Breaking News

ਸਕੂਲ ਵੈਨ ਨਾਲ ਟਕਰਾਈ ਟ੍ਰੇਨ 13 ਬੱਚਿਆਂ ਦੀ ਦਰਦਨਾਕ ਮੌਤ

Tragic, Train, School, Van, 13 Children, Death

ਗਾਣੇ ਸੁਣਨ ਦੀ ਲਲਕ ਨੇ ਉਜਾੜੇ ਦਰਜਨਾਂ ਪਰਿਵਾਰ

ਹੈਡਫੋਨ ਲਾਏ ਡਰਾਈਵਰ ਨੂੰ ਨਹੀਂ ਸੁਣਾਈ ਦਿੱਤਾ ਟ੍ਰੇਨ ਦਾ ਹਾਰਨ

ਏਜੰਸੀ ਕੁਸ਼ੀਨਗਰ, 26 ਅਪਰੈਲ

ਗੱਡੀ ਚਲਾਉਂਦੇ ਸਮੇਂ ਹੈਡਫੋਨ ਲਾ ਕੇ ਗਾਣੇ ਸੁਣਨਾ ਇੰਨਾ ਦਰਦਨਾਕ ਵੀ ਹੋ ਸਕਦਾ ਹੈ ਸ਼ਾਇਦ ਕਿਸੇ ਨੂੰ ਅੰਦਾਜ਼ਾ ਨਹੀਂ ਹੋਵੇਗਾ। ਵੀਰਵਾਰ ਨੂੰ ਇੱਕ ਸਥਾਨਕ ਨਿੱਜੀ ਸਕੂਲ ਦੀ ਵੈਨ ਦਾ ਡਰਾਈਵਰ ਹੈਡਫੋਨ ਲਾ ਕੇ ਗਾਣੇ ਸੁਣਨ ‘ਚ ਇੰਨਾ ਲੀਨ ਹੋ ਗਿਆ ਕਿ ਖੁਸ਼ੀਨਗਰ ਦੇ ਵਿਸ਼ੁਨਪੁਰਾ ਥਾਣੇ ਦੇ ਦੁਦਹੀ ਮਨੁਖੀ ਰਹਿਤ ਫਾਟਕ ‘ਤੇ ਗੱਡੀ ਪਾਰ ਕਰਾਉਂਦੇ ਸਮੇਂ ਸਾਹਮਣੋਂ ਆਉਂਦੀ ਰੇਲ ਦੇ ਹਾਰਨ ਤੇ ਵੈਨ ‘ਚ ਮੌਜ਼ੂਦ ਬੱਚਿਆਂ ਦੇ ਰੌਲੇ ਨੂੰ ਨਹੀਂ ਸੁਣ ਸਕਿਆ। ਤੇਜ਼ ਗਤੀ ਦੀ ਟ੍ਰੇਨ ਨੇ ਸਕੂਲੀ ਵੈਨ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਕਾਰਨ ਡਰਾਈਵਰ ਸਮੇਤ 13 ਮਾਸੂਮ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top