ਦੇਸ਼

ਟਰਾਈ ਮੁਖੀ ਦਾ ਅਧਾਰ ਲੀਕ

Trai, Head, Adhaar, Leak

ਇੱਕ ਫਰਾਂਸੀਸੀ ਵਿਅਕਤੀ ਨੇ ਟਰਾਈ ਮੁਖੀ ਨਾਲ ਸਬੰਧਿਤ ਨਿੱਜੀ ਜਾਣਕਾਰੀ ਦਾ ਕੀਤਾ ਖੁਲਾਸਾ

ਏਜੰਸੀ, ਨਵੀਂ ਦਿੱਲੀ

ਭਾਰਤੀ ਦੂਰਸੰਚਾਰ ਨਿਯਾਮਕ ਅਥਾਰਟੀਕਰਨ ਭਾਵ ਟਰਾਈ ਦੇ ਮੁਖੀ ਆਰਐਸ ਸ਼ਰਮਾ ਨੇ ਟਵਿੱਟਰ ‘ਤੇ ਆਪਣਾ ਅਧਾਰ ਨੰਬਰ ਜਨਤਕ ਕਰਦਿਆਂ ਹੈਕਰਾਂ ਨੂੰ ਚੁਣੌਤੀ ਦਿੱਤੀ ਕਿ ਉਹ ਸਿਰਫ਼ ਇਸ ਜਾਣਕਾਰੀ ਦੇ ਅਧਾਰ ‘ਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਕੇ ਦਿਖਾਉਣ ਸੋਸ਼ਲ ਮੀਡੀਆ ਮੰਚ ‘ਤੇ ਉਨ੍ਹਾਂ ਦਾ ਇਹ ਟਵੀਟ ਤੁਰੰਤ ਟਰੇਂਡ ਕਰਨ ਲੱਗਾ ਤੇ ਇੱਕ ਹੈਕਰ ਨੇ ਦਿੱਤੀ ਗਈ ਸੂਚਨਾ ਦੀ ਵਰਤੋਂ ਕਰਕੇ ਉਨ੍ਹਾਂ ਦਾ ਨਿੱਜੀ ਮੋਬਾਇਲ ਫੋਨ ਨੰਬਰ ਸਮੇਤ ਕਈ ਸਾਰੀਆਂ ਜਾਣਕਾਰੀਆਂ ਕੱਢ ਕੇ ਇਸ ਨੂੰ ਜਨਤਕ ਕਰ ਦਿੱਤਾ

ਇੱਕ ਫਰਾਂਸੀਸੀ ਸੁਰੱਖਿਆ ਮਾਹਿਰ, ਜਿਸ ਨੇ ਟਵਿੱਟਰ ‘ਤੇ ਆਪਣਾ ਨਾਂਅ ਏਲੀਅਟ ਐਲਡਰਸਨ ਲਿਖ ਰੱਖਿਆ ਹੈ, ਨੇ ਸ਼ਰਮਾ ਦੇ ਅਧਾਰ ਨੰਬਰ ਦੀ ਵਰਤੋਂ ਕਰਦਿਆਂ ਉਨ੍ਹਾਂ ਦਾ ਨਿੱਜੀ ਪਤਾ, ਜਨਮ ਦਿਨ, ਫੋਨ ਨੰਬਰ ਸਮੇਤ ਕਈ ਸਾਰੀਆਂ ਜਾਣਕਾਰੀਆਂ ਨੂੰ ਲੱਭ ਲਿਆ ਇਸ ਦੇ ਰਾਹੀਂ ਏਲਡਰਸਨ ਨੇ ਟਰਾਈ ਦੇ ਚੇਅਰਮੈਨ ਨੂੰ ਦੱਸਿਆ ਕਿ ਅਧਾਰ ਨੰਬਰ ਜਨਤਕ ਕਰਨਾ ਕਿੰਨਾ ਜ਼ਿਆਦਾ ਖਤਰਨਾਕ ਹੈ

