ਲੇਖ

ਚੌਕਸੀ ਤਕਨੀਕ ਤੋਂ ਵਾਂਝੀ ਰੇਲ

Train, Deprived, Vigilante, Technology

ਪ੍ਰਮੋਦ ਭਾਰਗਵ

ਬਿਹਾਰ ‘ਚ ਸੀਮਾਂਚਲ ਐਕਸਪ੍ਰੱੈਸ ਦੇ ਨੌਂ ਡੱਬੇ ਪੱਟੜੀ ਤੋਂ ਉੱਤਰ ਗਏ ਇਹ ਹਾਦਸਾ ਵੈਸ਼ਾਲੀ ਜ਼ਿਲ੍ਹੇ ਦੇ ਸਹਿਦੇਈ ਬੁਜ਼ੁਰਗ ਰੇਲਵੇ ਸਟੇਸ਼ਨ ਕੋਲ ਹੋਇਆ ਇਸ ਵਿਚ ਸੱਤ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 24 ਜ਼ਖਮੀ ਹਨ ਇਹ ਰੇਲ ਜੋਗਬਨੀ ਤੋਂ ਅਨੰਦ ਵਿਹਾਰ ਦਿੱਲੀ ਆ ਰਹੀ ਸੀ ਰੇਲ ਮੰਤਰਾਲੇ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਹੁਣ ਤੱਕ ਛੋਟੇ-ਵੱਡੇ ਮਿਲਾ ਕੇ 350 ਤੋਂ ਵੀ ਜ਼ਿਆਦਾ ਰੇਲ ਹਾਦਸੇ ਹੋ ਚੁੱਕੇ ਹਨ ਹਾਲਾਂਕਿ ਰੇਲ ਮੰਤਰਾਲੇ ਨੇ ਹਾਦਸਿਆਂ ‘ਤੇ ਰੋਕ ਲਾਉਣ ਦੇ ਕਈ ਤਕਨੀਕੀ ਤੇ ਸੁਰੱਖਿਆ ਉਪਾਅ ਕੀਤੇ ਹਨ, ਪਰ ਕਾਰਗਰ ਨਤੀਜੇ ਨਹੀਂ ਨਿੱਕਲੇ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਹਾਦਸੇ ਰੋਕਣ ਲਈ ਮਿਸ਼ਨ ਜ਼ੀਰੋ ਐਕਸੀਡੈਂਟ ਅਭਿਆਨ ਵੀ ਸ਼ੁਰੂ ਕੀਤਾ ਹੋਇਆ ਸੀ, ਪਰ ਨਤੀਜੇ ਪ੍ਰਭਾਵਸ਼ਾਲੀ ਨਹੀਂ ਦਿਸੇ ਇਸ ਅਭਿਆਨ ਤਹਿਤ ਤੁਰੰਤ ਪੱਟੜੀ ਨਵੀਕਰਨ, ਅਲਟ੍ਰਾਸੋਨਿਕ ਰੇਲ ਪਛਾਣ ਪ੍ਰਣਾਲੀ ਤੇ ਮਨੁੱਖ ਰਹਿਤ ਰੇਲਵੇ ਕ੍ਰਾਸਿੰਗ ਖਤਮ ਕੀਤੇ ਜਾਣ ਦੇ ਦਾਅਵੇ ਕੀਤੇ ਸਨ ਪੀਊਸ਼ ਗੋਇਲ ਨੇ ਅੰਤਰਿਮ ਬਜਟ ‘ਚ ਦਾਅਵਾ ਕੀਤਾ ਹੈ ਕਿ ਹੁਣ ਮਨੁੱਖ ਰਹਿਤ ਸਾਰੇ ਫਾਟਕਾਂ ‘ਤੇ ਹੇਠਾਂ ਅਤੇ ਉੱਪਰੋਂ ਪੁਲ ਬਣਾ ਦਿੱਤੇ ਗਏ ਹਨ।

