ਪੰਜਾਬ

ਲੁਟੇਰੇ ਗੋਲੀਬਾਰੀ ਕਰਕੇ ਵਪਾਰੀ ਤੋਂ 80 ਹਜਾਰ ਰੁਪਏ ਲੁੱਟਕੇ ਫਰਾਰ

Traders, Escaped, Looted, Valuables

ਬਠਿੰਡਾ। ਜਿਲ੍ਹਾ ਬਠਿੰਡਾ ਦੇ ਕਸਬਾ ਭਗਤਾ ਭਾਈ ‘ਚ ਅੱਜ ਦੋ ਲੁਟੇਰਿਆਂ ਨੇ ਫਾਇਰਿੰਗ ਕਰਕੇ ਇੱਕ ਵਪਾਰੀ ਤੋਂ 80 ਹਜਾਰ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ ਦਿਨ ਦਿਹਾੜੇ ਹੋਈ ਇਸ ਵਾਰਦਾਤ ਤੋਂ ਬਾਅਦ ਸ਼ਹਿਰ ਵਾਸੀਆਂ ‘ਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ ਪੁਲਿਸ ਨੇ ਕੇਸ ਦਰਜ ਕਰਕੇ ਲੁਟੇਰਿਆਂ ਦੀ ਤਲਾਸ਼ ‘ਚ ਜੁਟਣ ਦਾ ਦਾਅਵਾ ਕੀਤਾ ਹੈ ਵਾਰਦਾਤ ਦੀ ਸੂਚਨਾ ਮਿਲਦਿਆਂ ਥਾਣਾ ਦਿਆਲਪੁਰਾ ਭਾਈ ਪੁਲਿਸ ਮੌਕੇ ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸ.ਪੀ (ਡੀ)ਸਵਰਨ ਸਿੰਘ ਖੰਨਾ , ਡੀਐਸਪੀ ਫੂਲ ਗੁਰਪ੍ਰੀਤ ਸਿੰਘ ਅਤੇ ਸੀਆਈਏ ਸਟਾਫ ਟੂ ਦੇ ਇੰਚਾਰਜ ਸਬ ਇੰਸਪੈਕਟਰ ਤਰਜਿੰਦਰ ਸਿੰਘ ਵੀ ਮੌਕੇ ਤੇ ਪੁੱਜੇ ਅਤੇ ਸਥਿਤੀ ਦਾ ਜਾਇਜਾ ਲਿਆ
ਡੀਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ 10.30 ਵਜੇ ਪਲਾਈਵੁੱਡ ਦਾ ਕਾਰੋਬਾਰੀ ਰਜਿੰਦਰ ਕੁਮਾਰ ਪੁੱਤਰ ਮਥਰਾ ਦਾਸ ਵਾਸੀ ਭਗਤਾ ਭਾਈ ਐਚਡੀਐਫਸੀ ਦੀ ਭਗਤਾ ਭਾਈ ਬਰਾਂਚ ਵਿੱਚੋਂ 2 ਲੱਖ 80 ਹਜਾਰ ਰੁਪਏ ਕਢਵਾ ਕੇ ਆਪਣੀ ਦੁਕਾਨ ਤੇ ਆਇਆ ਸੀ ਇਸੇ ਦੌਰਾਨ ਜਦੋਂ ਉਹ ਦੁਕਾਨ ‘ਤੇ ਪੁੱਜਾ ਤਾਂ ਉਸ ਨੂੰ ਕਿਸੇ ਨੇ ਪਿੱਛੋਂ ਜੱਫਾ ਪਾ ਲਿਆ ਅਤੇ ਥੈਲਾ ਖੋਹਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਰਜਿੰਦਰ ਕੁਮਾਰ ਨੇ ਇਸ ਨੂੰ ਮਜਾਕ ਸਮਝਿਆ ਪਰ ਜਦੋਂ ਉਸ ਨੂੰ ਅਸਲੀਅਤ ਸਮਝ ਪਈ ਤਾਂ ਉਹ ਜੱਫਾ ਮਾਰਨ ਵਾਲੇ ਨੌਜਵਾਨ ਨਾਲ ਭਿੜ ਗਿਆ ਇਸ ਜੱਦੋਜਹਿਦ ‘ਚ ਲੁਟੇਰੇ ਦੇ ਦੂਸਰੇ ਸਾਥੀ ਨੇ ਗੋਲੀ ਚਲਾ ਦਿੱਤੀ ਅਤੇ ਪੈਸਿਆਂ ਵਾਲਾ ਬੈਗ ਖੋਹ ਕੇ ਕਾਰ ਰਾਹੀਂ ਫਰਾਰ ਹੋ ਗਏ ਗੋਲੀਆਂ ਚਲਾਉਣ ਕਾਰਨ ਕਿਸੇ ਮਾੜੀ ਘਟਨਾਂ ਵਾਪਰਨ ਤੋਂ ਬਚਾਅ ਰਿਹਾ ਪਰ ਲੋਕ ਇੱਕਦਮ ਖੌਫਜ਼ਦਾ ਹੋ ਗਏ ਪਤਾ ਲੱਗਿਆ ਹੈ ਕਿ ਕਾਰ ਦਾ ਇੱਕ ਲੜਕੇ ਨੇ ਪਿੱਛਾ ਵੀ ਕੀਤਾ ਪਰ ਸਫਲਤਾ ਨਹੀਂ ਮਿਲੀ ਵਪਾਰੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਸ ਨੇ ਦੋ ਲੱਖ ਰੁਪਿਆ ‘ਚੋਂ 2 ਹਜਾਰ ਰੁਪਏ ਦੀ ਗੁੱਟੀ ਜੇਬ੍ਹ ‘ਚ ਪਾ ਲਈ ਅਤੇ 80 ਹਜਾਰ ਰੁਪਏ ਦੀ ਰਾਸ਼ੀ ਥੈਲੇ ‘ਚ ਸੀ ਉਨ੍ਹਾਂ ਦੱਸਿਆ ਕਿ ਬਾਕੀ ਪੈਸਿਆਂ ਦੀ ਬੱਚਤ ਰਹੀ ਹੈ ਪੁਲਿਸ ਨੂੰ ਮੌਕੇ ਤੋਂ ਕੁਝ ਅਣਚੱਲੇ ਤੇ ਚੱਲੇ ਕਾਰਤੂਸ ਵੀ ਮਿਲੇ ਹਨ ਜਿੰਨ੍ਹਾਂ ਨੂੰ ਅਧਿਕਾਰੀਆਂ ਨੇ ਕਬਜੇ ‘ਚ ਲੈ ਲਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top