ਤੁਰਕੀ ਭੂਚਾਲ ‘ਚ ਮ੍ਰਿਤਕਾਂ ਦੀ ਗਿਣਤੀ 18 ਹੋਈ

0
Turkey, Earthquake

ਤੁਰਕੀ ਭੂਚਾਲ ‘ਚ ਮ੍ਰਿਤਕਾਂ ਦੀ ਗਿਣਤੀ 18 ਹੋਈ | Earthquake

ਅੰਕਾਰਾ (ਏਜੰਸੀ)। ਤੁਰਕੀ ਦੇ ਪੱਛਮੀ ਪ੍ਰਾਂਤ ਏਜਾਲਿਗ ‘ਚ ਸ਼ੁੱਕਰਵਾਰ ਰਾਤ ਨੂੰ ਆਏ 6.8 ਤੀਬਰਤਾ ਵਾਲੇ ਜ਼ੋਰਦਾਰ ਭੂਚਾਲ Earthquake ਦੇ ਝਟਕਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 18 ਹੋ ਗਈ ਹੈ ਅਤੇ ਕਰੀਬ 553 ਜਖ਼ਮੀ ਹੋਏ ਹਨ। ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਭੂਚਾਲ ਤੁਰਕੀ ਦੇ ਏਜਾਲਿਗ ਪ੍ਰਾਂਤ ‘ਚ ਸ਼ੁੱਕਰਵਾਰ ਰਾਤ ਨੂੰ ਸਥਾਨਕ ਸਮੇਂ ਅਨੁਸਾਰ 8 ਵਜੇ ਕਰਕੇ 55 ਮਿੰਟ ‘ਤੇ ਆਇਆ। ਭੂਚਾਲ Earthquake ਦੇ ਝਟਕੇ ਐਨੇ ਸ਼ਕਤੀਸ਼ਾਲੀ ਸਨ ਕਿ ਗੁਆਂਢ ਦੇ ਸੂਬੇ ਮਾਲਤਿਆ ‘ਚ ਵੀ ਮਹਿਸੂਸ ਕੀਤੇ ਗਏ। ਸ੍ਰੀ ਸੁਲੇਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਭੂਚਾਲ ‘ਚ ਹੋਏ ਨੁਕਸਾਨ ਕਾਰਨ ਏਲਾਜਿਗ ‘ਚ 13 ਅਤੇ ਮਾਲਿਆ ‘ਚ ਪੰਜ ਜਣਿਆਂ ਦੀ ਮੌਤ ਹੋ ਗਈ ਹੈ ਜਦੋਂਕਿ 553 ਜਣੇ ਇਲਾਜ਼ ਲਈ ਹਸਪਤਾਲ ‘ਚ ਭਰਤੀ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੱਸਿਆ ਸੀ ਕਿ ਸ਼ੁਰੂਆਤੀ ਰਿਪੋਰਟਾਂ ‘ਚ ਭੂਚਾਲ ਕਾਰਨ ਚਾਰ ਜਾਂ ਪੰਜ ਇਮਾਰਤਾਂ ਢਹਿ ਗਈਆਂ ਹਨ ਅਤੇ ਕਰੀਬ ਦਸ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। Earthquake

  • ਜ਼ਿਕਰਯੋਗ ਹੈ ਕਿ ਤੁਰਕੀ ਜ਼ਿਆਦਾ ਭੂਚਾਲ ਸੰਭਾਵਿਤ ਖ਼ੇਤਰ ‘ਚ ਆਉਂਦਾ ਹੈ।
  • ਜਿਸ ਕਾਰਨ ਅਕਸਰ ਭੂਚਲਾਲ ਦੇ ਵੱਡੇ ਝਟਕੇ ਆਉਂਦੇ ਰਹਿੰਦੇ ਹਨ।

ਸ਼ੁਰੂਆਤੀ ਰਿਪੋਰਟਾਂ ‘ਚ ਭੂਚਾਲ ਕਾਰਨ ਚਾਰ ਜਾਂ ਪੰਜ ਇਮਾਰਤਾਂ ਢਹਿ ਗਈਆਂ ਹਨ ਅਤੇ ਕਰੀਬ ਦਸ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।