Fire | ਥਾਣੇ ਦੇ ਬਾਹਰ ਖੜ੍ਹੀ ਟਰੱਕ ਨੂੰ ਲੱਗੀ ਲੱਗ

fire

Fire | ਟਰੱਕ ‘ਚ ਸੌ ਰਹੇ ਡਰਾਇਵਰ ਨੂੰ ਸੰਤਰੀ ਨੇ ਕੱਢਿਆ ਬਾਹਰ

ਚੰਡੀਗੜ੍ਹ। ਮਲੋਆ ਥਾਣੇ ਦੇ ਬਾਹਰ ਖੜ੍ਹੇ ਟਰੱਕ ‘ਚ ਮੰਗਲਵਾਰ ਤੜਕੇ ਅੱਗ ਲੱਗ ਗਈ। ਥਾਣੇ ਦੇ ਸੰਤਰੀ ਨੇ ਟਰੱਕ ਨੂੰ ਅੱਗ ਲੱਗੀ ਦੇਖ ਕੇ ਟਰੱਕ ‘ਚ ਸੌਂ ਰਹੇ ਚਾਲਕ ਨੂੰ ਬਾਹਰ ਕੱਢ ਕੇ ਮਾਮਲੇ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਫਾਇਰ ਬ੍ਰਿਗੇਡ ਦੇ ਜਵਾਨਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਟਰੱਕ ਮਾਲਕ ਨੇ ਦੱਸਿਆ ਕਿ ਟਰੱਕ ਦੇ ਅੰਦਰ ਰੱਖਿਆ ਪੰਜ ਲੱਖ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਜਾਣਬੁੱਝ ਕੇ ਟਰੱਕ ‘ਚ ਅੱਗ ਲਗਾਈ ਗਈ ਹੈ।

ਮਲੋਆ ਥਾਣਾ ਪੁਲਿਸ ਨੇ ਮਾਮਲੇ ‘ਚ ਡੀ.ਡੀ.ਆਰ. ਦਰਜ ਕਰ ਕੇ ਜਾਂਚ ਲਈ ਸੀ.ਐੱਫ.ਐੱਸ.ਐੱਲ. ਟੀਮ ਨੂੰ ਬੁਲਾਇਆ ਹੈ। ਜਿਸ ਤੋਂ ਬਾਅਦ ਪੁਲਿਸ ਅਗਲੀ ਕਾਰਵਾਈ ਕਰੇਗੀ। ਡਰਾਈਵਰ ਮੌਰਿਆ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਮਲੋਆ ਕਾਲੋਨੀ ‘ਚ ਰਹਿੰਦਾ ਹੈ। ਸੋਮਵਾਰ ਰਾਤ ਨੂੰ ਕਲਕੱਤਾ ਲਈ ਉਸ ਨੇ ਸੈਕਟਰ-26 ਟਰਾਂਸਪੋਰਟ ਤੋਂ ਟਰੱਕ ‘ਚ ਬਿਜਲੀ ਦੇ ਤਿੰਨ ਬੰਡਲ ਵਾਇਰ ਸਮੇਤ ਕੁਝ ਘਰੇਲੂ ਸਾਮਾਨ ਲੋਡ ਕੀਤਾ ਸੀ। ਮੌਰਿਆ ਨੇ ਟਰੱਕ ਥਾਣੇ ਦੇ ਸਾਹਮਣੇ ਖੜ੍ਹਾ ਕਰ ਦਿੱਤਾ। ਉਹ ਖਾਣਾ ਖਾਣ ਤੋਂ ਬਾਅਦ ਟਰੱਕ ਦੇ ਅੰਦਰ ਹੀ ਸੌਂ ਗਿਆ। ਕਰੀਬ ਤਿੰਨ ਵਜੇ ਅਚਾਨਕ ਕਿਸੇ ਨੇ ਟਰੱਕ ‘ਚ ਅੱਗ ਲਗਾ ਦਿੱਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।