ਲੁਧਿਆਣਾ ਫੈਕਟਰੀ ‘ਚ ਜ਼ਹਿਰੀਲੀ ਗੈਸ ਲੀਕ, 5 ਮਜ਼ਦੂਰ ਬੇਹੋਸ਼

Gas Leak

ਵਾਲਵ ਫਟਣ ਕਾਰਨ ਵਾਪਰਿਆ ਹਾਦਸਾ (Gas Leak)

(ਸੱਚ ਕਹੂੰ ਨਿਊਜ਼) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੇ ਗਿਆਸਪੁਰਾ ਵਿੱਚ ਵੈਲਟੇਕ ਗੈਸ ਫੈਕਟਰੀ ਵਿੱਚ ਗੈਸ ਲੀਕ (Gas Leak) ਹੋਣ ਕਾਰਨ ਪੰਜ ਮਜ਼ਦੂਰ ਬੇਹੋਸ਼ ਹੋ ਗਏ ਜਿਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਗੈਸ ਫੈਕਟਰੀ ’ਚ ਹਾਦਸਾ ਵਾਲਵ ਫਟਣ ਕਾਰਨ ਵਾਪਰਿਆ ਹੈ। ਜਿਵੇਂ ਹੀ ਵਾਲਵ ਫੱਟਿਆ ਤਾਂ ਗੈਸ ਦੂਰ-ਦੂਰ ਤੱਕ ਫੈਲ ਗਈ ਤੇ ਨਾਲ ਲੱਗਦੀ ਫੈਕਟਰੀ ’ਚ ਕੰਮ ਕਰਦੇ ਮਜ਼ਦੂਰ ਇਸ ਦੀ ਲਪੇਟ ’ਚ ਗਏ।

ਹਾਦਸਾ ਸਵੇਰੇ ਕਰੀਬ 8 ਵਜੇ ਵਾਪਰਿਆ। ਹਾਦਸੇ ਦੇ ਸਮੇਂ ਫੈਕਟਰੀ ਵਿੱਚ ਦੋ ਮਜ਼ਦੂਰ ਮੌਜੂਦ ਸਨ, ਜੋ ਵਾਲਵ ਫਟਦੇ ਹੀ ਬਾਹਰ ਆ ਗਏ। ਇਸ ਤੋਂ ਬਾਅਦ ਗੈਸ ਪੂਰੀ ਤਰ੍ਹਾਂ ਹਵਾ ਵਿੱਚ ਫੈਲ ਗਈ ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ। ਵਾਲਵ ਬਦਲਣ ਵਾਲਾ ਸੀ ਜਾਂ ਜ਼ਿਆਦਾ ਪ੍ਰੈਸ਼ਰ ਕਾਰਨ ਫਟ ਗਿਆ, ਇਹ ਜਾਂਚ ਤੋਂ ਬਾਅਦ ਪਤਾ ਲੱਗੇਗਾ। ਇਸ ਦੇ ਨਾਲ ਹੀ ਪੁਲਿਸ ਨੇ ਘਟਨਾ ਵਾਲੀ ਥਾਂ ਦੀ ਡਰੋਨ ਦੀ ਮਦਦ ਨਾਲ ਵੀਡੀਓਗ੍ਰਾਫੀ ਵੀ ਕਰਵਾਈ ਹੈ। ਪੁਲਿਸ ਹਰ ਐਂਗਲ ਤੋਂ ਘਟਨਾ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ ’ਚ ਗੈਂਗਸਟਰ ਗ੍ਰਿਫ਼ਤਾਰ, ਹਥਿਆਰ ਵੀ ਬਰਾਮਦ

ਐਨਡੀਆਰਐਫ ਦੀ ਟੀਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੀ ਫੈਕਟਰੀ ਪਹੁੰਚ ਗਿਆ। ਬੇਹੋਸ਼ ਹੋਏ ਮਜ਼ਦੂਰਾਂ ਦੀ ਪਛਾਣ ਦਿਨੇਸ਼, ਐਮਡੀ ਸਾਜਯਾਨ, ਕੁੰਦਰ ਕੁਮਾਰ, ਸੰਨੀ ਅਤੇ ਦਾਹੋਰ ਰਾਏ ਵਜੋਂ ਹੋਈ ਹੈ। ਪੀੜਤਾਂ ਨੇ ਦੱਸਿਆ ਕਿ ਗੈਸ ਲੀਕ ਹੋਣ ਕਾਰਨ ਗਲਾ ਪੂਰੀ ਤਰ੍ਹਾਂ ਸੁੱਕਣ ਲੱਗ ਪਿਆ ਅਤੇ ਲੱਗਦਾ ਸੀ ਕਿ ਸਾਹ ਰੁਕ ਗਿਆ ਹੈ। ਕਿਸੇ ਤਰ੍ਹਾਂ ਉਸ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਉਸ ਦੇ ਸਾਥੀ ਉਸ ਨੂੰ ਹਸਪਤਾਲ ਲੈ ਗਏ। ਪੀੜਤਾਂ ਅਨੁਸਾਰ ਐਂਬੂਲੈਂਸ ਨੂੰ ਵੀ ਬੁਲਾਇਆ ਗਿਆ ਪਰ ਕੋਈ ਵੀ ਐਂਬੂਲੈਂਸ ਮੌਕੇ ‘ਤੇ ਨਹੀਂ ਪਹੁੰਚੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here