Breaking News

ਦੇਸੂ ਜੋਧਾਂ ‘ਚ ਤਸਕਰਾਂ ਵੱਲੋਂ ਕੁੱਟੇ ਪੁਲਿਸ ਮੁਲਾਜ਼ਮਾਂ ਦੀ ਸਥਿਤੀ ਸਦਮੇ ਵਾਲੀ

Trafficking, Policemen, Beaten, Smugglers , Desu

ਘਟਨਾ ਸਬੰਧੀ ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਵਾਇਰਲ

ਅਸ਼ੋਕ ਵਰਮਾ/ਬਠਿੰਡਾ। ਪੰਜਾਬ ਦੀ ਸਰਹੱਦ ਤੋਂ ਕਰੀਬ ਦੋ ਕਿੱਲੋਮੀਟਰ ਹਰਿਆਣਾ ਦੇ ਸਰਸਾ ਜ਼ਿਲ੍ਹੇ ਦੇ ਪਿੰਡ ਦੇਸੂ ਜੋਧਾ ‘ਚ ਪਿੰਡ ਵਾਸੀਆਂ ਤੇ ਸੀਆਈਏ ਸਟਾਫ ਵਨ ਦੀ ਟੀਮ ਦਰਮਿਆਨ ਹੋਏ ਟਕਰਾਅ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਲੋਕਾਂ ਵੱਲੋਂ ਘੜੀਸ ਘੜੀਸ ਕੇ ਕੁੱਟਣ ਤੇ ਇੱਕ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰਨ ਦੀ ਘਟਨਾ ਨੇ ਬਠਿੰਡਾ ਪੁਲਿਸ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ ਪਤਾ ਲੱਗਾ ਹੈ ਇਸ ਘਟਨਾ ‘ਚ ਜ਼ਖਮੀ ਹੋਏ ਪੁਲਿਸ ਮੁਲਾਜ਼ਮਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦੋਂਕਿ ਅਫਸਰ ਸਭ ਚੰਗਾ ਹੋਣ ਦੀ ਗੱਲ ਆਖ ਰਹੇ ਹਨ ।

ਅੱਜ ਸਵੇਰੇ ਸੀਆਈਏ ਸਟਾਫ ਦੀ ਸੱਤ ਮੈਂਬਰੀ ਪੁਲਿਸ ਪਾਰਟੀ ਨਸ਼ਾ ਤਸਕਰ ਕੁਲਵਿੰਦਰ ਸਿੰਘ ਉਰਫ ਕੰਤਾ ਨੂੰ ਗ੍ਰਿਫਤਾਰ ਕਰਨ ਗਈ ਸੀ, ਜਿਸ ਦੇ ਪੰਜਾਬ ਸੀਮਾ ‘ਤੇ ਹੋਣ ਦੀ ਸੂਹ ਪੁਲਿਸ ਰਿਮਾਂਡ ‘ਤੇ ਚੱਲ ਰਹੇ ਤਸਕਰ ਨੇ ਦਿੱਤੀ ਸੀ ਜਦੋਂ ਪੁਲਿਸ ਪਾਰਟੀ ਮੌਕੇ ‘ਤੇ ਪੁੱਜੀ ਤਾਂ ਨਸ਼ਾ ਤਸਕਰ ਕੰਤਾ ਫਰਾਰ ਹੋ ਗਿਆ ਪੁਲਿਸ ਪਾਰਟੀ ਨੇ ਉਸ ਦਾ ਪਿੱਛਾ ਕੀਤਾ ਤਾਂ ਉਹ ਪਿੰਡ ਦੇਸੂ ਜੋਧਾ ‘ਚ ਦਾਖਲ ਹੋ ਗਿਆ ਇਸ ਮੌਕੇ ਉਸ ਦੀ ਹਮਾਇਤ ‘ਚ ਆਏ ਕੁਝ ਪਿੰਡ ਵਾਸੀਆਂ ਨੇ ਅੱਜ ਸਵੇਰੇ ਪੁਲਿਸ ਟੀਮ ‘ਤੇ ਹੱਲਾ ਬੋਲ ਦਿੱਤਾ। ਇਸ ਘਟਨਾ ‘ਚ ਇੱਕ ਸਬ ਇੰਸਪੈਕਟਰ ਹਰਜੀਵਨ ਸਿੰਘ ਪੁਲਿਸ ਮੁਲਾਜਮ ਜਸਕਰਨ ਸਿੰਘ, ਗੁਰਤੇਜ ਸਿੰਘ, ਸੁਖਦੇਵ ਸਿੰਘ, ਹਰਮੀਤ ਸਿੰਘ ਅਤੇ ਗੋਲੀ ਲੱਗਣ ਨਾਲ ਗੰਭੀਰ ਰੂਪ ‘ਚ ਫੱਟੜ ਸਿਪਾਹੀ ਕੰਵਲਜੀਤ ਸਿੰਘ ਤੇ ਮਹਿਲਾ ਕਾਂਸਟੇਬਲ ਮਨਪ੍ਰੀਤ ਕੌਰ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਹਸਪਤਾਲ ‘ਚ ਜਖਮੀ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਤੇ ਪੁਲਿਸ ਅਧਿਕਾਰੀਆਂ ਤੋਂ ਸਿਵਾਏ ਕਿਸੇ ਨੂੰ ਵੀ ਅੰਦਰ ਦਾਖਲ ਹੋਣ ਦੀ ਮਨਾਹੀ ਕਰ ਦਿੱਤੀ ਗਈ ਹੈ
ਮੀਡੀਆ ਕਰਮੀਆ ਨੂੰ ਵੀ ਐਮਰਜੈਂਸੀ ਵਾਰਡ ਵਾਲੇ ਜਾਣ ਤੋਂ ਰੋਕ ਦਿੱਤਾ ਗਿਆ ਹੈ

 ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ. ਨਾਨਕ ਸਿੰਘ ਨੇ ਹਸਪਤਾਲ ‘ਚ ਕਰੀਬ ਤਿੰਨ ਘੰਟੇ ਬਿਤਾਏ ਤੇ ਮੁਲਾਜ਼ਮਾਂ ਦੇ ਇਲਾਜ ਦੀ ਦੇਖਰੇਖ ਕੀਤੀ ਜਦੋਂ ਉਹ ਬਾਹਰ ਆਏ ਤਾਂ ਚਿੰਤਾ ਦੀਆਂ ਲਕੀਰਾਂ ਉਨ੍ਹਾਂ ਦੇ ਚਿਹਰੇ ‘ਤੇ ਸਾਫ ਦਿਸ ਰਹੀਆਂ ਸਨ ਇਸੇ ਦੌਰਾਨ ਬਠਿੰਡਾ ਰੇਂਜ ਦੇ ਆਈਜੀ ਅਰੁਣ ਕੁਮਾਰ ਮਿੱਤਲ ਵੀ ਹਸਪਤਾਲ ਪੁੱਜੇ ਅਤੇ ਸਥਿਤੀ ਸਬੰਧੀ ਜਾਣਕਾਰੀ ਹਾਸਲ ਕੀਤੀ ਇਸ ਘਟਨਾ ਸਬੰਧੀ ਸੋਸ਼ਲ ਮੀਡੀਆ ‘ਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓਜ਼ ‘ਚ ਸਪੱਸ਼ਟ ਦਿਖਦਾ ਹੈ ਕਿ ਕਿਸ ਤਰ੍ਹਾਂ ਲੋਕ ਪੁਲਿਸ ਪਾਰਟੀ ‘ਤੇ ਭਾਰੂ ਪੈ ਗਏ ਤੇ ਪਿੰਡ ਵਾਸੀਆਂ ਨੇ ਪੁਲਿਸ ਦਾ ਬਚਾਓ ਕਰਨ ਦੀ ਥਾਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ ਭਾਵੇਂ ਅਧਿਕਾਰੀ ਇਸ ਮੁੱਦੇ ‘ਤੇ ਚੁੱਪ ਹਨ।

