ਪੰਚਕੂਲਾ ਹਿੰਸਾ ਮਾਮਲੇ ‘ਚ ਹਨੀਪ੍ਰੀਤ ਸਮੇਤ ਸਾਰੇ ਮੁਲਜ਼ਮਾਂ ਤੋਂ ਹਟਾਈ ਦੇਸ਼ਧ੍ਰੋਹ ਦੀ ਧਾਰਾ

0
Treason, Removed, Accused, Including, Honeypreet, Panchkula, Case

ਪੰਚਕੂਲਾ (ਸੱਚ ਕਹੂੰ ਨਿਊਜ਼) ਪੰਚਕੂਲਾ ਹਿੰਸਾ ਮਾਮਲੇ ਵਿੱਚ ਹਨੀਪ੍ਰੀਤ ਸਮੇਤ ਸਾਰੇ ਮੁਲਜ਼ਮਾਂ ਤੋਂ ਦੇਸ਼ ਧ੍ਰੋਹ ਦੀ ਧਾਰਾ ਹਟਾ ਦਿੱਤੀ ਗਈ ਹੈ। ਹੁਣ ਹਨੀਪ੍ਰੀਤ ਸਮੇਤ ਸਾਰੇ ਦੋਸ਼ੀਆਂ ‘ਤੇ ਆਈਪੀਸੀ ਦੀ ਧਾਰਾ 216, 145, 150, 151, 152, 153 ਅਤੇ 120 ਬੀ ਦੇ ਤਹਿਤ ਦੋਸ਼ ਆਇਦ ਕੀਤੇ ਗਏ ਹਨ। ਇਸ ਤੋਂ ਪਹਿਲਾਂ ਪੰਚਕੂਲਾ ਹਿੰਸਾ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ਹਨੀਪ੍ਰੀਤ ਸਮੇਤ ਸਾਰੇ ਮੁਲਜ਼ਮਾਂ ਦੀ ਸੁਣਵਾਈ ਹੋਈ ਸੀ। ਹਨੀਪ੍ਰੀਤ ਸਮੇਤ ਸਾਰੇ ਦੋਸ਼ੀਆਂ ਨੂੰ ਪੰਚਕੂਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਹਨੀਪ੍ਰੀਤ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ ਸੀ। ਇਹ ਸੁਣਵਾਈ ਵਧੀਕ ਸੈਸ਼ਨ ਜੱਜ ਸੰਜੇ ਸੰਧੀਰ ਦੀ ਅਦਾਲਤ ਵਿੱਚ ਹੋਈ। ਪੂਰਾ ਮਾਮਲਾ 25 ਅਗਸਤ, 2017 ਨੂੰ ਪੰਚਕੂਲਾ ਵਿੱਚ ਦਰਜ ਹੋਈ ਐਫਆਈਆਰ 345 ਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।