Breaking News

ਲ਼ੁੱਟ ਖੋਹ ਦੇ ਦੋਸ਼ ‘ਚ ਚਾਰ ਜਣਿਆਂ ‘ਤੇ ਮੁਕੱਦਮਾ ਦਰਜ

Trial, Four, People, Accused, Robbery

ਅੱਠ ਹਜਾਰ ਰੁਪਏ ਨਗਦੀ ਅਤੇ ਮੋਬਾਇਲ ਫੋਨ ਖੋਹਣ ਦੇ ਦੋਸ਼

ਮੂਣਕ । ਡਰਾ ਧਮਕਾ ਕੇ ਨੌਜਵਾਨ ਤੋਂ ਅੱਠ ਹਜਾਰ ਰੁਪਏ ਨਗਦੀ ਅਤੇ ਮੋਬਾਇਲ ਫੋਨ ਖੋਹਣ ਦੇ ਦੋਸ਼ਾਂ ਤਹਿਤ ਮੂਣਕ ਪੁਲਿਸ ਨੇ ਚਾਰ ਨੌਜਵਾਨਾਂ ਵਿਰੁੱਧ ਮੁਕੱਦਮਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਬਲਜਿੰਦਰ ਸਿੰਘ ਪੰਨੂ ਨੇ ਦੱਸਿਆ ਕਿ ਮੂਣਕ ਨਿਵਾਸੀ ਮਯੰਕ ਗੋਇਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਕਿ 30 ਨਵੰਬਰ ਰਾਤ ਨੂੰ ਕਰੀਬ 8 ਵਜੇ ਉਸ ਕੋਲ ਇੱਕ ਵਿਅਕਤੀ ਆਇਆ ਅਤੇ ਕਿਹਾ ਕਿ ਚੱਲ ਆਪਾਂ ਬਾਜਾਰ ਵਿੱਚ ਕੁਝ ਖਾ ਪੀ ਕੇ ਆਉਦੇ ਹਾਂ ਜਿਸ ਉਪਰੰਤ ਦੋਵੇ ਮੋਟਰਸਾਇਕਲ ਤੇ ਸਵਾਰ ਹੋ ਕੇ ਚਲੇ ਗਏ, ਤੇ ਉਹ ਉਸ ਨੂੰ ਘੱਗਰ ਦੇ ਪੁੱਲ ਵੱਲ ਲੈ ਗਿਆ ਅਤੇ ਜਿੱਥੇ ਇੱਕ ਨੌਜਵਾਨ ਮੋਟਰਸਾਇਕਲ ਲੈ ਕੇ ਪਹਿਲਾਂ ਹੀ ਖੜ੍ਹਾ ਸੀ ਅਤੇ ਥੋੜ੍ਹੀ ਦੂਰੀ ‘ਤੇ ਦੋ ਹੋਰ ਲੜਕੇ ਖੜੇ ਸਨ ਜਿਨ੍ਹਾਂ ਕੋਲ ਲੋਹੇ ਦੀਆਂ ਰਾਡਾਂ ਵਗੈਰਾ ਸਨ ਜਿੰਨਾ ਨੇ ਮਯੰਕ ਗੋਇਲ ਕੋਲੋਂ ਸੈਮਸੰਗ ਦਾ ਮੋਬਾਇਲ ਅਤੇ ਪਰਸ ‘ਚੋਂ ਕਰੀਬ 8 ਹਜ਼ਾਰ ਰੁਪਏ ਖੋਹ ਲਏ ਅਤੇ ਕਿਸੇ ਨੂੰ ਦੱਸਣ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਅਤੇ ਮੋਟਰਸਾਇਕਲ ਤੇ ਸਵਾਰ ਹੋ ਕੇ ਭੱਜ ਗਏ। ਉਸ ਨੇ ਦੱਸਿਆ ਕਿ ਬਾਅਦ ਵਿੱਚ ਉਸਨੂੰ ਪਤਾ ਚੱਲਿਆ ਕਿ ਉਕਤ ਨੌਜਵਾਨ ਗੁਰਪ੍ਰੀਤ ਸਿੰਘ, ਮੋਹਣ ਅਤੇ ਸੁਭਾਸ ਸਿੰਘ ਵਾਸੀ ਮੂਣਕ ਨਾਲ ਮਿਲ ਕੇ ਸਾਜਿਸ਼ ਤਹਿਤ ਘਟਨਾ ਨੂੰ ਅੰਜਾਮ ਦਿੱਤਾ ਸੀ। ਥਾਣਾ ਮੁਖੀ ਸ.ਬਲਜਿੰਦਰ ਸਿੰਘ ਪੰਨੂ ਨੇ ਹੋਰ ਦੱਸਿਆ ਕਿ ਚਾਰੇ ਮੁਲਜਮਾ ਵਿਰੁੱਧ ਮੁਕੱਦਮਾ ਦਰਜ਼ ਕਰਕੇ ਮਾਣਯੋਗ ਅਦਾਲਤ ਤੋ ਇੱਕ ਦਿਨਾਂ ਰਿਮਾਂਡ ਹਾਸਲ ਕੀਤਾ ਹੈ ਤਾਂ ਜੋ ਹੋਰ ਸੁਰਾਗ ਪਤਾ ਲੱਗ ਸਕੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top