ਅਨਮੋਲ ਬਚਨ

ਪ੍ਰਭੂ-ਭਗਤੀ ਲਈ ਸੱਚੀ ਤੜਫ਼ ਜ਼ਰੂਰੀ :ਪੂਜਨੀਕ ਗੁਰੂ ਜੀ

True, Torture, Lord Vishwakarma

ਸਰਸਾ  | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਨਾਮ ਸਭ ਸੁੱਖਾਂ ਦੀ ਖਾਨ ਹੈ, ਜਿਸ ਇਨਸਾਨ ਨੂੰ ਪਰਮਾਤਮਾ ਦਾ ਪਾਕ-ਪਵਿੱਤਰ ਨਾਮ ਮਿਲ ਜਾਂਦਾ ਹੈ ਉਹ ਭਾਗਾਂ ਵਾਲਾ ਹੈ ਅਤੇ ਬਾਅਦ ‘ਚ ਅੱਗੇ ਜੋ ਇਸ ਦਾ ਸਿਮਰਨ ਕਰਦਾ ਹੈ ਉਹ ਅਤੀ ਭਾਗਸ਼ਾਲੀ ਬਣ ਜਾਂਦਾ ਹੈ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਨੱਕੋ-ਨੱਕ ਭਰ ਜਾਂਦਾ ਹੈ ਇੱਕੋ-ਇੱਕ ਮਾਲਕ ਦਾ ਨਾਮ ਹੀ ਹਰ ਤਰ੍ਹਾਂ ਦੇ ਦੁੱਖ-ਦਰਦ ਨੂੰ ਖ਼ਤਮ ਕਰ ਸਕਦਾ ਹੈ ਨਾਮ ਦਾ ਸਿਮਰਨ ਹੀ ਇਨਸਾਨ ਨੂੰ ਭਿਆਨਕ ਬਿਮਾਰੀਆਂ ਤੋਂ ਬਚਾ ਸਕਦਾ ਹੈ, ਦੁੱਖ-ਤਕਲੀਫ਼ ਤੋਂ ਬਚਾ ਸਕਦਾ ਹੈ ਪਰ ਨਾਮ ਦਾ ਸਿਮਰਨ ਭਾਗਾਂ ਵਾਲੇ, ਨਸੀਬਾਂ ਵਾਲੇ ਇਨਸਾਨ ਹੀ ਕਰ ਸਕਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਨ੍ਹਾਂ ਦੇ ਅੰਦਰ ਉਸ ਪ੍ਰਭੂ-ਪਰਮਾਤਮਾ ਨੂੰ ਪਾਉਣ ਦੀ ਤੜਫ਼ ਹੈ, ਉਸ ਦੇ ਪਿਆਰ-ਮੁਹੱਬਤ ਦੀ ਚਾਹ ਹੈ ਉਹੀ ਲਗਾਤਾਰ ਪਰਮ ਪਿਤਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ ਜਿਨ੍ਹਾਂ ਦੇ ਅੰਦਰ ਤੜਫ਼-ਲਗਨ ਨਹੀਂ ਅਤੇ ਦਿਲ-ਦਿਮਾਗ ਦਾ ਸ਼ੀਸ਼ਾ ਸਾਫ਼ ਨਹੀਂ, ਉਨ੍ਹਾਂ ਦੇ ਅੰਦਰ ਮਾਲਕ ਦੀ ਭਗਤੀ-ਇਬਾਦਤ, ਦਇਆ-ਮਿਹਰ ਦਾ ਸੰਚਾਰ ਨਹੀਂ ਹੋ ਸਕਦਾ, ਪਰ ਹਰ ਇਨਸਾਨ ਪਰਮਾਤਮਾ ਦੀ ਭਗਤੀ ਕਰਨ ਦਾ ਹੱਕਦਾਰ ਹੈ ਮਨੁੱਖੀ ਸਰੀਰ ‘ਚ ਹੀ ਪਰਮਾਤਮਾ ਨੇ ਅਧਿਕਾਰ ਦਿੱਤਾ ਹੈ ਕਿ ਉਹ ਨਾਮ ਦਾ ਸਿਮਰਨ ਕਰਕੇ ਆਵਾਗਮਨ ਤੋਂ ਆਜ਼ਾਦ ਹੋ ਸਕਦਾ ਹੈ ਅਤੇ ਇਸ ਮਾਤਲੋਕ ‘ਚ ਪਰਮ ਪਿਤਾ ਪਰਮਾਤਮਾ ਨੂੰ ਵੇਖ ਸਕਦਾ ਹੈ ਇਹ ਤਦ ਸੰਭਵ ਹੈ ਜੇਕਰ ਇਨਸਾਨ ਹਿੰਮਤ ਕਰੇ ਜੇਕਰ ਇਨਸਾਨ ਹਿੰਮਤ ਹੀ ਨਾ ਕਰੇ, ਇਹ ਕੋਸ਼ਿਸ਼ ਹੀ ਨਾ ਕਰੇ ਕਿ ਮੈਂ ਮਾਲਕ ਦੇ ਨਾਮ ਦਾ ਸਿਮਰਨ ਕਰਾਂਗਾ, ਬਚਨਾਂ ‘ਤੇ ਅਮਲ ਕਰਾਂਗਾ ਤਾਂ ਮਾਲਕ ਦਇਆ-ਮਿਹਰ ਕਿੱਥੋਂ ਕਰੇਗਾ

