ਸਰੀਰਦਾਨੀ ਪ੍ਰੇਮੀ ਸੁਖਦੇਵ ਸਿੰਘ ਇੰਸਾਂ ਨੂੰ ਨਾਮ ਚਰਚਾ ਕਰਕੇ ਦਿੱਤੀ ਸ਼ਰਧਾਂਜਲੀ

sukdev singh

ਸਰੀਰਦਾਨੀ ਪ੍ਰੇਮੀ ਸੁਖਦੇਵ ਸਿੰਘ ਇੰਸਾਂ ਨੂੰ ਨਾਮ ਚਰਚਾ ਕਰਕੇ ਦਿੱਤੀ ਸ਼ਰਧਾਂਜਲੀ

ਗਿੱਦੜਬਾਹਾ, (ਰਾਜਵਿੰਦਰ ਬਰਾੜ)। ਸਰੀਰਦਾਨੀ ਸੱਚਖੰਡ ਪ੍ਰੇਮੀ ਸੁਖਦੇਵ ਸਿੰਘ ਇੰਸਾਂ ਦੀ ਅੰਤਿਮ ਅਰਦਾਸ ਦੀ ਨਾਮ ਚਰਚਾ ਮਧੀਰ ਵਿਖੇ ਨਾਮ ਚਰਚਾ ਘਰ ’ਚ ਹੋਈ। ਜਿਸ ਵਿੱਚ ਸਾਧ-ਸੰਗਤ ਨੇ ਭਾਰੀ ਗਿਣਤੀ ਵਿੱਚ ਅਪਣੀ ਹਾਜ਼ਰੀ ਲਗਾਈ। ਨਾਮ ਚਰਚਾ ਦੀ ਸ਼ਰੂਆਤ 15 ਮੈਂਬਰ ਮਹਿੰਦਰ ਸਿੰਘ ਇੰਸਾਂ ਨੇ ਪਵਿੱਤਰ ਨਾਅਰਾ ਲਾ ਕੇ ਕੀਤੀ। ਕਵੀਰਾਜ ਵੀਰਾਂ ਨੇ ਪਵਿੱਤਰ ਗ੍ਰੰਥ ਵਿੱਚੋਂ ਸ਼ਬਦ ਗਾਏ ਤੇ 45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਨੇ ਪਵਿੱਤਰ ਗ੍ਰੰਥ ਵਿੱਚੋਂ ਵਿਆਖਿਆ ਕੀਤੀ।

ਇਸ ਮੌਕੇ ਸਰੀਰਦਾਨੀ ਪਰਿਵਾਰ ਨੂੰ ਬਲਾਕ ਦੇ ਸਟੇਟ ਕਮੇਟੀ 45 ਮੈਂਬਰ ਪੰਜਾਬ ਦੇ ਜਿੰਮੇਵਾਰਾਂ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਐਸਬੀਐਸ ਸੇਵਾਦਾਰ ਮੋਹਨ ਲਾਲ ਇੰਸਾਂ ਡੇਰਾ ਸੱਚਾ ਸੌਦਾ ਸਰਸਾ, 45 ਮੈਂਬਰ ਗੁਰਮੇਲ ਸਿੰਘ ਇੰਸਾਂ, ਰਾਜਨੀਤਿਕ ਵਿੰਗ ਮੈਂਬਰ ਪੰਜਾਬ ਛਿੰਦਰਪਾਲ ਸਿੰਘ ਇੰਸਾਂ ਨੇ ਸਰੀਰਦਾਨੀ ਸੱਚਖੰਡ ਪ੍ਰੇਮੀ ਸੁਖਦੇਵ ਸਿੰਘ ਇੰਸਾਂ ਦੇ ਜੀਵਨ ’ਤੇ ਝਾਤ ਪਾਉਂਦਿਆਂ ਕਿਹਾ ਕਿ ਪ੍ਰੇਮੀ ਸੁਖਦੇਵ ਸਿੰਘ ਇੰਸਾਂ ਦਾ ਪੂਰਾ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰ ਦਿੱਤਾ ਸੀ ਇਹ ਬਹੁਤ ਵੱਡਾ ਮਾਨਵਤਾ ਭਲਾਈ ਦਾ ਕੰਮ ਹੈ ਜੋ ਡੇਰਾ ਸੱਚਾ ਸੌਦਾ ਸਰਸਾ ਮਾਨਵਤਾ ਭਲਾਈ ਦੇ ਕੰਮ ਚਲਾ ਰਿਹਾ ਹੈ। ਉਨ੍ਹਾਂ ਨੇ ਲਗਭਗ 40 ਸਾਲ ਪਹਿਲਾਂ ਪੂਜਨੀਕ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਤੇ ਡੇਰਾ ਸੱਚਾ ਸੌਦੇ ਨਾਲ ਜੁੜੇ ਤੇ ਆਪਣੇ ਪਰਿਵਾਰ ਨੂੰ ਵੀ ਜੋੜਿਆ।

ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਬੇਟਾ ਹਰਬਲਜੀਤ ਸਿੰਘ ਇੰਸਾਂ ਬਲਾਕ ਕੋਟਭਾਈ ਦੀ ਕਮੇਟੀ ਮੈਂਬਰ ਵੀ ਰਹੇ ਤੇ ਹੁਣ ਟ੍ਰੈਫਿਕ ਸੰਮਤੀ ਵਿਚ ਪੱਕੇ ਤੌਰ ’ਤੇ ਸੇਵਾ ਨਿਭਾ ਰਿਹਾ ਹੈ। ਇਸ ਮੌਕੇ ਐਸ ਬੀ ਐਸ ਮੋਹਨ ਲਾਲ ਇੰਸਾਂ ਸਰਸਾ, ਐਸਬੀਐਸ ਕੁਲਵੰਤ ਸਿੰਘ ਇੰਸਾਂ ਮਲੋਟ, ਰਾਜਨੀਤਿਕ ਵਿੰਗ ਮੈਂਬਰ ਪੰਜਾਬ ਛਿੰਦਰ ਪਾਲ ਸਿੰਘ ਇੰਸਾਂ,ਬਲਰਾਜ ਸਿੰਘ ਇੰਸਾਂ, ਊਦਮ ਸਿੰਘ ਇੰਸਾਂ, 45 ਮੈਂਬਰ ਪੰਜਾਬ ਗੁਰਦਾਸ ਸਿੰਘ ਇੰਸਾਂ, ਗੁਰਮੇਲ ਸਿੰਘ ਇੰਸਾਂ, ਗੁਰਦੇਵ ਸਿੰਘ ਇੰਸਾਂ, ਸੇਵਕ ਸਿੰਘ ਇੰਸਾਂ, ਬਲਜਿੰਦਰ ਸਿੰਘ ਬਾਂਡੀ, 45 ਮੈਬਰ ਯੂਥ ਸੁਖਦੇਵ ਇੰਸਾਂ, 45 ਮੈਬਰ ਗ੍ਰੀਨ ਐਸ ਮਨਜੀਤ ਸਿੰਘ ਇੰਸਾਂ, ਅਲਬੇਲ ਸਿੰਘ ਇੰਸਾਂ ਸੇਵਾ ਸੰਮਤੀ, ਨਿਰਮਲ ਸਿੰਘ ਜਿੰਮੇਵਾਰ ਲੰਗਰ ਸੰਮਤੀ, ਲਛਮਣ ਸਿੰਘ ਇੰਸਾਂ ਟ੍ਰੈਫਿਕ ਸੰਮਤੀ ਸਰਸਾ, ਡਾ. ਸਕੰਦਰ ਸਿੰਘ ਇੰਸਾਂ ਧੂੜਕੋਟ,ਸ਼ਮਸ਼ੇਰ ਸਿੰਘ ਲਹਾਰਾ, ਨਗਰ ਕੌਸਲ ਗਿੱਦੜਬਾਹਾ ਦੇ ਪ੍ਰਧਾਨ ਬੰਟਾ ਅਰੋੜਾ, ਬਿੱਟੂ ਗਾਂਧੀ ਐਮ ਸੀ ਗਿੱਦੜਬਾਹਾ, ਸੱਚ ਕਹੂੰ ਪੱਤਰਕਾਰ ਰਵੀਪਾਲ ਦੋਦਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਬਲਾਕਾਂ ਦੇ ਜਿੰਮੇਵਾਰਾਂ ਤੋਂ ਇਲਾਵਾ ਜ਼ਿਲ੍ਹਾ ਸੁਜਾਨ ਭੈਣ, ਬਲਾਕ ਦੀਆ ਸੁਜਾਨ ਭੈਣਾਂ ਤੇ ਸ਼ਾਹ ਸਤਿਨਾਮ ਜੀ ਗ੍ਰਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ  ਭਾਈ ਅਤੇ ਭੈਣਾਂ ਤੇ ਰਿਸ਼ਤੇਦਾਰਾ ਤੋ ਇਲਾਵਾ ਸਾਧ-ਸੰਗਤ ਨੇ ਭਾਰੀ ਗਿਣਤੀ ਵਿਚ ਪਾਹੁੰਚ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here