ਜ਼ਿਆਦਾਤਰ ਰੇਲ ਹਾਦਸੇ ਠੀਕ ਤਰ੍ਹਾਂ ਇੰਟਰਲਾਕਿੰਗ ਨਾ ਕੀਤੇ ਜਾਣੇ ਅਤੇ ਮਨੁੱਖ ਰਹਿਤ ਰੇਲਵੇ ਫਾਟਕ ‘ਤੇ ਹੁੰਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਕੇਂਦਰੀ ਸੱਤਾ ‘ਤੇ ਬੈਠਣ ਤੋਂ ਬਾਅਦ ਇਹ ਦਾਅਵੇ ਬਹੁਤ ਕੀਤੇ ਗਏ ਹਨ ਕਿ ਡਿਜ਼ੀਟਲ ਇੰਡੀਆ ਤੇ ਸਟਾਰਟਅੱਪ ਦੇ ਚਲਦੇ ਰੇਲਵੇ ਦੇ ਹਾਦਸਿਆਂ ‘ਚ ਕਮੀ ਆਵੇਗੀ ਇਸਰੋ ਨੇ ਪੁਲਾੜ ‘ਚ ਉਪਗ੍ਰਹਿ ਛੱਡਦੇ ਸਮੇਂ ਅਜਿਹੇ ਬਹੁਤ ਦਾਅਵੇ ਕੀਤੇ ਹਨ ਕਿ ਰੇਲਵੇ ਨੂੰ ਅਜਿਹੀ ਚੌਕਸੀ ਪ੍ਰਣਾਲੀ ਨਾਲ ਜੋੜ ਦਿੱਤਾ ਗਿਆ ਹੈ, ਜਿਸ ਨਾਲ ਮਨੁੱਖ ਰਹਿਤ ਫਾਟਕ ਤੋਂ ਰੇਲ ਦੇ ਗੁਜ਼ਰਦੇ ਸਮੇਂ ਜਾਂ ਠੀਕ ਤਰ੍ਹਾਂ ਇੰਟਰਲਾਕਿੰਗ ਨਾ ਹੋਣ ਦੇ ਸੰਕੇਤ ਮਿਲ ਜਾਣਗੇ ਨਤੀਜਨ ਰੇਲ ਚਾਲਕ ਤੇ ਫਾਟਕ ਪਾਰ ਕਰਨ ਵਾਲੇ ਯਾਤਰੀ ਸਾਵਧਾਨ ਹੋ ਜਾਣਗੇ ਪਰ ਇਸ ਤਰ੍ਹਾਂ ਦੇ ਇੱਕ ਤੋਂ ਬਾਅਦ ਇੱਕ ਰੇਲ ਹਾਦਸਿਆਂ ਦੇ ਸਾਹਮਣੇ ਆਉਣ ਨਾਲ ਇਹ ਸਾਫ ਹੋ ਗਿਆ ਹੈ ਕਿ ਆਧੁਨਿਕ ਕਹੀ ਜਾਣ ਵਾਲੀ ਡਿਜ਼ੀਟਲ ਤਕਨੀਕ ਨਾਲ ਹਾਦਸੇ ਦੇ ਖੇਤਰ ‘ਚ ਰੇਲਵੇ ਨੂੰ ਕੋਈ ਖਾਸ ਲਾਭ ਨਹੀਂ ਹੋਇਆ ਹੈ ਬਾਵਜ਼ੂਦ ਰੇਲਵੇ ਦੇ ਆਲ੍ਹਾ ਅਫ਼ਸਰ ਦਾਅਵਾ ਕਰ ਰਹੇ ਹਨ ਕਿ ਬੀਤੇ ਸਾਲ ‘ਚ ਛੋਟੇ-ਮੋਟੇ ਹਾਦਸਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਕੋਈ ਵੱਡਾ ਹਾਦਸਾ ਨਹੀਂ ਹੋਇਆ ਹੈ।