ਪਰ ਸੂਤਰ ਦੱਸਦੇ ਹਨ ਕਿ ਪੁਲਿਸ ਮੁਲਾਜਮਾਂ ਨੂੰ ਡੂੰਘਾ ਸਦਮਾ ਲੱਗਾ ਹੈ ਸੂਤਰਾਂ ਮੁਤਾਬਕ ਪੁਲਿਸ ਮੁਲਾਜਮਾਂ ਦੇ ਦਿਲੋ ਦਿਮਾਗ ‘ਤੇ ਇਸ ਘਟਨਾ ਦਾ ਖੌਫ ਛਾਇਆ ਹੋਇਆ ਹੈ ਖਾਸ ਤੌਰ ‘ਤੇ ਗੋਲੀ ਲੱਗਣ ਨਾਲ ਜ਼ਖਮੀ ਹੋਏ ਸਿਪਾਹੀ ਦੇ ਤਾਂ ਮੌਤ ਬਿਲਕੁਲ ਨੇੜਿਓਂ ਲੰਘੀ ਹੈ ਇਵੇਂ ਹੀ ਇੱਕ ਹੋਰ ਪੁਲਿਸ ਮੁਲਾਜ਼ਮਾਂ ਨੂੰ ਤਾਂ ਤਸਕਰ ਤੇ ਉਨ੍ਹਾਂ ਦੇ ਹਮਾਇਤੀ ਕਾਫੀ ਦੂਰ ਤੱਕ ਘੜੀਸ ਕੇ ਲੈ ਗਏ ਇਸ ਦੌਰਾਨ ਉਸ ਦੇ ਚਿਹਰੇ ‘ਤੇ ਠੁੱਢੇ ਮਾਰੇ ਗਏ ਤੇ ਡੰਡਿਆਂ ਨਾਲ ਕੁੱਟਮਾਰ ਵੀਡੀਓ ‘ਚ ਸਪੱਸ਼ਟ ਦਿਖਾਈ ਦਿੰਦੀ ਹੈ ਭਾਵੇਂ ਇਨ੍ਹਾਂ ਵੀਡੀਓਜ਼ ‘ਚ ਗੋਲੀਆਂ ਚਲਾ ਰਿਹਾ ਨੌਜਵਾਨ ਵੀ ਹੈ ਤੇ ਮਹਿਲਾਵਾਂ ਕਿਸੇ ਲੜਕੇ ਨੂੰ ਗੋਲੀ ਮਾਰਕੇ ਕਤਲ ਕਰਨ ਦੀ ਗੱਲ ਆਖ ਰਹੀਆਂ ਹਨ ਇਨ੍ਹਾਂ ਤੱਥਾਂ ‘ਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਪੁਲਿਸ ਤਫਤੀਸ਼ ‘ਚ ਹੀ ਸਾਹਮਣੇ ਆਵੇਗਾ ਪਰ ਇਸ ਤਰ੍ਹਾਂ ਕੁੱਟਮਾਰ ਦੇ ਤਾਜ਼ਾ ਮਾਮਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਤਸਕਰਾਂ ਨੂੰ ਚੁਣੌਤੀ ਦੇਣਾ ਅਸਾਨ ਰਾਹ ਨਹੀਂ ਰਿਹਾ ਹੈ।

ਪੁਲਿਸ ਮੁਲਾਜ਼ਮ ਖਤਰੇ ਤੋਂ ਬਾਹਰ: ਆਈਜੀ

ਬਠਿੰਡਾ ਰੇਂਜ ਦੇ ਆਈਜੀ ਅਰੁਣ ਕੁਮਾਰ ਮਿੱਤਲ ਦਾ ਕਹਿਣਾ ਸੀ ਕਿ ਸੀਆਈਏ ਸਟਾਫ ਦੀ ਟੀਮ ਪੰਜਾਬ ਦੀ ਹੱਦ ‘ਤੇ ਨਸ਼ਾ ਤਸਕਰ ਕੁਲਵਿੰਦਰ ਸਿੰਘ ਕੰਤਾ ਨੂੰ ਗ੍ਰਿਫਤਾਰ ਕਰਨ ਲਈ ਗਈ ਸੀ ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਦੇਖਦਿਆਂ ਤਸਕਰ ਫਰਾਰ ਹੋ ਗਿਆ, ਜਿਸ ਦਾ ਪਿੱਛਾ ਕਰਦਿਆਂ ਪੁਲਿਸ ਦੇਸੂ ਜੋਧਾਂ ਗਈ ਸੀ ਜਿੱਥੇ ਲੋਕਾਂ ਨੇ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ ਇਸ ਹਮਲੇ ‘ਚ ਪੁਲਿਸ ਪਾਰਟੀ ‘ਚ ਸ਼ਾਮਲ ਸੱਤ ਮੁਲਾਜ਼ਮ ਜ਼ਖਮੀ ਹੋ ਗਏ ਹਨ ਜਿਨ੍ਹਾਂ ‘ਚੋਂ ਛੇ ਦੀ ਹਾਲਤ ਖਤਰੇ ਤੋਂ ਪੂਰੀ ਤਰ੍ਹਾਂ ਬਾਹਰ ਹੈ ਗੋਲੀ ਲੱਗਣ ਕਾਰਨ ਸਿਪਾਹੀ ਕੰਵਲਜੀਤ ਸਿੰਘ ਨੂੰ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top