ਬਲਾਕ ਆਜ਼ਮ ਵਾਲਾ ਦੇ ਟ੍ਰਿਊ ਬਲੱਡ ਪੰਪਾਂ ਨੇ ਖੂਨਦਾਨ ਕੈਂਪ ‘ਚ ਕੀਤਾ 65 ਯੂਨਿਟ ਖੂਨਦਾਨ

0
27

ਸਿਵਲ ਹਸਪਤਾਲ ਦੇ ਐੱਸਐੱਮਓ ਨੂੰ ਲੋੜਵੰਦਾਂ ਲਈ 550 ਮਾਸਕ ਬਣਾਕੇ ਭੇਂਟ ਕੀਤੇ

ਅਬੋਹਰ, (ਸੁਧੀਰ ਅਰੋੜਾ) ਵਿਸ਼ਵਭਰ ‘ਚ ਕੋਵਿਡ-19 ਦੀ ਮਹਾਂਮਾਰੀ ਦੇ ਆਉਣ ਦੇ ਡਰ ਨਾਲ ਹਸਪਤਾਲਾਂ ‘ਚ ਖ਼ੂਨਦਾਨੀਆਂ ਦੇ ਨਾ ਜਾਣ ਕਾਰਨ ਖੂਨ ਦੀ ਕਮੀ ਨਾਲ ਜੂਝ ਰਹੇ ਹਸਪਤਾਲਾਂ ਦੇ ਬਲੱਡ ਬੈਂਕਾਂ ਨੂੰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੁਆਰਾ ਖੂਨਦਾਨ ਦੇਕੇ ਮਾਨਵਤਾ ਦਾ ਅਹਿਮ ਫਰਜ ਅਦਾ ਕੀਤਾ ਜਾ ਰਿਹਾ ਹੈ ਅਬੋਹਰ ਦੇ ਸਿਵਲ ਹਸਪਤਾਲ  ਦੇ ਬਲੱਡ ਬੈਂਕ ‘ਚ ਸੋਮਵਾਰ ਨੂੰ ਡੇਰਾ ਸੱਚਾ ਸੌਦਾ ਦੀ ਸ਼ਾਖਾ ਆਜਮਵਾਲਾ ਦੁਆਰਾ ਅੰਤਰਰਾਸ਼ਟਰੀ ਖੂਨਦਾਨ ਦਿਹਾੜੇ ਮੌਕੇ ਖੂਨਦਾਨ ਕੈਂਪ ਲਗਾਕੇ 65 ਯੂਨਿਟ ਖੂਨਦਾਨ ਕੀਤਾ ਗਿਆ

ਕੈਂਪ ਪ੍ਰਬੰਧਕ ਕ੍ਰਿਸ਼ਨ ਲਾਲ ਜੇਈ ਇੰਸਾਂ ਤੇ ਬਨਵਾਰੀ ਲਾਲ ਇੰਸਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਬਲੱਡ ਬੈਂਕ ਦੀ ਜ਼ਰੂਰਤ ਅਨੁਸਾਰ ਬਲਾਕ ਆਜਮਵਾਲਾ ਦੇ ਸੇਵਾਦਾਰਾਂ ਦੁਆਰਾ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ਹੇਠ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ਹੇਠ 134 ਸਮਾਜ ਭਲਾਈ ਕਾਰਜਾਂ ਅਨੁਸਾਰ ਖੂਨਦਾਨ ਕੈਂਪ ਲਗਾਕੇ ਮਾਨਵਤਾ ਦਾ ਫਰਜ ਅਦਾ ਕੀਤਾ ਗਿਆ ਹੈ

ਕੈਂਪ ਦਾ ਸ਼ੁੱਭ ਆਰੰਭ ਦਰਬਾਰ ਦੀ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਲਗਾਕੇ ਤੇ ਸਿਮਰਨ ਕਰਵਾਕੇ ਕੀਤਾ ਗਿਆ, ਜਿਸ ਵਿੱਚ ਕੁੱਲ 65 ਯੂਨਿਟ ਖੂਨ ਬਲੱਡ ਬੈਂਕ ਇੰਚਾਰਜ ਡਾ. ਸੋਨਿਮਾ ਛਾਬੜਾ, ਇੰਚਾਰਜ ਸ਼ਮਸ਼ੇਰ ਸਿੰਘ, ਬਲੱਡ ਬੈਂਕ ਕਰਮਚਾਰੀ ਭਾਗੀਰਥ ਕਾਂਟੀਵਾਲ, ਸੁਖਮੰਦਰ ਸਿੰਘ, ਪਵਨ ਕੁਮਾਰ ਦੁਆਰਾ ਇਕੱਤਰ ਕੀਤਾ ਗਿਆ

ਇਸ ਮੌਕੇ ਉਨ੍ਹਾਂ ਡੇਰਾ ਸ਼ਰਧਾਲੂ ਖੂਨਦਾਨੀਆਂ ਦੀ ਸਲਾਹੁਤਾ ਕਰਦਿਆਂ ਕਿਹਾ ਕਿ ਡੇਰਾ ਸ਼ਰਧਾਲੂ ਹਮੇਸ਼ਾ ਵਾਂਗ ਅਨੁਸ਼ਾਸਨ ‘ਚ ਰਹਿਕੇ ਖੂਨਦਾਨ ਕਰਦੇ ਹਨ ਤੇ ਬਲੱਡ ਬੈਂਕ ਦੀ ਪੂਰਤੀ ਕਰਕੇ ਆਪਣਾ ਅਹਿਮ ਯੋਗਦਾਨ ਦਿੰਦੇ ਹਨ ਖ਼ੂਨਦਾਨੀਆਂ ਨੂੰ ਬਲਾਕ ਵੱਲੋਂ ਰਿਫਰੈਸ਼ਮੈਂਟ ਆਦਿ ਮੁਹੱਈਆ ਕਰਵਾਈ ਗਈ ਇਸ ਮੌਕੇ ਸਟੇਟ ਮੈਂਬਰ ਕ੍ਰਿਸ਼ਨ ਲਾਲ ਜੇਈ, ਦੁਲੀ ਚੰਦ, ਜ਼ਿਲ੍ਹਾ ਕਮੇਟੀ ਮੈਂਬਰ ਬਲੀ ਇੰਸਾਂ, ਚੇਤਰਾਮ, ਬਲਾਕ ਭੰਗੀਦਾਸ ਗੋਪਾਲ ਰਾਮ, ਬਲਾਕ ਕਮੇਟੀ ਮੈਂਬਰ ਪਿੰਡਾਂ ਦੇ ਭੰਗੀਦਾਸ ਸਹਿਤ ਸੁਜਾਨ ਭੈਣਾਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮੌਜੂਦ ਸਨ

550 ਮਾਸਕ ਵੰਡਣ ਲਈ ਕੀਤੇ ਭੇਂਟ

ਬਲਾਕ ਅਬੋਹਰ ਦੇ ਜੋਨ ਨੰਬਰ 5 ਦੇ ਭੰਗੀਦਾਸ ਅਸ਼ੋਕ ਇੰਸਾਂ ਨੇ ਦੱਸਿਆ ਕਿ ਇਸ ਕੋਵਿਡ-19 ਮਹਾਂਮਾਰੀ ਦੇ ਚਲਦੇ ਲੋਕਾਂ ਨੂੰ ਇਸਦੇ ਬਚਾਓ ਲਈ ਸਰਕਾਰੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਸਿਵਲ ਹਸਪਤਾਲ ਦੇ ਐੱਸਐੱਮਓ ਨੂੰ 550 ਮਾਸਕ ਲੋੜਵੰਦ ਲੋਕਾਂ ਨੂੰ ਵੰਡਣ ਲਈ ਭੇਂਟ ਕੀਤੇ ਗਏ ਹਨ ਤਾਂਕਿ ਲੋਕ ਆਪਣੀ ਸੁਰੱਖਿਆ ਲਈ ਮਾਸਕ ਵਰਤੋਂ ‘ਚ ਲਿਆ ਸਕਣ

