ਪੰਜਾਬ

ਕੋਟੜਾ ਵਿਖੇ ਖੇਤਾਂ ‘ਚੋਂ ਦੋ ਜਣਿਆਂ ਦੀਆਂ ਲਾਸ਼ਾਂ ਬਰਾਮਦ

Two bodies were recovered from the fields at Kotra

ਮ੍ਰਿਤਕ ਆਪਸ ਵਿੱਚ ਸਨ ਦਿਉਰ-ਭਰਜਾਈ

ਬੀਤੇ ਦਿਨੀਂ ਪਿੰਡ ਕੋਟੜਾ ਵਿਖੇ ਨਹਿਰ ਦੇ ਨੇੜੇ ਖੇਤਾਂ ਵਿੱਚੋਂ ਦੋ ਜਣਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਏਐਸਆਈ ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਤਰਸੇਮ ਸਿੰਘ ਸੇਮੀ ਪੁੱਤਰ ਮਾਤਾ ਬਖਸ਼ ਵਾਸੀ ਪਿੰਡ ਉੱਪਲੀ ਅਤੇ ਔਰਤ ਦੀ ਪਹਿਚਾਣ ਬੇਅੰਤ ਕੌਰ ਪਤਨੀ ਵਿਕਰਮ ਸਿੰਘ ਵਾਸੀ ਕਰਤਾਰਪੁਰ ਬਸਤੀ ਸੰਗਰੂਰ ਵਿਖੇ ਹੋਈ ਹੈ। ਮੌਕੇ ‘ਤੇ ਪਹੁੰਚੇ ਐਸਐਚਓ ਜਗਵੀਰ ਸਿੰਘ ਅਤੇ ਏਐਸਆਈ ਪ੍ਰਸ਼ੋਤਮ ਸਿੰਘ ਨੇ ਲਾਸ਼ਾ ਕਬਜੇ ਵਿੱਚ ਲੈਕੇ ਆਪਣੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਦੋਵੇ ਮ੍ਰਿਤਕ ਆਪਸ ਵਿੱਚ ਦਿਉਰ-ਭਰਜਾਈ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top