ਤੋਂ ਛੇ ਅੰਕ ਹਨ ਉਸ ਦਾ ਗੋਲ ਅੰਤਰ-7 ਹੈ ਇਸ ਗਰੁੱਪ ਤੋਂ ਅਸਟਰੇਲੀਆ, ਜਰਮਨੀ ਤੇ ਬ੍ਰਿਟੇਨ ਪਹਿਲਾਂ ਹੀ ਨਾਕਆਊਟ ’ਚ ਪਹੁੰਚ ਚੁੱਕੀਆਂ ਹਨ ਇੱਕ ਸਥਾਨ ਬਚਿਆ ਹੈ, ਜਿਸ ਦੇ ਲਈ ਭਾਰਤ ਤੇ ਆਇਰਲੈਂਡ ਵਿਚਾਲੇ ਮੁਕਾਬਲਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