ਟ੍ਰਿਊ ਬਲੱਡ ਪੰਪ ਕਰ ਰਿਹੈ ਦੇਸ਼ ਦੇ ਬਲੱਡ ਬੈਂਕ ਨੂੰ ਭਰਪੂਰ

0
Dera Sacha Sauda

ਬਲਾਕ ਸ਼ੇਰਪੁਰ ਦੀ ਸਾਧ-ਸਗਤ ਵੱਲੋਂ ਕੀਤਾ ਗਿਆ 50 ਯੂਨਿਟ ਖੂਨਦਾਨ

ਸ਼ੇਰਪੁਰ (ਰਵੀ ਗੁਰਮਾਂ)। ਬਲਾਕ ਸ਼ੇਰਪੁਰ ਦੀ ਸਾਧ-ਸੰਗਤ (Dera Sacha Sauda) ਵੱਲੋਂ ਸਿਵਲ ਹਸਪਤਾਲ ਸੰਗਰੂਰ ਵਿੱਚ ਪਹੁੰਚਕੇ 50 ਯੂਨਿਟ ਖੂਨਦਾਨ ਕੀਤਾ ਗਿਆ। ਇਸ ਸਬੰਧੀ ਸਾਂਝੇ ਤੌਰ ‘ਤੇ ਜਾਣਕਾਰੀ ਦਿੰਦਿਆਂ 45 ਮੈਂਬਰ ਬਲਦੇਵ ਕ੍ਰਿਸ਼ਨ, 25 ਮੈਂਬਰ ਜਗਦੇਵ ਹੇੜੀਕੇ ,ਰਾਜਿੰਦਰ ਕਾਲੜਾ, ਕ੍ਰਿਸ਼ਨ ਸੰਗਰੂਰ ਨੇ ਦੱਸਿਆ ਕਿ ਸਾਨੂੰ ਬਲੱਡ ਬੈਂਕ ਸੰਗਰੂਰ ਦੀ ਇੰਚਾਰਜ ਮੈਡਮ ਵੱਲੋਂ ਬਲਡ ਬੈਂਕ ਵਿਚ ਖ਼ੂਨ ਦੀ ਘਾਟ ਨੂੰ ਦਰਸਾਉਂਦੇ ਹੋਏ ਇੱਕ ਲਿਖਤੀ ਬੇਨਤੀ ਪੱਤਰ ਦਿੱਤਾ ਗਿਆ।

Dera Sacha Sauda

ਖ਼ੂਨ ਦੀ ਘਾਟ ਨੂੰ ਕੀਤਾ ਪੂਰਾ

ਜਿਸ ਅਨੁਸਾਰ ਅੱਜ ਬਲਾਕ ਸ਼ੇਰਪੁਰ ਦੀ ਸਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵੱਲੋਂ ਬੇਨਤੀ ਪ੍ਰਵਾਨ ਕਰਦਿਆਂ ਅੱਤ ਦੀ ਗਰਮੀ ਦੇ ਬਾਵਜ਼ੂਦ 50 ਯੂਨਿਟ ਖ਼ੂਨਦਾਨ ਦੇਕੇ ਬਲੱਡ ਬੈਂਕ ਵਿਚ ਜਿੱਥੇ ਖ਼ੂਨ ਦੀ ਘਾਟ ਨੂੰ ਪੂਰਾ ਕੀਤਾ ਉਥੇ ਹੀ ਇਨਾਨੀਅਤ ਦੀ ਸੱਚੀ ਸੇਵਾ ਦਾ ਫਰਜ਼ ਨਿਭਾਇਆ। ਉਨ੍ਹਾਂ ਦੱਸਿਆ ਕਿ ਸਾਧ ਸੰਗਤ ਵੱਲੋਂ ਪਹਿਲਾਂ ਵੀ ਕਰੋਨਾ ਮਹਾਂਮਾਰੀ ਦੇ ਸੰਕਟ ਦੀ ਘੜੀ ਵਿੱਚ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੋਸ਼ਲ ਡਿਸਟੈਂਸ ,ਸੈਨੇਟਾਈਜ਼ਰ ਤੇ ਮਾਸਕ ਦੀ ਵਰਤੋਂ ਕਰਦੇ ਹੋਏ ਸਾਧ ਸੰਗਤ ਖੂਨਦਾਨ ਕਰ ਚੁੱਕੀ ਹੈ ।

Dera Sacha Sauda

ਉਨ੍ਹਾਂ ਕਿਹਾ ਕਿ ਜੇਕਰ ਅੱਗੇ ਵੀ ਬਲੱਡ ਬੈਂਕ ਵਿਚ ਖ਼ੂਨ ਦੀ ਘਾਟ ਆਵੇਗੀ ਤਾਂ ਡੇਰਾ ਪ੍ਰੇਮੀ ਵੱਲੋਂ ਅੱਗੇ ਵੀ ਇਸੇ ਤਰ੍ਹਾਂ ਖ਼ੂਨਦਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਖ਼ੂਨਦਾਨ ਦੀ ਤਰ੍ਹਾਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਲਗਾਤਾਰ ਮਾਨਵਤਾ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ।

Dera Sacha Sauda

ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਡਾ. ਬਬਲਾ ਜੀ ਸੰਗਰੂਰ ਨੇ ਖੂਨਦਾਨੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਾਕ ਭੰਗੀਦਾਸ, ਰਾਮਦਾਸ ਬਿੱਟੂ, ਗੁਰਜੀਤ ਕਾਤਰੋਂ, ਸੁਰਜੀਤ ਖੇੜੀ, ਜਗਦੇਵ ਸੋਹਣਾ, ਭਰਤ ਸੁਨਾਮ, ਪਰਮਿੰਦਰ ਸਿੰਘ ਪਿੰਕੀ ਟਰੈਫ਼ਿਕ ਇੰਚਾਰਜ ਸੇਰਪੁਰ ਤੇ ਵੱਡੀ ਗਿਣਤੀ ਖੂਨਦਾਨੀ ਹਾਜ਼ਰ ਸਨ।

ਡੇਰਾ ਸ਼ਰਧਾਲੂਆਂ ਦਾ ਜਜਬਾ ਸਲਾਘਾਯੋਗ: ਡਾ. ਬਬਲਾ

Dera Sacha Sauda

ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕਰਨ ਪਹੁੰਚੇ ਡਾਕਟਰ ਬਬਲਾ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਦਾ ਇਹ ਜਜ਼ਬਾ ਬਹੁਤ ਹੀ ਸ਼ਲਾਘਾਯੋਗ ਹੈ, ਕਿਉਂਕਿ ਜਦੋਂ ਵੀ ਸਾਨੂੰ ਬਲੱਡ ਦੀ ਜ਼ਰੂਰਤ ਪੈਂਦੀ ਹੈ ਤਾਂ ਡੇਰਾ ਪ੍ਰੇਮੀ ਪਹਿਲ ਦੇ ਆਧਾਰ ਤੇ ਆ ਕੇ ਸਾਡੀ ਇਸ ਜ਼ਰੂਰਤ ਨੂੰ ਪੂਰਾ ਕਰਦੇ ਹਨ। ਦੂਜਾ ਉਨ੍ਹਾਂ ਕਿਹਾ ਕਿ ਇਸ ਕਰੋਨਾ ਦੇ ਸੰਕਟ ਦੀ ਘੜੀ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਦੀ ਹਮੇਸ਼ਾ ਪਾਲਣਾ ਕੀਤੀ ਜਾਂਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