ਐਲਡਰਸਨ ਨੇ ਲਿਖਿਆ, ਤੁਹਾਨੂੰ ਇਸ ਅਧਾਰ ਨੰਬਰ ਰਾਹੀਂ ਲੋਕਾਂ ਨੂੰ ਆਪਣਾ ਨਿੱਜੀ ਪਤਾ, ਜਨਮ ਦਿਨ, ਫੋਨ ਨੰਬਰ ਵਰਗੀਆਂ ਕਈ ਜਾਣਕਾਰੀਆਂ ਮਿਲ ਗਈਆਂ ਹਨ ਮੈਂ ਇੱਥੇ ਰੁੱਕ ਜਾਂਦਾ ਹਾਂ ਉਮੀਦ ਕਰਦਾ ਹਾਂ ਕਿ ਤੁਸੀਂ ਸਮਝ ਜਾਓਗੇ ਕਿ ਅਧਾਰ ਨੰਬਰ ਨੂੰ ਜਨਤਕ ਕਰਨਾ ਸਹੀ ਨਹੀਂ ਹੈ ਐਲਡਰਸਨ ਤੋਂ ਇਲਾਵਾ ਕੁਝ ਹੋਰ ਵਿਅਕਤੀਆਂ ਨੇ ਵੀ ਸ਼ਰਮਾ ਦੇ ਅਧਾਰ ਨੰਬਰ ਦੀ ਵਰਤੋਂ ਕਰਦਿਆਂ ਉਨ੍ਹਾਂ ਨਾਲ ਜੁੜੀਆਂ ਜਾਣਕਾਰੀਆਂ ਜਨਤਕ ਕਰ ਦਿੱਤੀਆਂ ਅਧਾਰ ਨੰਬਰ ਟਵਿੱਟਰ ‘ਤੇ ਪਾਉਂਦਿਆਂ ਲਿਖਿਆ ਸੀ, ਹੁਣ ਮੈਂ ਤੁਹਾਨੂੰ ਇਹ ਚੁਣੌਤੀ ਦਿੰਦਾ ਹਾ ਕਿ ਤੁਸੀਂ ਕੋਈ ਠੋਸ ਉਦਾਹਰਨ ਦਿਓ ਕਿ ਤੁਸੀਂ ਕਿਸ ਤਰ੍ਹਾਂ ਮੈਨੂੰ ਨੁਕਸਾਨ ਪਹੁੰਚਾ ਸਕਦੇ ਹੋ

ਟਵਿੱਟਰ ‘ਤੇ ਅਧਾਰ ਨੰਬਰ ਪਾ ਕੇ ਦਿੱਤੀ ਸੀ ਚੁਣੌਤੀ, ਕੁਝ ਹੀ ਦੇਰ ‘ਚ ਹੈਕਰਾਂ ਨੇ ਨਿੱਜੀ ਜਾਣਕਾਰੀ ਕੱਢ ਕੇ ਕੀਤੀ ਲੀਕ

ਹਾਲਾਂਕਿ ਸ਼ਰਮਾ ਨੇ ਵਿਸ਼ੇ ‘ਤੇ ਜ਼ਿਆਦਾ ਕੁਝ ਕਹਿਣ ਤੋਂ ਨਾਂਹ ਕਰਦਿਆਂ ਕਿਹਾ, ਚੁਣੌਤੀ ਕੁਝ ਸਮੇਂ ਚੱਲਣ ਦਿਓ ਆਰਐਸ ਸ਼ਰਮਾ ਭਾਰਤੀ ਵਿਸ਼ੇਸ਼ ਪਛਾਣ ਅਥਾਰਟੀਕਰਨ (ਯੂਆਈਡੀਏਆਈ) ਦੇ ਜਨਰਲ ਡਾਇਰੈਕਟਰ ਵੀ ਰਹਿ ਚੁੱਕੇ ਹਨ ਤੇ  ਉਹ ਅਧਾਰ ਯੋਜਨਾ ਦੇ ਸਭ ਤੋਂ ਵੱਡੇ ਹਮਾਇਤੀਆਂ ‘ਚੋਂ ਇੱਕ ਮੰਨੇ ਜਾਂਦੇ ਹਨ ਉਨ੍ਹਾਂ ਦਾ ਹੁਣ ਵੀ ਕਹਿਣਾ ਹੈ ਕਿ ਇਹ ਵਿਸ਼ੇਸ਼  ਨੰਬਰ ਕਿਸੇ ਦੀ ਨਿੱਜਤਾ ਦੀ ਉਲੰਘਣਾ ਨਹੀਂ ਕਰਦਾ ਤੇ ਸਰਕਾਰ ਨੂੰ ਇਸ ਤਰ੍ਹਾਂ ਦੇ ਡੇਟਾਬੇਸ ਬਣਾਉਣ ਦਾ ਅਧਿਕਾਰ ਹੈ, ਤਾਂ ਕਿ  ਉਹ ਸਰਕਾਰੀ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਤਹਿਤ ਨਾਗਰਿਕਾਂ ਨੂੰ ਸਬਸਿਡੀ ਦੇ ਸਕੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

ਪ੍ਰਸਿੱਧ ਖਬਰਾਂ

To Top