ਆਪ ਜੀ ਫ਼ਰਮਾਉਂਦੇ ਹਨ ਕਿ ਉਹ ਮਾਲਕ ਦਇਆ-ਮਿਹਰ, ਰਹਿਮਤ ਕਰਦਾ ਸੀ, ਕਰਦਾ ਹੈ ਅਤੇ ਹਮੇਸ਼ਾ ਕਰਦਾ ਰਹੇਗਾ ਪਰ ਜੋ ਲੋਕ ਸਿਮਰਨ, ਭਗਤੀ-ਇਬਾਦਤ ਕਰਦੇ ਹਨ ਉਹੀ ਲੋਕ ਮਾਲਕ ਦੀ ਦਇਆ-ਮਿਹਰ, ਰਹਿਮਤ ਨੂੰ ਹਾਸਲ ਕਰ ਸਕਦੇ ਹਨ ਤਾਂ ਜੇਕਰ ਤੁਸੀਂ ਮਾਲਕ ਦਾ ਨਾਮ ਜਪਣਾ ਚਾਹੁੰਦੇ ਹੋ ਤਾਂ ਤੁਸੀਂ ਸਤਿਸੰਗ ਸੁਣੋ ਤਦ ਤੁਹਾਨੂੰ ਪ੍ਰੇਰਣਾ ਮਿਲੇਗੀ, ਤੁਹਾਡੇ ਅੰਦਰ ਮਾਲਕ ਦੇ ਨਾਮ ਪ੍ਰਤੀ ਲਗਨ ਲੱਗੇਗੀ ਦੁਨੀਆਂ ‘ਚ ਰਹਿੰਦੇ ਹੋਏ ਦੁਨਿਆਵੀ ਕੰਮ-ਧੰਦੇ ਤੁਹਾਨੂੰ ਉਲਝਾਈ ਰੱਖਣਗੇ ਅਤੇ ਤੁਸੀਂ ਉਨ੍ਹਾਂ ‘ਚ ਫਸ ਕੇ ਉਨ੍ਹਾਂ ਕੰਮ-ਧੰਦਿਆਂ ਦੇ ਹੋ ਕੇ ਰਹਿ ਜਾਉਂਗੇ ਇਸ ਲਈ ਜੇਕਰ ਤੁਸੀਂ ਰੂਹਾਨੀ ਸਤਿਸੰਗ ਸੁਣਦੇ ਹੋ ਤਾਂ ਉੱਥੇ ਹੀ ਤੁਹਾਨੂੰ ਪਰਮ ਪਿਤਾ ਪਰਮਾਤਮਾ ਦੀ ਗੱਲ ਸੁਣਨ ਨੂੰ ਮਿਲੇਗੀ ਅਤੇ ਇਨਸਾਨ ਹੌਲੀ-ਹੌਲੀ ਮਾਲਕ ਦੀ ਦਇਆ-ਮਿਹਰ ਦੇ ਕਾਬਲ ਬਣਦਾ ਚਲਿਆ ਜਾਂਦਾ ਹੈ ਇਨਸਾਨ ਨੂੰ ਚਾਹੀਦਾ ਹੈ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਰੂਹਾਨੀ ਸਤਿਸੰਗ ‘ਚ ਆਵੇ, ਪਰਮ ਪਿਤਾ ਪਰਮਾਤਮਾ ਦੀ ਕਥਾ-ਕਹਾਣੀ ਸੁਣੇ ਤਦ ਉਸ ਦੇ ਦਿਲੋ-ਦਿਮਾਗ ‘ਚ ਮਾਲਕ ਪ੍ਰਤੀ ਭਾਵਨਾ, ਲਗਨ ਪੈਦਾ ਹੋਵੇਗੀ ਬਿਨਾ ਤੜਫ਼ ਤੋਂ ਕੀਤੇ ਗਏ ਸਿਮਰਨ ਦਾ ਉਹ ਫ਼ਲ ਨਹੀਂ ਮਿਲਦਾ ਜੋ ਮਿਲਣਾ ਚਾਹੀਦਾ ਹੈ ਇਸ ਲਈ ਅਸਲੀਅਤ ‘ਚ ਜੇਕਰ ਤੁਸੀਂ ਮਾਲਕ ਦੀ ਦਇਆ-ਮਿਹਰ ਦੇ ਚਾਹਵਾਨ ਹੋ, ਉਸਦੀ ਦਇਆ-ਦ੍ਰਿਸ਼ਟੀ ਦੇ ਕਾਬਲ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਅੰਦਰ ਪਰਮ ਪਿਤਾ ਪਰਮਾਤਮਾ ਦੀ ਭਾਵਨਾ ਪੈਦਾ ਕਰੋ, ਸੇਵਾ-ਸਿਮਰਨ ਕਰੋ ਤਦ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣ ਸਕਦੇ ਹੋ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top