ਝਾਰਖੰਡ ਦੇ ਪ੍ਰਵਾਸੀਆਂ ਲਈ 10 ਮਈ ਸ਼ਾਮ 5 ਵਜੇ ਬਠਿੰਡਾ ਤੋਂ ਚੱਲੇਗੀ ਰੇਲਗੱਡੀ : ਡਿਪਟੀ ਕਮਿਸ਼ਨਰ

0
125

ਜ਼ਿਲ੍ਹਾ ਫਾਜ਼ਿਲਕਾ ਤੋਂ 46 ਪ੍ਰਵਾਸੀਆਂ ਨੂੰ ਝਾਰਖੰਡ ਲਈ ਸਮੇਂ ਨਾਲ ਬਠਿੰਡਾ ਪਹੁੰਚਾਉਣ ਦੇ ਕੀਤੇ ਪੁਖਤਾ ਪ੍ਰਬੰਧ : ਅਰਵਿੰਦ ਪਾਲ ਸਿੰਘ ਸੰਧੂ

ਫਾਜ਼ਿਲਕਾ, (ਰਜਨੀਸ਼ ਰਵੀ) ਕੋਵਿਡ-19 ਦੇ ਮੱਦੇਨਜ਼ਰ ਜ਼ਿਲ੍ਹਾ ਫਾਜ਼ਿਲਕਾ ਵਿਖੇ ਕਰਫਿਊ ਅਤੇ ਲਾਕਡਾਊਨ ਦੀ ਸਥਿਤੀ ਕਾਰਣ ਫਸੇ ਝਾਰਖੰਡ ਦੇ 46 ਪ੍ਰਵਾਸੀਆ ਲਈ 10 ਮਈ 2020 ਨੂੰ ਬਠਿੰਡਾ ਤੋਂ ਸ਼ਾਮ 5 ਵਜੇ ਰੇਲਗੱਡੀ ਰਵਾਨਾ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ 10 ਮਈ ਵਾਲੇ ਦਿਨ ਫਾਜ਼ਿਲਕਾ ਦੇ 25, ਅਬੋਹਰ ਦੇ 19 ਅਤੇ ਜਲਾਲਾਬਾਦ 2 ਪ੍ਰਵਾਸੀਆਂ ਨੂੰ ਬੱਸਾਂ ਰਾਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ ਤੋਂ ਪਹਿਲਾ ਬਠਿੰਡਾ ਰੇਲਵੇ ਸਟੇਸ਼ਨ ਤੇ ਪਹੁੰਚਾਇਆ ਜਾਵੇਗਾ, ਤਾਂ ਜੋ ਇਹ ਲੋਕ ਆਪਣੇ ਘਰਾਂ ‘ਚ ਪਹੁੰਚ ਸਕਣ।

ਸ. ਸੰਧੂ ਨੇ ਦੱਸਿਆ ਕਿ ਅਬੋਹਰ ਦੇ ਸੈਲੀਬਰੇਸ਼ਨ ਪੈਲੇਸ ਤੋਂ ਕਰੀਬ ਦੁਪਹਿਰ 12 ਵਜ੍ਹੇ, ਫਾਜ਼ਿਲਕਾ ਦੇ ਛਾਬੜਾ ਪੈਲੇਸ ਤੋਂ ਲਗਭਗ 9 ਵਜ੍ਹੇ ਅਤੇ ਜਲਾਲਾਬਾਦ ਦੇ 2 ਪ੍ਰਵਾਸੀਆਂ ਨੂੰ ਫਾਜ਼ਿਲਕਾ ਲਿਆ ਕੇ ਫਾਜ਼ਿਲਕਾ ਤੋਂ ਚਲਣ ਵਾਲੀ ਬੱਸ ਰਾਹੀ ਬਠਿੰਡਾ ਰੇਲਵੇ ਸਟੇਸ਼ਨ ਲਈ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹਨਾਂ ਪ੍ਰਵਾਸੀਆਂ ਦੀ ਬਕਾਇਦਾ ਮੁੱਢਲੀ ਜਾਂਚ ਕੀਤੀ ਜਾਵੇਗੀ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਕੋਵਾ ਐਪ ਡਾਊਨਲੋਡ ਕਰਵਾ ਕੇ ਪ੍ਰਵਾਸੀਆਂ ਨੂੰ ਰਜਿਸਟਰਡ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ  www.covidhelp.punjab.gov.in  ਵੈਬਸਾਈਟ ‘ਤੇ ਇਹਨਾਂ ਵਿਅਕਤੀਆਂ ਵੱਲੋਂ ਆਪਣੀ ਰਜਿਸਟ੍ਰੇਸ਼ਨ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਹਰੇਕ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੋਜਨਾਬੱਧ ਢੰਗ ਨਾਲ ਕਾਰਵਾਈ ਆਰੰਭੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।