ਮਹਿਲਾਵਾਂ ਵੀ ਨਹੀਂ ਰਹੀਆਂ ਪਿੱਛੇ

ਇਸ ਕੈਂਪ ‘ਚ ਮਹਿਲਾਵਾਂ ਵੀ ਖੂਨਦਾਨ ਲਈ ਅੱਗੇ ਆਈਆਂ ਤੇ ਇਸ ਦੌਰਾਨ ਸੁਨੀਤਾ ਇੰਸਾਂ, ਨਿਰਮਲਾ ਇੰਸਾਂ, ਸੁਮਨ ਇੰਸਾਂ, ਮੰਸਾ ਦੇਵੀ, ਅੰਜਲੀ, ਮਮਤਾ, ਪਰਵਿੰਦਰ ਕੌਰ, ਉਸ਼ਾ ਰਾਣੀ, ਪਿੰਕੀ, ਬਿੰਦੂ ਆਦਿ ਨੇ ਖੂਨਦਾਨ ਕਰਕੇ ਮਹਿਲਾ ਸ਼ਕਤੀ ਲਈ ਪ੍ਰੇਰਨਾ ਸਰੋਤ ਦਾ ਕਾਰਜ ਕੀਤਾ

ਐੱਸਐੱਮਓ ਨੇ ਕੀਤਾ ਧੰਨਵਾਦ

ਐੱਸਐੱਮਓ ਗਗਨਦੀਪ ਸਿੰਘ ਨੇ ਡੇਰਾ ਸ਼ਰਧਾਲੂਆਂ ਦੇ ਮਾਨਵਤਾ ਭਲਾਈ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਡੇਰਾ ਸ਼ਰਧਾਲੂਆਂ ਵੱਲੋਂ ਸਮੇਂ-ਸਮੇਂ ‘ਤੇ ਖ਼ੂਨਦਾਨ ਕੈਂਪ ਲਗਾਕੇ ਬਲੱਡ ਬੈਂਕ ਦੀ ਪੂਰਤੀ ਕੀਤੀ ਜਾ ਰਹੀ ਹੈ ਜੋਕਿ ਸੱਚਮੁੱਚ ਚੰਗਾ ਕਾਰਜ ਹੈ ਇਨ੍ਹਾਂ ਸੇਵਾਦਾਰਾਂ ਦੀ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਘੱਟ ਹੈ ਨਾਲ ਹੀ ਇਨ੍ਹਾਂ ਵੱਲੋਂ ਅੱਜ 550 ਮਾਸਕ ਲੋੜਵੰਦ ਲੋਕਾਂ ‘ਚ ਵੰਡਣ ਲਈ ਦਿੱਤੇ ਹਨ

ਖ਼ੂਨਦਾਨੀਆਂ ਦਾ ਧੰਨਵਾਦ

ਕੈਂਪ ਪ੍ਰਬੰਧਕ ਕ੍ਰਿਸ਼ਨ ਲਾਲ ਜੇਈ ਤੇ ਬਨਵਾਰੀ ਲਾਲ ਇੰਸਾਂ ਦੁਆਰਾ ਕੈਂਪ ‘ਚ ਵੱਧ-ਚੜ੍ਹ ਕੇ ਭਾਗ ਲੈਣ ‘ਤੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ ਉਨ੍ਹਾਂ ਕਿਹਾ ਕਿ ਇਹ ਪੂਜਨੀਕ ਗੁਰੂ ਜੀ ਰਹਿਮਤ ਸਦਕਾ ਹੈ ਜਿਸਦੇ ਚਲਦੇ ਸੇਵਾਦਾਰ ਹਰ ਇੱਕ ਸਮਾਜ ਭਲਾਈ ਕਾਰਜ ‘ਚ ਤਿਆਰ ਰਹਿੰਦੇ ਹਨ ਉਨ੍ਹਾਂ ਕਿਹਾ ਕਿ ਬਲੱਡ ਬੈਂਕ ਦੀ ਮੰਗ ਅਨੁਸਾਰ ਅਗਲਾ ਕੈਂਪ 14 ਜੂਨ ਨੂੰ ਵੀ ਇੱਥੇ ਲਾਇਆ ਜਾਵੇਗਾ