ਕੱਲ੍ਹ ਦੇਸ਼-ਵਿਦੇਸ਼ ‘ਚ ਡੇਰਾ ਸ਼ਰਧਾਲੂ ਗਰਮ ਕੱਪੜੇ, ਕੰਬਲ ਵੰਡਣਗੇ, ਤਿਆਰੀਆਂ ਮੁਕੰਮਲ

Welfare Work Sachkahoon

ਕੱਲ੍ਹ ਦੇਸ਼-ਵਿਦੇਸ਼ ‘ਚ ਡੇਰਾ ਸ਼ਰਧਾਲੂ ਗਰਮ ਕੱਪੜੇ, ਕੰਬਲ ਵੰਡਣਗੇ, ਤਿਆਰੀਆਂ ਮੁਕੰਮਲ

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੇ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ਵਿੱਚ ਕੱਲ੍ਹ ਐਤਵਾਰ ਨੂੰ ਦੇਸ਼-ਵਿਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਬਲਾਕਾਂ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵੱਲੋਂ ਵੱਡੀ ਗਿਣਤੀ ਵਿੱਚ ਲੋੜਵੰਦਾਂ ਦੀ ਮੱਦਦ ਕੀਤੀ ਜਾਵੇਗੀ। 135 ਮਾਨਵਤਾ ਭਲਾਈ ਕੰਮਾ ਤਹਿਤ ਡੇਰਾ ਸ਼ਰਧਾਲੂਆਂ ਦੁਆਰਾ ਸੜਕਾਂ, ਝੁੱਗੀਆਂ-ਝੋਪੜੀਆਂ ਵਿੱਚ ਸਰਦੀ ਦੀ ਠੰਡ ਤੋਂ ਕੰਬ ਰਹੇ ਲੋੜਵੰਦਾਂ ਨੂੰ ਡੇਰੇ ਦੇ ਸ਼ਰਧਾਲੂਆਂ ਵੱਲੋਂ ਗਰਮ ਕੰਬਲ, ਕੱਪੜੇ, ਜੁਰਾਬਾਂ ਅਤੇ ਜੁੱਤੀਆਂ ਆਦਿ ਵੰਡੀਆਂ ਜਾਣਗੀਆਂ। ਇਸ ਲਈ ਸਾਰੇ ਬਲਾਕਾਂ ਵਿੱਚ ਸੇਵਾਦਾਰਾਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਦੱਸ ਦੇਈਏ ਕਿ 23 ਸਤੰਬਰ 1990 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੀ ਗੁਰਗੱਦੀ ਸਤਿਕਾਰਯੋਗ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸੌਂਪੀ ਸੀ, 13 ਦਸੰਬਰ 1991 ਨੂੰ ਚੋਲਾ ਬਦਲ ਲਿਆ ਅਤੇ ਅਨਾਮੀ ਜਾ ਸਮਾਏ। ਇਸ ਦੇ ਨਾਲ ਹੀ ਡੇਰਾ ਸੱਚਾ ਸੌਦਾ ਵੱਲੋਂ ਹਰ ਸਾਲ 12 ਤੋਂ 15 ਦਸੰਬਰ ਤੱਕ ਯਾਦ-ਏ-ਮੁਰਸ਼ਦ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਮੁਫਤ ਅੱਖਾਂ ਦਾ ਕੈਂਪ ਲਾ ਕੇ ਹਨੇਰੀਆਂ ਜ਼ਿੰਦਗੀਆਂ ਨੂੰ ਰੌਸ਼ਨੀ ਦੇਣ ਦਾ ਕੰਮ ਕੀਤਾ ਜਾਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