ਪਰਾਲੀ ਦੀਆਂ ਗੱਠਾਂ ਨਾਲ ਭਰੇ ਚਾਰ ਟਰੈਕਟਰ ਤੇ ਟਰਾਲੀਆਂ ਅੱਗ ਲੱਗਣ ਨਾਲ ਸੜ ਕੇ ਸੁਆਹ

0
Tractors, Bales, Trolley, Burn Ash

ਗੋਨਿਆਣਾ (ਜਗਤਾਰ ਜੱਗਾ) ਪਿੰਡ ਜੀਦਾ ਵਿਖੇ ਬਣਾਏ ਗਏ ਪਰਾਲੀ ਡੰਪ ਵਿੱਚ ਰਾਤ ਕਰੀਬ ਡੇਢ ਵਜੇ ਪਰਾਲੀ ਦੀਆਂ ਗੱਠਾਂ ਨਾਲ ਭਰੇ ਚਾਰ ਟਰੈਕਟਰ ‘ਤੇ ਟਰਾਲੀਆਂ ਅਚਾਨਕ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਣ ਦਾ ਪਤਾ ਲੱਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਰਾਤ ਲਗਭਗ ਡੇਢ ਵਜੇ ਦੇ ਕਰੀਬ ਇੱਕ ਟਰੈਕਟਰ ਮਗਰ ਪਾਏ ਟਰਾਲੇ, ਜਿਸ ਵਿੱਚ ਪਰਾਲੀ ਦੀਆਂ ਗੱਠਾਂ ਭਰੀਆਂ ਹੋਈਆਂ ਸਨ, ‘ਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਨਜ਼ਰ ਆਈਆਂ ਤੇ ਦੇਖਦਿਆਂ ਹੀ ਦੇਖਦਿਆਂ ਅੱਗ ਭੜਕ ਗਈ ਅਤੇ ਇਸ ਨਾਲ ਖੜ੍ਹੇ ਚਾਰ ਹੋਰ ਟਰੈਕਟਰ ਟਰਾਲੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਟਰੈਕਟਰ-ਟਰਾਲੀਆਂ ਦੇ ਕੋਲ ਸੁੱਤੇ ਪਏ ਡਰਾਈਵਰ ਅਤੇ ਉਨ੍ਹਾਂ ਦੇ ਸਹਾਇਕਾਂ ਵੱਲੋਂ ਮੁਸਤੈਦੀ ਤੋਂ ਕੰਮ ਲੈਂਦਿਆਂ ਟਰੈਕਟਰਾਂ ਨੂੰ ਭਜਾ ਕੇ ਪਾਸੇ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਇਸ ਮੁਸਤੈਦੀ ਨਾਲ ਡੰਪ ਵਿੱਚ ਪਈ ਕਾਫੀ ਟਨ ਪਰਾਲੀ ਵਿੱਚ ਅੱਗ ਫੈਲਣ ਤੋਂ ਬਚ ਗਈ । ਅੱਗ ਲੱਗਣ ਦੇ ਤਕਰੀਬਨ ਚਾਲੀ ਮਿੰਟਾਂ ਬਾਅਦ ਬਠਿੰਡਾ ਅਤੇ ਫ਼ਰੀਦਕੋਟ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ , ਜਿਸ ਕਰਕੇ ਅੱਗ ਨੂੰ ਮੌਕੇ ‘ਤੇ ਕੰਟਰੋਲ ਕਰ ਲਿਆ ਗਿਆ । ਦੱਸਣਾ ਬਣਦਾ ਹੈ ਕਿ ਜੇਕਰ ਡਰਾਈਵਰ ਮੁਸਤੈਦੀ ਤੋਂ ਕੰਮ ਨਾ ਲੈਂਦੇ ਤਾਂ ਬਹੁਤ ਵੱਡੀ ਘਟਨਾ ਵਾਪਰ ਸਕਦੀ ਸੀ ਕਿਉਂਕਿ ਡੰਪ ਦੇ ਬਿਲਕੁਲ ਨਾਲ ਹੀ ਸਪੋਰਟਕਿੰਗ ਧਾਗਾ ਮਿੱਲ ਸਥਿੱਤ ਹੈ ਮੌਕੇ ‘ਤੇ ਮੌਜੂਦ ਡਰਾਈਵਰਾਂ ਦੇ ਟਰੈਕਟਰ ਮਾਲਕਾਂ ਨੇ ਸਬੰਧਿਤ ਕੰਪਨੀ ਪ੍ਰਤੀ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਪਰਾਲੀ ਇੱਕ ਜਲਨਸ਼ੀਲ ਪਦਾਰਥ ਹੋਣ ਕਰਕੇ ਜੱਦੋਂ ਇੱਥੇ ਇਨ੍ਹਾਂ ਵੱਡਾ ਸਟਾਕ ਪਰਾਲੀ ਦਾ ਇਕੱਠਾ ਕੀਤਾ ਗਿਆ ਹੈ ਤਾਂ ਕੰਪਨੀ ਨੂੰ ਚਾਹੀਦਾ ਹੈ ਕਿ ਪਾਣੀ ਦੇ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਮੌਕੇ ‘ਤੇ ਰਾਤ ਸਮੇਂ ਸੁਰੱਖਿਆ ਕਰਮਚਾਰੀ ਵੀ ਮੌਜ਼ੂਦ ਹੋਣੇ ਚਾਹੀਦੇ ਹਨ ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਨੇ ਕਿਸ਼ਤਾਂ ਉਪਰ ਟਰੈਕਟਰ ਲੈ ਕੇ ਆਏ ਸੀ ਪਰੰਤੂ ਜੇਕਰ ਉਨ੍ਹਾਂ ਨੂੰ ਸਰਕਾਰੀ ਪੱਧਰ ‘ਤੇ ਜਾਂ ਕੰਪਨੀ ਪੱਧਰ ‘ਤੇ ਕੋਈ ਮਾਲੀ ਮੱਦਦ ਨਾ ਮਿਲੀ ਤਾਂ ਉਹ ਬਿਲਕੁਲ ਹੀ ਤਬਾਹ ਹੋ ਕੇ ਰਹਿ ਜਾਣਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।