ਭਾਰਤੀ ਰੇਲ ਵਿਸ਼ਵ ਦਾ ਸਭ ਤੋਂ ਵੱਡਾ ਕਾਰੋਬਾਰੀ ਸੰਸਥਾਨ ਹੈ, ਪਰ ਇਸ ਢਾਂਚੇ ਨੂੰ ਕਿਸੇ ਵੀ ਪੱਧਰ ‘ਤੇ ਭਰੋਸੇਯੋਗ ਨਹੀਂ ਮੰਨਿਆ ਜਾਂਦਾ ਸਗੋਂ ਇਸਦੀ ਬਣਤਰ ਨੂੰ ਭਰੋਸੇਯੋਗ ਬਣਾਉਣ ਦੇ ਨਜ਼ਰੀਏ ਨਾਲ ਕੋਸ਼ਿਸ਼ਾਂ ਤੇਜ਼ ਜ਼ਰੂਰ ਹੁੰਦੀਆਂ ਦਿਸ ਰਹੀਆਂ ਹਨ, ਪਰ ਉਨ੍ਹਾਂ ਦੇ ਕਾਰਗਰ ਨਤੀਜੇ ਵੇਖਣ ‘ਚ ਨਹੀਂ ਆ ਰਹੇ ਹਨ ਇੱਕ ਪਾਸੇ ਤਾਂ ਸਹੂਲਤ ਭਰਪੂਰ ਤੇਜ਼ ਗਤੀ ਦੀ ਪ੍ਰੀਮੀਅਰ, ਟੇਲਗੋ ਬੁਲਟ ਤੇ ਭਾਰਤ ਟ੍ਰੇਨਾਂ ਨੂੰ ਪੱਟੜੀ ‘ਤੇ ਉਤਾਰਨ ਦੇ ਦਾਅਵੇ ਹੋ ਰਹੇ ਹਨ, ਦੂਜੇ ਪਾਸੇ ਹਾਦਸੇ ਵੀ ਵਧ ਰਹੇ ਹਨ ਜ਼ਿਆਦਾਤਰ ਹਾਦਸੇ ਰੇਲ ਕਰਮਚਾਰੀਆਂ ਦੀਆਂ ਗਲਤੀਆਂ ਤੇ ਲਾਪ੍ਰਵਾਹੀ ਦਾ ਨਤੀਜਾ ਹੁੰਦੇ ਹਨ ਹਰ ਹਾਦਸੇ ਤੋਂ ਬਾਅਦ ਸਬੰਧਿਤ ਕਰਮਚਾਰੀ ਦੀ ਮੁਅੱਤਲੀ ਦੀ ਖਬਰ ਤਾਂ ਆਉਂਦੀ ਹੈ, ਪਰ ਉਸ ਨੂੰ ਗਲਤੀ ਦੀ ਅਸਲ ‘ਚ ਸਜ਼ਾ ਕੀ ਮਿਲੀ ਇਸ ਦਾ ਪਤਾ ਨਹੀਂ ਲੱਗਦਾ ਜਾਂਚ ਦੀ ਖਾਨਾਪੂਰਤੀ ਤੋਂ ਬਾਅਦ ਦੋਸ਼ੀ ਕਰਮਚਾਰੀ ਦੀ ਉਸੇ ਹਾਲਤ ‘ਚ ਬਹਾਲੀ ਕਰ ਦਿੱਤੀ ਜਾਂਦੀ ਹੈ ਰੇਲਵੇ ਦਾ ਜਦੋਂ ਵੀ ਬਜਟ ਪਾਸ ਹੁੰਦਾ ਹੈ ਉਦੋਂ ਹਰੇਕ ਰੇਲ ਮੰਤਰੀ ਇਸ ਪਾਠ ਨੂੰ ਜ਼ਰੂਰ ਦੁਹਰਾਉਂਦਾ ਹੈ ਕਿ ਰੇਲ ਹਾਦਸਿਆਂ ਨੂੰ ਰੋਕਣ ਲਈ ਆਧੁਨਿਕ ਤਕਨੀਕ ਦਾ ਇਸਤੇਮਾਲ ਕੀਤਾ ਜਾਵੇਗਾ ਇਨ੍ਹਾਂ ਤਕਨੀਕਾਂ ਨੂੰ ਦਰਾਮਦ ਕਰਕੇ ਸਥਾਪਤ ਕਰਨ ਦੀ ਗੱਲ ਮਨਮੋਹਨ ਸਿੰਘ ਦੀ ਸਰਕਾਰ ਤੋਂ ਲੈ ਕੇ ਨਰਿੰਦਰ ਮੋਦੀ ਦੀ ਵਰਤਮਾਨ ਸਰਕਾਰ ਤੱਕ ਖੂਬ ਹੋਈ ਹੈ, ਪਰ ਹਾਦਸੇ ਲਗਾਤਾਰ ਜਾਰੀ ਹਨ ਇਸ ਤੋਂ ਪਤਾ ਲੱਗਦਾ ਹੈ ਕਿ ਚੌਕਸੀ ਤਕਨੀਕ ਦੇ ਖੇਤਰ ‘ਚ ਰੇਲਵੇ ‘ਚ ਕੋਈ ਬਹੁਤ ਜ਼ਿਆਦਾ ਵਿਕਾਸ ਨਹੀਂ ਹੋਇਆ ਹੈ ਜਦੋਂਕਿ ਬੁਲਟ ਅਤੇ ਟੇਲਗੋ ਟ੍ਰੇਨ ਪੱਟੜੀ ‘ਤੇ ਉਤਾਰਨ ਤੋਂ ਲੈ ਕੇ ਸਫਰ ਨੂੰ ਸ਼ਾਨੋ-ਸ਼ੌਕਤ ਨਾਲ ਜੋੜਨ ਦੀ ਗੱਲ ਖੂਬ ਹੋ ਰਹੀ ਹੈ ਗੁਣਵੱਤਾਪੂਰਨ ਭੋਜਨ ਅਤੇ ਫਲ-ਫਰੂਟ ਪਰੋਸਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਹਕੀਕਤ ਹੈ ਕਿ ਇਨ੍ਹਾਂ ਖੇਤਰਾਂ ‘ਚ ਵੀ ਸਥਿਤੀ ਸੰਤੋਸ਼ਜਨਕ ਨਹੀਂ ਹੈ ਹਾਲਾਂਕਿ ਇਸ ਨਾਤੇ ਦੋ ਪ੍ਰੋਜੈਕਟ ਸ਼ੁਰੂ ਹੋਏ ਇੱਕ ‘ਚ ਰੇਲਵੇ ਵਿਕਾਸ ਤੇ ਮਾਨਕ ਸੰਗਠਨ (ਆਰਡੀਐੱਸਓ) ਤੇ ਦੂਜੇ ‘ਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਮੱਦਦ ਲਈ ਗਈ ਸੀ।

ਇਸਰੋ ਨਾਲ ਸ਼ੁਰੂ ਕੀਤੇ ਗਏ ਪ੍ਰੋਜੈਕਟ ਅਧੀਨ ਇੱਕ ਅਜਿਹੀ ਚੌਕਸੀ ਸਰਵਿਸ ਸ਼ੁਰੂ ਕਰਨ ਦੀ ਤਜਵੀਜ਼ ਸੀ, ਜਿਸ ਤਹਿਤ ਮਨੁੱਖ ਰਹਿਤ ਕ੍ਰਾਸਿੰਗ ਦੇ ਚਾਰ ਕਿਮੀ. ਦੇ ਦਾਇਰੇ ‘ਚ ਆਉਣ ਵਾਲੇ ਸਾਰੇ ਵਾਹਨ-ਡਰਾਈਵਰਾਂ ਅਤੇ ਯਾਤਰੀਆਂ ਨੂੰ ਹੂਟਰ ਜ਼ਰੀਏ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਜਾਣੀ ਸੀ ਇਸ ‘ਚ ਇਸਰੋ ਨੇ ਉਪਗ੍ਰਹਿ ਦੀ ਸਹਾਇਤਾ ਨਾਲ ਰੇਲਾਂ ਦੇ ਅਸਲੀ ਸਮੇਂ ਦੇ ਅਧਾਰ ‘ਤੇ ਟ੍ਰੈਕ ਕਰਨ ਦੇ ਇੰਤਜ਼ਾਮ ਕਰਨੇ ਸਨ ਇਸ ‘ਚ ਚਿੱਪ ਅਧਾਰਿਤ ਇੱਕ ਯੰਤਰ ਰੇਲਾਂ ‘ਚ ਤੇ ਇੱਕ ਕ੍ਰਾਸਿੰਗ ਗੇਟ ‘ਤੇ ਲਾਇਆ ਜਾਣਾ ਸੀ ਜੇਕਰ ਅਜਿਹਾ ਸੰਭਵ ਹੋ ਜਾਂਦਾ ਹੈ ਤਾਂ ਉਮੀਦ ਇਹ ਸੀ ਕਿ ਜਿਵੇਂ ਹੀ ਰੇਲ ਕ੍ਰਾਸਿੰਗ ਦੇ 4 ਕਿਮੀ. ਦੇ ਦਾਇਰੇ ‘ਚ ਆਵੇਗੀ ਤਾਂ ਖੁਦ ਫਾਟਕ ‘ਤੇ ਲੱਗਾ ਹੂਟਰ ਵੱਜ ਜਾਵੇਗਾ ਰੇਲ ਦੇ 500 ਮੀਟਰ ਦੀ ਦੂਰੀ ਤੱਕ ਆਉਂਦੇ-ਆਉਂਦੇ ਹੂਟਰ ਦੀ ਅਵਾਜ਼ ਹੌਲੀ-ਹੌਲੀ ਤੇਜ਼ ਹੁੰਦੀ ਜਾਵੇਗੀ ਅਤੇ ਰੇਲ ਦੇ ਗੁਜ਼ਰਦੇ ਹੀ ਹੂਟਰ ਬੰਦ ਹੋ ਜਾਵੇਗਾ ਰੇਲਵੇ ਨੇ ਪੰਜ ਪਾਇਲਟ ਪ੍ਰੋਜੈਕਟਾਂ ਤਹਿਤ ਪੰਜ ਮਨੁੱਖ ਰਹਿਤ ਰਸਤਿਆਂ ਤੇ ਪੰਜ ਰੇਲਾਂ ‘ਚ ਇਹ ਯੰਤਰ ਲਾਏ ਵੀ, ਪਰ ਜਦੋਂ ਇਨ੍ਹਾਂ ਦਾ ਟਰਾਇਲ ਲਿਆ ਗਿਆ ਤਾਂ ਉਹ ਵੱਜੇ ਹੀ ਨਹੀਂ ਇਸ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਨਵੇਂ ਰਿਸਰਚ ਕਰਕੇ, ਨਵੀਂ ਤਕਨੀਕ ਨਾਲ ਜੋੜਨ ਲਈ ਫਿਲਹਾਲ ਰੱਦ ਕਰ ਦਿੱਤਾ ਹੈ ਇਸ ਪ੍ਰੋਜੈਕਟ ‘ਚ ਇਸਰੋ ਨੇ ਆਪਣੇ ਸੱਤ ਉਪਗ੍ਰਹਾਂ ਵਾਲੇ ਰੀਜ਼ਨਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ ਦਾ ਇਸਤੇਮਾਲ ਕੀਤਾ ਸੀ ਪਰ ਸੱਤ ਉਪਗ੍ਰਹਾਂ ਨਾਲ ਜੁੜੇ ਰਹਿਣ ਦੇ ਬਾਵਜ਼ੂਦ ਇਹ ਚੌਕਸੀ ਪ੍ਰਣਾਲੀ ਨਾਕਾਮ ਰਹੀ ਇਸ ਦੇ ਨਾਲ ਹੀ ਰੇਲਵੇ ਨੇ ਆਰਡੀਐੱਸਓ ਨੂੰ ਐੱਸਐੱਮਐੱਸ ਅਧਾਰਿਤ ਚੌਕਸੀ ਪ੍ਰਣਾਲੀ (ਐਡਵਾਂਸ ਵਾਰਨਿੰਗ ਸਿਸਟਮ) ਵਿਕਸਿਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ ਇਸ ਪ੍ਰਣਾਲੀ ਨੂੰ ਰੇਡੀਓ ਫ਼੍ਰਿਕਵੈਂਸੀ ਐਂਟੀਨਾ ‘ਚ ਕ੍ਰਾਸਿੰਗ ਦੇ ਨੇੜੇ-ਤੇੜੇ ਦੇ ਇੱਕ ਕਿਮੀ. ਦੇ ਦਾਇਰੇ ‘ਚ ਸਾਰੇ ਵਾਹਨ ਡਰਾਈਵਰਾਂ ਤੇ ਯਾਤਰੀਆਂ ਦੇ ਮੋਬਾਇਲ ‘ਤੇ ਐੱਸਐੱਮਐੱਸ ਭੇਜ ਕੇ ਅੱਗੇ ਆਉਣ ਵਾਲੀ ਕ੍ਰਾਸਿੰਗ ਤੇ ਰੇਲ ਬਾਰੇ ਸਾਵਧਾਨ ਕੀਤਾ ਜਾਣਾ ਸੀ ਇਸ ‘ਚ ਜਿਵੇਂ-ਜਿਵੇਂ ਵਾਹਨ ਕ੍ਰਾਸਿੰਗ ਦੇ ਨਜ਼ਦੀਕ ਪਹੁੰਚਦਾ, ਉਸ ਤੋਂ ਪਹਿਲਾਂ ਕਈ ਐੱਸਐੱਮਐੱਸ ਤੇ ਫਿਰ ਬਲਿੰਕਰ ਤੇ ਫਿਰ ਆਖਰ ‘ਚ ਹੂਟਰ ਰਾਹੀਂ ਵਾਹਨ ਡਰਾਈਵਰਾਂ ਨੂੰ ਸਾਵਧਾਨ ਕਰਨ ਦੀ ਵਿਵਸਥਾ ਸੀ ਨਾਲ ਹੀ ਰੇਲ ਡਰਾਈਵਰ ਨੂੰ ਵੀ ਫਾਟਕ ਬਾਰੇ ਸੂਚਨਾ ਦੇਣ ਦੀ ਤਜ਼ਵੀਜ ਸੀ, ਪਰ ਜਦੋਂ ਇਸ ਤਕਨੀਕ ਦਾ ਅਭਿਆਸ ਕੀਤਾ ਗਿਆ ਤਾਂ ਇਹ ਨਤੀਜੇ ‘ਚ ਖਰੀ ਨਹੀਂ ਉੱਤਰੀ।

ਹੁਣ ਮਨੁੱਖ ਰਹਿਤ ਫਾਟਕ ਖਤਮ ਕਰ ਦਿੱਤੇ ਗਏ ਹਨ, ਅਜਿਹਾ ਦਾਅਵਾ ਪੀਊਸ਼ ਗੋਇਲ ਨੇ ਬਜਟ ਭਾਸ਼ਣ ‘ਚ ਕੀਤਾ ਹੈ 2016 ‘ਚ ਜਿੱਥੇ 314 ਰੇਲ ਹਾਦਸੇ ਹੋਏ ਤੇ 192 ਲੋਕ ਮਾਰੇ ਗਏ, ਉੱਥੇ 2017 ‘ਚ 187 ਰੇਲ ਹਾਦਸੇ ਹੋਏ ਤੇ 97 ਲੋਕ ਮਾਰੇ ਗਏ 2018 ਸਤੰਬਰ ਤੱਕ 16 ਰੇਲ ਹਾਦਸਿਆਂ ‘ਚ 18 ਲੋਕਾਂ ਦੀ ਜਾਨ ਗਈ ਹੈ ਹਰਚੰਦਰਪੁਰ ਹਾਦਸੇ ਤੋਂ ਬਾਦ ਰੇਲ ਕਰਮਚਾਰੀ ਸੰਗਠਨਾਂ ਨੇ ਦਾਅਵਾ ਕੀਤਾ ਹੈ ਕਿ ਇਹ ਹਾਦਸੇ ਰੇਲ ਕਰਮਚਾਰੀਆਂ ਦੀ ਕਮੀ ਦੀ ਵਜ੍ਹਾ ਨਾਲ ਹੋ ਰਹੇ ਹਨ ਵਰਤਮਾਨ ‘ਚ 1.42 ਲੱਖ ਕਰਮਚਾਰੀਆਂ ਦੀ ਕਮੀ ਹੈ ਹਾਲਾਂਕਿ ਰੇਲਵੇ ਨੇ 1 ਲੱਖ ਕਰਮਚਾਰੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜੇਕਰ ਜੋ 7701 ਫਾਟਕ ਬਿਨਾ ਚੌਂਕੀਦਾਰ ਦੇ ਹਨ, ਉਨ੍ਹਾਂ ਨੂੰ ਰੇਲਵੇ  ਜੰਗੀ ਪੱਧਰ ‘ਤੇ ਵੀ ਖਤਮ ਕਰਨ ‘ਚ ਜੁਟ ਜਾਵੇ, ਤਾਂ ਦੋ ਸਾਲ ਅੰਦਰ ਇਨ੍ਹਾਂ ਦਾ ਨਿਰਮਾਣ ਪੂਰਾ ਕਰਕੇ ਇੱਕ ਵੱਡੀ ਸਮੱਸਿਆ ਦਾ ਹੱਲ ਹੋ ਜਾਵੇਗਾ ਇਸ ਨਾਲ ਇਹ ਸਮੱਸਿਆ ਵੀ ਹੈ ਕਿ ਮਨੁੱਖ ਰਹਿਤ ਫਾਟਕਾਂ ਨੂੰ ਖਤਮ ਕਰਨ ਦੀ ਚੁਣੌਤੀ ਰੇਲਵੇ ਦੀ ਪਹਿਲ ‘ਚ ਨਹੀਂ ਹੈ ਇਸ ਤੋਂ ਜ਼ਿਆਦਾ ਰੁਚੀ ਭਾਰਤ ਸਰਕਾਰ ਤੇ ਰੇਲਵੇ ਬੁਲੇਟ ਤੇ ਟੇਲਗੋ ਟ੍ਰੇਨਾਂ ਨੂੰ ਲਿਆਉਣ ‘ਚ ਦਿਖਾ ਰਹੀ ਹੈ ਏ.ਸੀ. ਰੇਲਾਂ ਤੇ ਸਟੇਸ਼ਨਾਂ ‘ਤੇ ਵਾਈ-ਫਾਈ ਦੀ ਸਹੂਲਤ ਦੇਣ ਤੋਂ ਪਹਿਲਾਂ ਜੇਕਰ ਰੇਲਵੇ ਕਾਕੋਦਕਰ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਅਮਲ ‘ਚ ਲਿਆਉਂਦੇ ਹੋਏ ਹੂਟਰ ਤੇ ਐੱਸਐੱਮਐੱਸ ਵਰਗੀਆਂ ਚੌਕਸੀ ਪ੍ਰਣਾਲੀਆਂ ਨੂੰ ਜ਼ਮੀਨ ‘ਤੇ ਉਤਾਰਨ ‘ਚ ਆਪਣੀ ਸ਼ਕਤੀ ਲਾਉਂਦਾ ਤਾਂ ਚੰਗਾ ਹੁੰਦਾ!

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top