ਸੱਚੀ ਲਗਨ

0

ਸੱਚੀ ਲਗਨ (True Devotion)

ਗੱਲ ਉਸ ਸਮੇਂ ਦੀ ਹੈ, ਜਦੋਂ ਅਜ਼ਾਦੀ ਦੀ ਲੜਾਈ ਜ਼ੋਰ ਫੜ ਰਹੀ ਸੀ ਇੱਕ ਲੜਕਾ ਆਪਣੇ ਮਾਤਾ-ਪਿਤਾ ਤੋਂ ਦੂਰ ਇੱਕ ਸ਼ਹਿਰ ਦੇ ਹੋਸਟਲ ‘ਚ ਰਹਿ ਕੇ ਪੜ੍ਹਾਈ ਕਰ ਰਿਹਾ ਸੀ ਉਸ ਦੇ ਘਰ ਦੀ ਹਾਲਤ ਠੀਕ ਨਹੀਂ ਸੀ ਆਮਦਨੀ ਘੱਟ ਅਤੇ ਖਾਣ ਵਾਲੇ ਜ਼ਿਆਦਾ ਇਸ ਤਰ੍ਹਾਂ ਜਿਵੇਂ-ਕਿਵੇਂ ਉਸ ਲੜਕੇ ਨੂੰ ਹਰ ਮਹੀਨੇ 8 ਰੁਪਏ ਫੀਸ ਅਤੇ ਹੋਰ ਖਰਚਿਆਂ ਲਈ ਰੁਪਏ ਭੇਜ ਦਿੱਤੇ ਜਾਂਦੇ ਸਨ ਉਹ ਲੜਕਾ ਘਰ ਦੀ ਆਰਥਿਕ ਹਾਲਤ ਤੋਂ ਅਣਜਾਣ ਨਹੀਂ ਸੀ, ਉਹ ਆਤਮ-ਨਿਰਭਰ ਬਣਨਾ ਚਾਹੁੰਦਾ ਸੀ ਉਸ ਨੂੰ ਇਸ ਤਰ੍ਹਾਂ ਦੀ ਸਹਾਇਤਾ ਕਾਫ਼ੀ ਰੜਕਦੀ ਸੀ ਇਸ ਲਈ ਉਸ ਨੇ ਇੱਕ ਢੰਗ ਲੱਭ ਲਿਆ ਉਹ ਇੱਕ ਹੀ ਵਾਰ ਭੋਜਨ ਕਰਦਾ ਰਾਤ ਨੂੰ ਬਿਜਲੀ ਦੇ ਖੰਭੇ ਹੇਠ ਬੈਠ ਕੇ ਪੜ੍ਹਦਾ

ਇਸ ਤਰ੍ਹਾਂ ਉਹ ਘਰੋਂ ਭੇਜੇ 8 ਰੁਪਏ ਵਿੱਚੋਂ ਵੀ ਬੱਚਤ ਕਰਦਾ ਅਤੇ ਉਸ ਬੱਚਤ ਨਾਲ ਚੰਗੀਆਂ ਕਿਤਾਬਾਂ ਖਰੀਦਦਾ ਹੌਲੀ-ਹੌਲੀ ਉਸ ਲੜਕੇ ਦੀ ਮਿਹਨਤ ਰੰਗ ਲਿਆਈ ਕਾਲਜ ਤੋਂ ਉਸ ਨੂੰ ਵਜੀਫ਼ਾ ਮਿਲਣ ਲੱਗਿਆ ਉਸੇ ਦਿਨ ਤੋਂ ਉਸ ਨੇ ਘਰੋਂ ਆਰਥਿਕ ਸਹਾਇਤਾ ਲੈਣੀ ਬੰਦ ਕਰ ਦਿੱਤੀ ਨਾਲ ਹੀ ਉਸ ਨੇ ਛੋਟੇ ਬੱਚਿਆਂ ਨੂੰ ਪੜ੍ਹਾਉਣ ਦੀ ਨੌਕਰੀ ਵੀ ਕਰ ਲਈ ਤਨਖਾਹ ਸੀ, ਸਿਰਫ਼ 35 ਰੁਪਏ ਮਹੀਨਾ ਆਪਣੀ ਕਮਾਈ ਤਨਖਾਹ ਦੇ ਜ਼ੋਰ ‘ਤੇ ਹੀ ਉਸ ਜਵਾਨ ਨੇ ਕਾਨੂੰਨ ਦੀ ਪ੍ਰੀਖਿਆ ਵੀ ਦੇ ਦਿੱਤੀ ਅਤੇ ਪਹਿਲੀ ਸ੍ਰੇਣੀ ‘ਚ ਪਾਸ ਹੋ ਗਿਆ ਜਾਣਦੇ ਹੋ ਉਹ ਲੜਕਾ ਕੌਣ ਸੀ? ਉਹ ਸਨ ਗੋਪਾਲ ਕ੍ਰਿਸ਼ਨ ਗੋਖਲੇ, ਜੋ ਬਾਅਦ ‘ਚ ਕਾਂਗਰਸ ਦੇ ਨੇਤਾ ਬਣੇ ਗਾਂਧੀ ਜੀ ਉਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਸਨ ਅਤੇ ਉਨ੍ਹਾਂ ਦਾ ਆਦਰ ਕਰਦੇ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.